Loading Bible Translation
First-time download in progress. This may take a few seconds…
Punjabi Bible Wordproject Bible
13 verses
1ਇਫ਼ਰਾਈਮ ਦੇ ਪਹਾੜ ਵਿੱਚ ਮੀਕਾਹ ਨਾਮੇ ਇੱਕ ਮਨੁੱਖ ਸੀ।
2ਅਤੇ ਉਹ ਨੇ ਆਪਣੀ ਮਾਂ ਨੂੰ ਆਖਿਆ, ਓਹ ਯਾਰਾਂ ਸੌ ਰੁਪਏ ਜੋ ਤੈਥੋਂ ਖੜੇ ਗਏ ਸਨ ਜਿਨ੍ਹਾਂ ਪਿੱਛੇ ਤੂੰ ਧ੍ਰਿਕਾਰਾਂ ਦਿੱਤੀਆਂ ਅਤੇ ਮੇਰੇ ਕੰਨੀਂ ਭੀ ਸਣਾਈ ਦਿੱਤੀਆਂ, ਵੇਖ ਉਹ ਚਾਂਦੀ ਮੇਰੇ ਕੋਲ ਹੈ। ਮੈਂ ਹੀ ਉਹ ਲੈ ਲਈ ਸੀ। ਉਹ ਦੀ ਮਾਂ ਬੋਲੀ, ਹੇ ਮੇਰੇ ਪੁੱਤ੍ਰ ਯਹੋਵਾਹ ਤੈਨੂੰ ਅਸੀਸ ਦੇਵੇ।
3ਅਤੇ ਉਹਨੇ ਉਹ ਯਾਰਾਂ ਸੌ ਰੁਪਿਆ ਆਪਣੀ ਮਾਂ ਨੂੰ ਮੋੜ ਦਿੱਤਾ ਤਾਂ ਉਹ ਦੀ ਮਾਂ ਨੇ ਆਖਿਆ, ਇਹ ਚਾਂਦੀ ਮੈਂ ਆਪਣੇ ਹੱਥੀਂ ਯਹੋਵਾਹ ਦੇ ਲਈ ਜ਼ਰੂਰ ਚੜ੍ਹਤ ਕੀਤੀ ਸੀ ਭਈ ਮੈਂ ਆਪਣੇ ਪੁੱਤ੍ਰ ਨੂੰ ਦੇਵਾਂ ਭਈ ਉਹ ਇੱਕ ਉੱਕਰੀ ਹੋਈ ਅਰ ਇੱਕ ਢਾਲਵੀਂ ਮੂਰਤ ਬਣਾਵੇ ਸੋ ਹੁਣ ਮੈਂ ਤੈਨੂੰ ਮੋੜ ਦਿੰਦੀ ਹਾਂ।
4ਜਾਂ ਉਹ ਨੇ ਓਹ ਰੁਪਏ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਹ ਦੀ ਮਾਂ ਨੇ ਦੋ ਸੌ ਰੁਪਿਆ ਲੈ ਕੇ ਢਾਲਣ ਵਾਲੇ ਨੂੰ ਦਿੱਤਾ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਉੱਕਰੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ ਸੋ ਉਹ ਮੀਕਾਹ ਦੇ ਘਰ ਰਹੀ।
5ਅਤੇ ਉਸ ਮਨੁੱਖ ਮੀਕਾਹ ਦਾ ਇੱਕ ਠਾਕਰ ਦੁਆਰਾ ਬਣਿਆ ਅਤੇ ਉਹ ਨੇ ਇੱਕ ਏਫੋਦ ਅਤੇ ਤਿਰਾਫ਼ੀਮ ਨੂੰ ਬਣਾਇਆ ਅਤੇ ਆਪਣਿਆ ਪੁੱਤ੍ਰਾਂ ਵਿੱਚੋਂ ਇੱਕ ਨੂੰ ਥਾਪਿਆ ਸੋ ਉਹ ਉਸ ਦੇ ਲਈ ਪਰੋਹਤ ਹੋਇਆ।
6ਉਸ ਵੇਲੇ ਇਸਰਾਏਲ ਵਿੱਚ ਪਾਤਸ਼ਾਹ ਕੋਈ ਨਹੀਂ ਸੀ। ਸੱਭੇ ਮਨੁੱਖ ਜੋ ਕੁਝ ਉਨ੍ਹਾਂ ਨੂੰ ਚੰਗਾ ਲੱਗੇ ਓਹੋ ਕਰਦੇ ਸਨ।
7ਯਹੂਦਾਹ ਦੇ ਟੱਬਰ ਦਾ ਬੈਤਲਹਮ-ਯਹੂਦਾਹ ਵਿੱਚ ਇੱਕ ਜੁਆਨ ਲੇਵੀ ਸੀ ਜੋ ਉੱਥੇ ਆ ਵੱਸਿਆ।
8ਇਹ ਮਨੁੱਖ ਬੈਤਲਹਮ- ਯਹੂਦਾਹ ਤੋਂ ਇਸ ਲਈ ਨਿੱਕਲਿਆ ਸੀ ਭਈ ਜਿੱਥੇ ਟਿਕਾਣਾ ਲੱਭੇ ਜਾ ਰਹੇ ਸੋ ਉਹ ਤੁਰਦਿਆਂ ਤੁਰਦਿਆਂ ਇਫ਼ਰਾਇਮ ਦੇ ਪਹਾੜ ਮੀਕਾਹ ਦੇ ਘਰ ਅੱਪੜ ਪਿਆ।
9ਮੀਕਾਹ ਨੇ ਉਹ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈਂ? ਉਸ ਨੇ ਉਹ ਨੂੰ ਆਖਿਆ, ਮੈਂ ਬੈਤਲਹਮ- ਯਹੂਦਾਹ ਦਾ ਲੇਵੀ ਹਾਂ ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਲੱਭੇ ਉੱਥੇ ਜਾ ਰਹਾਂ।
10ਮੀਕਾਹ ਨੇ ਉਸ ਨੂੰ ਆਖਿਆ, ਮੇਰੇ ਕੋਲ ਰਹੁ ਅਤੇ ਮੇਰਾ ਪਿਉ ਅਤੇ ਪਰੋਹਤ ਬਣ ਅਤੇ ਮੈਂ ਤੈਨੂੰ ਦਸ ਰੁਪਏ ਵਰਹਾ ਅਤੇ ਇੱਕ ਜੋੜਾ ਲੀੜਿਆਂ ਦਾ ਅਤੇ ਰੋਟੀ ਭੀ ਦਿਆਂਗਾ, ਸੋ ਉਹ ਲੇਵੀ ਅੰਦਰ ਗਿਆ।
11ਇਹ ਲੇਵੀ ਉਸ ਮਨੁੱਖ ਦੇ ਕੋਲ ਰਹਿਣ ਵਿੱਚ ਰਾਜ਼ੀ ਹੋਇਆ ਅਤੇ ਉਹ ਜੁਆਨ ਇੱਕ ਉਹ ਦੇ ਪੁੱਤ੍ਰਾਂ ਵਰਗਾ ਹੋਇਆ।
12ਤਾਂ ਮੀਕਾਹ ਨੇ ਉਸ ਲੇਵੀ ਨੂੰ ਥਾਪਿਆ ਸੋ ਉਹ ਜੁਆਨ ਉਹ ਦਾ ਪਰੋਹਤ ਬਣਿਆ ਅਤੇ ਮੀਕਾਹ ਦੇ ਘਰ ਵਿੱਚ ਰਿਹਾ।
13ਤਦ ਮੀਕਾਹ ਨੇ ਆਖਿਆ, ਹੁਣ ਮੈਂ ਜਾਣਦਾ ਹਾਂ ਜੋ ਯਹੋਵਾਹ ਮੇਰਾ ਭਲਾ ਕਰੇਗਾ ਇਸ ਲਈ ਜੋ ਇੱਕ ਲੇਵੀ ਮੇਰਾ ਪਰੋਹਤ ਹੈ।