Loading Bible Translation
First-time download in progress. This may take a few seconds…
Punjabi Bible Wordproject Bible
48 verses
1ਤਦ ਸਾਰੇ ਇਸਰਾਏਲੀ ਨਿੱਕਲ ਕੇ ਦਾਨ ਤੋਂ ਲੈ ਕੇ ਬਏਰਸਬਾ ਤੋੜੀ ਗਿਲਆਦ ਦੇ ਦੇਸ ਸਣੇ ਸਾਰੀ ਮੰਡਲੀ ਇੱਕ ਮਨੁੱਖ ਵਾਂਙੁ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਇੱਕਠੀ ਹੋਈ।
2ਅਤੇ ਸਭਨਾਂ ਲੋਕਾਂ ਦੇ ਅਰਥਾਤ ਇਸਰਾਏਲ ਦੇ ਸਾਰਿਆਂ ਗੋਤਾਂ ਦੇ ਸਰਦਾਰਾਂ ਦੇ ਜੋ ਪਰਮੇਸ਼ੁਰ ਦੇ ਲੋਕਾਂ ਦੀ ਸਭਾ ਵਿੱਚ ਆਏ ਚਾਰ ਲੱਖ ਤਲਵਾਰ ਧਾਰੀ ਪਿਆਦੇ ਸਨ।
3ਅਤੇ ਬਿਨਯਾਮੀਨਆਂ ਨੇ ਸੁਣਿਆ ਜੋ ਇਸਰਾਏਲੀ ਮਿਸਫਾਹ ਵਿੱਚ ਇੱਕਠੇ ਹੋਏ ਹਨ ਅਤੇ ਇਸਰਾਏਲੀਆਂ ਨੇ ਆਖਿਆ, ਦੱਸੋ ਜੋ ਇਹ ਬਦੀ ਕਿੱਕਰ ਹੋਈ?
4ਤਾਂ ਉਸ ਲੇਵੀ ਨੇ ਜੋ ਉਸ ਵੱਡੀ ਹੋਈ ਤੀਵੀਂ ਦਾ ਭਰਤਾ ਸੀ ਉੱਤਰ ਦੇ ਕੇ ਆਖਿਆ, ਮੈਂ ਆਪਣੀ ਗੋੱਲੀ ਸਣੇ ਬਿਨਯਾਮੀਨ ਦੇ ਗਿਬਆਹ ਵਿੱਚ ਰਾਤ ਟਿਕਣ ਲਈ ਆਇਆ ਸਾਂ।
5ਅਤੇ ਗਿਬਆਹ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਉਦਾਲੇ ਮੇਰੀ ਛਹਿ ਵਿੱਚ ਬੈਠੇ ਅਤੇ ਮੈਨੂੰ ਮਾਰਿਆ ਚਾਹੁੰਦੇ ਸਨ ਅਤੇ ਮੇਰੀ ਸੁਰੀਤ ਨਾਲ ਅਜੇਹਾ ਅਨ੍ਹੇਰ ਮਾਰਿਆ ਜੋ ਉਹ ਮਰ ਗਈ।
6ਸੋ ਮੈਂ ਆਪਣੀ ਸੁਰੀਤ ਨੂੰ ਲੈ ਕੇ ਟੋਟੇ ਟੋਟੇ ਕਰ ਕੇ ਉਹ ਨੂੰ ਇਸਰਾਏਲ ਦੀ ਪੱਤੀ ਦੇ ਸਾਰੇ ਦੇਸ ਵਿੱਚ ਘੱਲਿਆ ਕਿਉਂ ਜੋ ਇਸਰਾਏਲ ਦੇ ਵਿੱਚਕਾਰ ਉਨ੍ਹਾਂ ਨੇ ਲੁੱਚਪੁਣਾ ਅਤੇ ਮੂਰਖਤਾਈ ਕੀਤੀ।
7ਵੇਖੋ, ਸਭ ਇਸਰਾਏਲੀਓ, ਇੱਥੇ ਤੁਸੀਂ ਸਲਾਹ ਤੇ ਮੱਤ ਦੱਸੋ।
8ਤਦ ਸਾਰੇ ਲੋਕ ਇੱਕ ਮਨੁੱਖ ਵਾਕਰ ਉੱਠੇ ਅਤੇ ਬੋਲੇ, ਜੋ ਸਾਡੇ ਵਿੱਚੋਂ ਆਪਣੇ ਤੰਬੂ ਵਲ ਕੋਈ ਨਾ ਜਾਵੇਗਾ ਅਤੇ ਸਾਡੇ ਵਿੱਚੋਂ ਆਪਣੇ ਘਰ ਵੱਲ ਕੋਈ ਨਾ ਮੁੜੇਗਾ।
9ਪਰ ਹੁਣ ਗਿਬਆਹ ਨਾਲ ਗੱਲ ਕਰਾਂਗੇ ਜੋ ਅਸੀਂ ਗੁਣੇ ਪਾ ਕੇ ਉਹ ਦੇ ਉੱਤੇ ਚੜ੍ਹਾਈ ਕਰਾਂਗੇ।
10ਅਤੇ ਅਸੀਂ ਇਸਰਾਏਲ ਦਿਆਂ ਸਭਨਾਂ ਗੋਤਾਂ ਵਿੱਚੋਂ ਸੌ ਵਿੱਚੋਂ ਦਸ ਅਤੇ ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਲੋਕਾਂ ਦੀ ਰਸਤ ਲਿਆਉਣ ਲਈ ਵਖਰੇ ਕਰਾਂਗੇ ਤਾਂ ਜਿਸ ਵੇਲੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਆਉਣ ਤਾਂ ਉਨ੍ਹਾਂ ਨਾਲ ਉਸੇ ਮੂਰਖਤਾਈ ਦੇ ਅਨੁਸਾਰ ਕਰਨ ਜਿਹੜੀ ਉਨ੍ਹਾਂ ਇਸਰਾਏਲ ਵਿੱਚ ਕੀਤੀ ਹੈ।
11ਸੋ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਙੁ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ।
12ਇਸਰਾਏਲ ਦਿਆਂ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਗੋਤ ਵਿੱਚ ਮਨੁੱਖ ਘੱਲ ਕੇ ਇਉਂ ਆਖਿਆ ਭਈ ਇਹ ਕੀ ਬਦੀ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ?
13ਹੁਣ ਉਨ੍ਹਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸੀਆਂ ਨੂੰ ਜੋ ਗਿਬਆਹ ਵਿੱਚ ਹਨ ਸਾਡੇ ਹੱਥ ਸੌਂਪ ਦਿਓ ਜੋ ਅਸੀਂ ਉਨ੍ਹਾਂ ਨੂੰ ਵੱਢ ਸੁੱਟੀਏ ਅਤੇ ਇਸਰਾਏਲ ਵਿੱਚੋਂ ਕਲੰਕ ਹਟਾ ਦੇਈਏ ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦਾ ਆਖਿਆ ਨਾ ਮੰਨਿਆ।
14ਸਗੋਂ ਬਿਨਯਾਮੀਨੀ ਸ਼ਹਿਰਾਂ ਵਿੱਚੋਂ ਗਿਬਆਹ ਵਿੱਚ ਆ ਇਕੱਠੇ ਹੋਏ ਜੋ ਇਸਰਾਏਲੀਆਂ ਨਾਲ ਲੜਨ ਲਈ ਨਿੱਕਲਣ।
15ਅਤੇ ਬਿਨਯਾਮੀਨੀ ਜੋ ਉਸ ਵੇਲੇ ਸ਼ਹਿਰਾਂ ਵਿੱਚੋਂ ਇਕੱਠੇ ਹੋਏ ਗਿਣੇ ਗਏ ਸੋ ਗਿਬਆਹ ਦੇ ਵਾਸੀ ਸੱਤ ਸੌ ਚੁਣੇ ਹੋਏ ਜੁਆਨਾਂ ਤੋਂ ਬਿਨਾ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮੇ ਸਨ।
16ਇਨ੍ਹਾਂ ਸਭਨਾਂ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਸੱਭੇ ਪੱਥਰ ਦੇ ਨਾਲ ਵਾਲ ਬਿੰਨ੍ਹੀ ਕੌਡੀ ਦਾ ਨਸ਼ਾਨਾ ਫੁੰਡਦੇ ਸਨ ਅਤੇ ਉੱਕਦੇ ਨਹੀਂ ਸਨ।
17ਅਤੇ ਇਸਰਾਏਲ ਦੇ ਲੋਕ ਬਿਨਯਾਮੀਨੋਂ ��ਾਝ ਚਾਰ ਲੱਖ ਤਲਵਾਰ ਧਾਰੀ ਸਨ ਅਤੇ ਇਹ ਸਭ ਜੋਧੇ ਸਨ।
18ਇਸਰਾਏਲੀ ਉੱਠ ਕੇ ਬੈਤੇਲ ਨੂੰ ਚੜ੍ਹ ਗਏ ਅਤੇ ਪਰਮੇਸ਼ੁਰ ਤੋਂ ਸਲਾਹ ਪੁੱਛੀ ਭਈ ਸਾਡੇ ਵਿੱਚੋਂ ਬਿਨਯਾਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲੇ ਕੌਣ ਚੜ੍ਹੇ? ਯਹੋਵਾਹ ਨੇ ਅਖਿਆ, ਪਹਿਲੇ ਯਹੂਦਾਹ।
19ਸੋ ਇਸਰਾ ਏਲੀਆਂ ਨੇ ਸਵੇਰੇ ਉੱਠ ਕੇ ਗਿਬਆਹ ਦੇ ਸਾਹਮਣੇ ਤੰਬੂ ਲਾਏ।
20ਅਤੇ ਇਸਰਾਏਲ ਦੇ ਮਨੁੱਖ ਬਿਨਯਾਮੀਨ ਨਾਲ ਲੜਨ ਨੂੰ ਨਿੱਕਲੇ ਅਤੇ ਇਸਰਾਏਲ ਦੇ ਮਨੁੱਖ ਗਿਬਆਹ ਵਿੱਚ ਉਨ੍ਹਾਂ ਦੇ ਸਾਹਮਣੇ ਪਾਲ ਬੰਨ੍ਹ ਕੇ ਲੜਾਈ ਦੇ ਲਈ ਆ ਖਲੋਤੇ।
21ਤਦ ਬਿਨਯਾਮੀਨੀਆਂ ਨੇ ਗਿਬਆਹ ਤੋ ਨਿੱਕਲ ਕੇ ਉਸ ਦਿਨ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਡ ਕੇ ਖੇਹ ਵਿੱਚ ਰਲਾ ਦਿੱਤਾ।
22ਅਤੇ ਲੋਕਾਂ ਨੇ ਅਰਥਾਤ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰ ਕੇ ਅਗਲੇ ਭਲਕ ਉਸੇ ਥਾਂ ਵਿੱਚ ਜਿੱਥੇ ਪਹਿਲੇ ਦਿਨ ਪਾਲ ਬੰਨ੍ਹੀ ਸੀ ਫੇਰ ਪਾਲ ਬੰਨ੍ਹੀ।
23ਪਰ ਇਸਰਾਏਲੀ ਉੱਤੇ ਗਏ ਅਤੇ ਤਿਕਾਲਾਂ ਤੋੜੀ ਯਹੋਵਾਹ ਦੇ ਅੱਗੇ ਰੋਏ ਅਤੇ ਯਹੋਵਾਹ ਤੋਂ ਸਲਾਹ ਪੁੱਛੀ ਭਈ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਪਰਵਾਰ ਨਾਲ ਲੜਨ ਨੂੰ ਫੇਰ ਚੜ੍ਹੀਏ ਕਿ ਨਾ? ਯਹੋਵਾਹ ਨੇ ਆਖਿਆ, ਉਹ ਦੇ ਉੱਤੇ ਚੜ੍ਹਾਈ ਕਰੋ।
24ਸੋ ਇਸਰਾਏਲੀ ਅਗਲੇ ਭਲਕ ਬਿਨਯਾਮੀਨੀਆਂ ਨਾਲ ਲੜਨ ਨੇੜੇ ਆਏ।
25ਅਤੇ ਉਸ ਅਗਲੇ ਭਲਕ ਬਿਨਯਾਮੀਨ ਨੇ ਗਿਬਆਹ ਤੋਂ ਨਿੱਕਲ ਕੇ ਇਸਰਾਏਲੀਆਂ ਦੇ ਅਠਾਰਾਂ ਹਜ਼ਾਰ ਮਨੁੱਖ ਵੱਡ ਕੇ ਧੂੜ ਕਰ ਦਿੱਤੇ। ਏਹ ਸੱਭੇ ਤਲਵਾਰ ਧਾਰੀ ਮਨੁੱਖ ਸਨ।
26ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠੇ ਅਤੇ ਬੈਤੇਲ ਵਿੱਚ ਆਣ ਕੇ ਰੋਏ ਅਰ ਉੱਥੇ ਯਹੋਵਾਹ ਦੇ ਸਨਮੁੱਖ ਬੈਠੇ ਅਰ ਉਸ ਦਿਨ ਸਭਨਾਂ ਨੇ ਸੰਧਿਆ ਤੋੜੀ ਵਰਤ ਰੱਖਿਆ ਅਤੇ ਹੋਮ ਦੀਆਂ ਸੁੱਖ ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ ।
27ਅਤੇ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ ਕਿਉਂ ਜੋ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਉਨ੍ਹੀਂ ਦਿਨ੍ਹੀਂ ਉੱਥੇ ਹੀ ਸੀ।
28ਅਤੇ ਹਾਰੂਨ ਦਾ ਪੁੱਤ੍ਰ ਅਲਆਜ਼ਾਰ ਦਾ ਪੁੱਤ੍ਰ ਫੀਨਿਹਾਸ ਉਨ੍ਹਾਂ ਦਿਨਾਂ ਵਿੱਚ ਉਹ ਦੇ ਅੱਗੇ ਖਲੋਂਦਾ ਹੁੰਦਾ ਸੀ। ਤਦ ਉਸ ਨੇ ਇੱਕ ਪ੍ਰਸ਼ਨ ਪੁੱਛਿਆ, ਮੈਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਫੇਰ ਲੜਾਈ ਕਰਨ ਨੂੰ ਜਾਵਾਂ ਯਾ ਹਟ ਜਾਵਾਂ? ਅਤੇ ਯਹੋਵਾਹ ਨੇ ਆ ਖਿਆ, ਜਾਹ ਕਿਉਂ ਜੋ ਭਲਕੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਸੌਂਪ ਦਿਆਗਾਂ।
29ਸੋ ਇਸਰਾਏਲੀਆਂ ਨੇ ਗਿਬਆਹ ਦੇ ਉਦਾਲੇ ਛਹਿ ਵਿੱਚ ਬੈਠਣ ਵਾਲਿਆਂ ਨੂੰ ਬਿਠਾਇਆ।
30ਅਤੇ ਇਸਰਾਏਲੀਆਂ ਨੇ ਤੀਜੇ ਦਿਨ ਫੇਰ ਬਿਨਯਾਮੀਨੀਆਂ ਉੱਤੇ ਚੜ੍ਹਾਈ ਕੀਤੀ ਅਤੇ ਅੱਗੇ ਵਾਂਙੁ ਗਿਬਆਹ ਦੇ ਸਾਹਮਣੇ ਫੇਰ ਪਾਲ ਬੰਨ੍ਹੀ।
31ਅਤੇ ਬਿਨਯਾਮੀਨੀ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰੋ ਦੂਰ ਤੀਕਰ ਖਿੱਚੇ ਗਏ ਅਤੇ ਉਨ੍ਹਾਂ ਸੜਕਾਂ ਤੋਂ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤੇਲ ਵੱਲ ਅਤੇ ਦੂਜੀ ਰੜੇ ਵਿੱਚ ਗਿਬਆਹ ਵੱਲ ਜਾਂਦੀ ਸੀ ਅੱਗੇ ਵਾਕਰ ਲੋਕਾਂ ਨੂੰ ਮਾਰਨਾ ਅਰ ਵੱਡਣਾ ਅਰੰਭ ਕੀਤਾ ਅਤੇ ਇਸਰਾਏਲ ਦੇ ਤੀਹ ਕੁ ਮਨੁੱਖ ਵੱਢ ਸੁੱਟੇ।
32ਤਾਂ ਬਿਨਯਾਮੀਨੀਆਂ ਨੇ ਆਖਿਆ, ਜੋ ਅੱਗੇ ਵਾਂਙੁ ਹੀ ਓਹ ਸਾਡੇ ਕੋਲੋ ਹਾਰ ਗਏ ਹਨ ਅਤੇ ਇਸਰਾਏਲੀਆਂ ਨੇ ਆਖਿਆ, ਆਓ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਈਏ।
33ਤਦ ਸਾਰੇ ਇਸਰਾਏਲ ਦੇ ਮਨੁੱਖ ਇੱਕ ਇੱਕ ਆਪਣੇ ਥਾਂ ਤੋਂ ਉੱਠ ਖਲੋਤਾਂ ਅਤੇ ਬਆਲ ਤਾਮਾਰ ਵਿੱਚ ਪਾਲ ਬੰਨ੍ਹੀ। ਉਸ ਵੇਲੇ ਓਹ ਇਸਰਾਏਲੀ ਜੋ ਛਹਿ ਵਿੱਚ ਬੈਠੇ ਸਨ ਆਪਣਿਆ ਥਾਵਾਂ ਤੋਂ ਗਿਬਆਹ ਦੇ ਰੜੇ ਵਿੱਚ ਕਾਹਲੀ ਨਾਲ ਨਿੱਕਲ ਆਏ।
34ਅਤੇ ਸਾਰੇ ਇਸਰਾਏਲ ਦੇ ਚੁਣੇ ਹੋਏ ਦਸ ਹਜ਼ਾਰ ਜੁਆਨ ਗਿਬਆਹ ਉੱਤੇ ਆਣ ਪਏ ਅਤੇ ਡਾਢੀ ਲੜਾਈ ਮੱਚੀ ਪਰ ਉਨ੍ਹਾਂ ਨੇ ਨਾ ਜਾਤਾ ਭਈ ਸਾਡੇ ਉੱਤੇ ਬਿੱਜ ਆ ਪਹੁੰਚੀ ਹੈ।
35ਤਦ ਯਹੋਵਾਹ ਨੇ ਬਿਨਯਾਮੀਨ ਨੂੰ ਇਸਰਾਏਲ ਦੇ ਅੱਗੇ ਮਾਰਿਆ ਅਤੇ ਇਸਰਾਏਲੀਆਂ ਨੇ ਉਸ ਦਿਨ ਪੰਝੀ ਹਜ਼ਾਰ ਤੇ ਇੱਕ ਸੌ ਬਿਨਯਾਮੀਨੀਆਂ ਨੂੰ ਵੱਢਿਆ। ਇਹ ਸੱਭੇ ਤਲਵਾਰ ਧਾਰੀ ਸਨ।
36ਬਿਨਯਾਮੀਨੀਆਂ ਨੇ ਡਿੱਠਾ ਜੋ ਅਸੀਂ ਹਾਰ ਗਏ ਹਾਂ ਕਿਉਂ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗੋਂ ਨੱਠੇ ਇਸ ਲਈ ਜੋ ਉਨ੍ਹਾਂ ਨੇ ਛਹਿ ਬਹਿਣ ਵਾਲਿਆਂ ਉੱਤੇ ਪਰਤੀਤ ਰੱਖੀ ਸੀ ਜਿਨ੍ਹਾਂ ਨੂੰ ਗਿਬਆਹ ਦੇ ਉਦਾਲੇ ਬਿਠਾਇਆ ਸੀ।
37ਤਦ ਛਹਿ ਵਾਲੇ ਛੇਤੀ ਨਾਲ ਗਿਬਆਹ ਉੱਤੇ ਆਣ ਪਏ ਅਤੇ ਛਹਿ ਵਾਲੇ ਆਪਣੇ ਆਪ ਨੂੰ ਖਿਲਾਰ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
38ਪਰ ਇਸਰਾਏਲ ਦਿਆਂ ਲੋਕਾਂ ਵਿੱਚ ਅਤੇ ਛਹਿ ਵਾਲਿਆਂ ਵਿੱਚ ਇਹ ਨਿਸ਼ਾਨੀ ਠਹਿਰਾਈ ਹੋਈ ਸੀ ਜੋ ਏਹ ਇੱਕ ਧੂੰਏਂ ਦਾ ਵੱਡਾ ਬੱਦਲ ਸ਼ਹਿਰੋਂ ਉਤਾਹਾਂ ਨੂੰ ਕੱਢਣ।
39ਜਾਂ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਤੀਹ ਕੁ ਮਨੁੱਖ ਵੱਢ ਸੁੱਟੇ ਕਿਉਂ ਜੋ ਉਨ੍ਹਾਂ ਨੇ ਆਖਿਆ ਭਈ ਨਿਸੰਗ ਓਹ ਸਾਡੇ ਸਾਹਮਣਿਓਂ ਹਾਰੇ ਜਾਂਦੇ ਹਨ ਜਿੱਕਰ ਪਹਿਲੀ ਲੜਾਈ ਵਿੱਚ ਹਾਰੇ ਸਨ।
40ਪਰ ਜਿਸ ਵੇਲੇ ਧੂੰਏਂ ਦਾ ਬੱਦਲ ਇੱਕਸਾਰ ਸ਼ਹਿਰੋ ਉੱਠਿਆ ਤਾਂ ਬਿਨਯਾਮੀਨੀਆਂ ਨੇ ਆਪਣੇ ਪਿੱਛੇ ਡਿੱਠਾ ਅਤੇ ਵੇਖੋ, ਸ਼ਹਿਰੋਂ ਅਕਾਸ਼ ਤੋੜੀਂ ਧੂੰਆਂ ਰੌਲ ਉੱਠ ਰਹੀ ਸੀ।
41ਇਸਰਾਏਲ ਦੇ ਮਨੁੱਖ ਮੁੜੇ ਅਰ ਬਿਨਯਾਮੀਨ ਦੇ ਲੋਕ ਘਬਰਾ ਗਏ ਕਿਉਂ ਜੋ ਉਨ੍ਹਾਂ ਨੇ ਡਿੱਠਾ ਭਈ ਬਿੱਜ ਆਣ ਪਈ।
42ਸੋ ਇਸਰਾਏਲ ਦੇ ਮਨੁੱਖਾਂ ਦੇ ਸਾਹਮਣਿਓਂ ਆਪਣੀ ਪਿੱਠ ਭੁਆਂ ਕੇ ਉਜਾੜ ਵੱਲ ਤੁਰ ਗਏ ਪਰ ਲੜਾਈ ਉਨ੍ਹਾਂ ਉੱਤੇ ਜਾ ਪਈ ਅਤੇ ਉਨ੍ਹਾਂ ਲੋਕਾਂ ਨੇ ਜਿਹੜੇ ਹੋਰਨਾਂ ਸ਼ਹਿਰਾਂ ਤੋਂ ਆਏ ਸਨ ਉਨ੍ਹਾਂ ਨੂੰ ਭੀ ਵਿੱਚੋਂ ਵੱਡ ਸੁੱਟਿਆ।
43ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਿਬਆਹ ਦੇ ਚੜ੍ਹਦੇ ਬੰਨੇ ਪੜਾਓ ਪੁਰ ਉਨ੍ਹਾਂ ਨੂੰ ਲਿਤਾੜ ਸੁੱਟਿਆ।
44ਸੋ ਬਿਨਯਾਮੀਨੀਆਂ ਦੇ ਅਠਾਰਾਂ ਹਜ਼ਾਰ ਡਿੱਗ ਪਏ। ਇਹ ਸੱਭੋ ਸੂਰਮੇ ਮਨੁੱਖ ਸਨ।
45ਓਹ ਮੁੜ ਕੇ ਉਜਾੜ ਵਿੱਚ ਰਿੰਮੋਨ ਦੀ ਪਹਾੜੀ ਵੱਲ ਨੱਠ ਗਏ ਅਤੇ ਸੜਕਾਂ ਵਿੱਚੋਂ ਚੁਣ ਕੇ ਪੰਜ ਹਜ਼ਾਰ ਮਾਰ ਸੁੱਟੇ ਅਤੇ ਗਿਦੋਮ ਤੋੜੀ ਉਨ੍ਹਾਂ ਦਾ ਵੱਡਾ ਤਕੜਾ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਦੋ ਹਜ਼ਾਰ ਹੋਰ ਮਾਰੇ।
46ਸੋ ਸਭ ਬਿਨਯਾਮੀਨੀ ਜੋ ਉਸ ਦਿਨ ਡਿੱਗ ਪਏ ਪੰਝੀ ਹਜ਼ਾਰ ਤਲਵਾਰ ਧਾਰੀ ਜੁਆਨ ਸਨ ਅਤੇ ਏਹ ਸਾਰੇ ਸੂਰਮੇ ਸਨ।
47ਪਰ ਛੇ ਸੌ ਮਨੁੱਖ ਉਜਾੜ ਵੱਲ ਮੁੜ ਕੇ ਰਿੰਮੋਨ ਦੀ ਪਹਾੜੀ ਨੂੰ ਭੱਜ ਗਏ ਅਤੇ ਰਿੰਮੋਨ ਦੀ ਪਹਾੜੀ ਵਿੱਚ ਚਾਰ ਮਹੀਨੇ ਰਹੇ।
48ਤਦ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਉੱਤੇ ਮੁੜੇ ਅਤੇ ਉਨ੍ਹਾਂ ਤਲਵਾਰ ਦੀ ਧਾਰ ਨਾਲ ਮਾਰਿਆ, ਨਾਲੇ ਸਾਰੇ ਸ਼ਹਿਰ ਨੂੰ ਅਤੇ ਪਸੂਆਂ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜੋ ਉਨ੍ਹਾਂ ਨੂੰ ਲੱਭੇ ਅਤੇ ਜੋ ਜੋ ਸ਼ਹਿਰ ਉਨ੍ਹਾਂ ਨੂੰ ਲੱਭਾ ਉਸ ਨੂੰ ਸਾੜ ਸੁੱਟਿਆ।