Loading Bible Translation
First-time download in progress. This may take a few seconds…
Punjabi Bible Wordproject Bible
25 verses
1ਇਸਰਾਏਲ ਦਿਆਂ ਲੋਕਾਂ ਨੇ ਮਿਸਫਾਹ ਵਿੱਚ ਸੌਂਹ ਖਾਧੀ ਸੀ ਭਈ ਸਾਡੇ ਵਿੱਚੋਂ ਕੋਈ ਆਪਣੀ ਧੀ ਬਿਨਯਾਮੀਨ ਵਿੱਚ ਵਿਆਹੁਣ ਲਈ ਨਾ ਦੇਵੇਗਾ।
2ਲੋਕ ਬੈਤੇਲ ਵਿੱਚ ਆਏ ਅਤੇ ਸੰਧਿਆਂ ਤੋੜੀ ਉੱਥੇ ਪਰਮੇਸ਼ੁਰ ਦੇ ਅੱਗੇ ਬੈਠੇ ਰਹੇ ਅਤੇ ਉੱਚੀ ਅਵਾਜ਼ ਨਾਲ ਡਾਢੇ ਰੋਏ।
3ਅਤੇ ਬੋਲੇ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਇਸਰਾਏਲ ਉੱਤੇ ਏਹ ਕੀ ਅਨਰਥ ਆਇਆ ਜੋ ਇਸਰਾਏਲ ਵਿੱਚੋਂ ਅੱਜ ਇੱਕ ਗੋਤ ਘਟ ਗਿਆ?
4ਤਾਂ ਅਜਿਹਾ ਹੋਇਆ ਜੋ ਅਗਲੇ ਭਲਕ ਲੋਕਾਂ ਨੇ ਸਵੇਰੇ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ।
5ਅਤੇ ਇਸਰਾਏਲੀਆਂ ਨੇ ਆਖਿਆ, ਜੋ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਕਿਹੜਾ ਹੈ ਜੋ ਯਹੋਵਾਹ ਦੇ ਸਨਮੁਖ ਸਭਾ ਦੇ ਨਾਲ ਹੀ ਨਹੀਂ ਚੜ੍ਹ ਆਇਆ ਕਿਉਂ ਜੋ ਉਨ੍ਹਾਂ ਨੇ ਡਾਢੀ ਸੌਂਹ ਖਾਧੀ ਸੀ ਭਈ ਜਿਹੜਾ ਕੋਈ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਨਾ ਆਵੇਗਾ ਸੋ ਨਿਸੰਗ ਵੱਢਿਆ ਜਾਵੇਗਾ।
6ਸੋ ਇਸਰਾਏਲ ਆਪਣੇ ਭਰਾ ਬਿਨਯਾਮੀਨ ਦੇ ਕਾਰਨ ਪਛਤਾਏ ਅਤੇ ਬੋਲੇ ਜੋ ਅੱਜ ਇਸਰਾਏਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ।
7ਅਤੇ ਜਿਹੜੇ ਬਚੇ ਰਹੇ ਹਨ ਉਨ੍ਹਾਂ ਨੂੰ ਅਸੀਂ ਕਿੱਥੋਂ ਵਹੁਟੀਆਂ ਦੇਈਏ ਕਿਉਂ ਜੋ ਅਸਾਂ ਤਾਂ ਯਹੋਵਾਹ ਦੀ ਸੌਂਹ ਖਾਧੀ ਹੈ ਜੋ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹੁਣ ਲਈ ਨਹੀਂ ਦੇਣੀਆਂ।
8ਤਾਂ ਉਨ੍ਹਾਂ ਨੇ ਆਖਿਆ, ਇਸਰਾਏਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਫਾਹ ਵਿੱਚ ਯਹੋਵਾਹ ਦੇ ਸਨਮੁਖ ਨਹੀਂ ਚੜ੍ਹ ਆਇਆ? ਤਾਂ ਵੇਖੋ, ਸਭਾ ਵਿੱਚ ਇਕੱਠੇ ਹੋਣ ਲਈ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਉੱਥੇ ਕੋਈ ਨਹੀਂ ਆਇਆ ਸੀ।
9ਕਿਉਂ ਜੋ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਸੀ ਤਾਂ ਵੇਖੋ, ਯਾਬੇਸ਼-ਗਿਲਆਦ ਦੇ ਵਾਸਿਆਂ ਵਿੱਚੋਂ ਕੋਈ ਨਾ ਲੱਭਾ।
10ਤਦ ਸਭਾ ਨੇ ਬਾਰਾਂ ਹਜ਼ਾਰ ਸੂਰਮੇ ਮਨੁੱਖ ਤੋਰ ਕੇ ਉਨ੍ਹਾਂ ਨੂੰ ਆਗਿਆ ਦਿੱਤੀ ਜੋ ਯਾਬੇਸ਼-ਗਿਲਆਦ ਦੇ ਵਾਸੀਆਂ ਨੂੰ ਤੀਵੀਆਂ ਅਤੇ ਬਾਲਕਾਂ ਸਣੇ ਤਲਵਾਰ ਦੀ ਧਾਰ ਨਾਲ ਜਾ ਕੇ ਵੱਢ ਸੁੱਟੋ।
11ਅਤੇ ਇਹ ਕੰਮ ਕਰਨਾ ਜੋ ਸਾਰਿਆਂ ਪੁਰਸ਼ਾਂ ਅਤੇ ਉਨ੍ਹਾਂ ਤੀਵੀਆਂ ਨੂੰ ਜਿਨ੍ਹਾਂ ਮਨੁੱਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ।
12ਸੋ ਉਨ੍ਹਾਂ ਨੇ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਚਾਰ ਸੌ ਕੁਆਰੀਆਂ ਲੱਭੀਆਂ ਜਿਹੜੀਆਂ ਮਨੁੱਖਾਂ ਤੋਂ ਅਣਜਾਣ ਸਨ ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ। ਓਹ ਉਨ੍ਹਾਂ ਨੂੰ ਕਨਾਨ ਦੇ ਦੇਸ ਵਿੱਚ ਸ਼ੀਲੋਹ ਦੇ ਡੇਰੇ ਵਿੱਚ ਲੈ ਆਏ।
13ਤਦ ਸਾਰੀ ਸਭਾ ਨੇ ਬਿਨਯਾਮੀਨੀਆਂ ਨੂੰ ਜੋ ਰਿੰਮੋਨ ਦੀ ਪਹਾੜੀ ਵਿੱਚ ਸਨ ਆਖ ਘੱਲਿਆ ਅਤੇ ਸੁਖ ਸਾਂਦ ਦਾ ਸੁਨੇਹਾ ਉਨ੍ਹਾਂ ਨੂੰ ਦਿੱਤਾ।
14ਸੋ ਉਸ ਵੇਲੇ ਬਿਨਯਾਮੀਨੀ ਮੁੜ ਆਏ ਅਤੇ ਉਨ੍ਹਾਂ ਨੇ ਯਾਬੇਸ਼-ਗਿਲਆਦ ਦੀਆਂ ਕੁੜੀਆਂ ਜਿਹੜੀਆਂ ਬਚੀਆਂ ਸਨ ਉਨ੍ਹਾਂ ਨੂੰ ਦੇ ਦਿੱਤੀਆਂ ਪਰ ਉਨ੍ਹਾਂ ਲਈ ਪੂਰੀਆਂ ਨਾ ਹੋਈਆਂ।
15ਲੋਕ ਬਿਨਯਾਮੀਨ ਦੇ ਲਈ ਬਹੁਤ ਪਛਤਾਏ ਇਸ ਲਈ ਜੋ ਯਹੋਵਾਹ ਨੇ ਇਸਰਾਏਲ ਦੇ ਗੋਤਾਂ ਵਿੱਚ ਤੇੜ ਪਾ ਦਿੱਤੀ ਸੀ।
16ਤਦ ਸਭਾ ਦੇ ਬਜ਼ੁਰਗ ਬੋਲੇ, ਜਿਹੜੇ ਵੱਧ ਰਹੇ ਹਨ ਉਨ੍ਹਾਂ ਦੇ ਲਈ ਵਹੁਟੀਆਂ ਦਾ ਕੀ ਕਰੀਏ? ਕਿਉਂ ਜੋ ਬਿਨਯਾਮੀਨੀਆਂ ਦੀਆਂ ਸਾਰੀਆਂ ਤੀਵੀਆਂ ਮਾਰੀਆਂ ਗਈਆਂ।
17ਤਦ ਉਨ੍ਹਾਂ ਨੇ ਆਖਿਆ, ਇਹ ਲੋੜੀਦਾ ਹੈ ਭਈ ਜਿਹੜੇ ਬਿਨਯਾਮੀਨ ਦੇ ਵਿੱਚੋਂ ਵੱਧ ਰਹੇ ਹਨ ਉਨ੍ਹਾਂ ਦੇ ਲਈ ਪੱਤੀ ਰਹੇ ਇਸ ਕਰਕੇ ਜੋ ਇਸਰਾਏਲੀਆਂ ਦਾ ਇੱਕ ਗੋਤ ਮੇਸਿਆ ਨਾ ਜਾਵੇ।
18ਤਦ ਭੀ ਅਸੀਂ ਤਾਂ ਉਨ੍ਹਾਂ ਨੂੰ ਵਹੁਟੀਆਂ ਦੇ ਲਈ ਆਪਣੀਆਂ ਧੀਆਂ ਨਹੀਂ ਦੇ ਸੱਕਦੇ ਕਿਉਂ ਜੋ ਇਸਰਾਏਲੀਆਂ ਨੇ ਸੌਂਹ ਖਾਧੀ ਹੈ ਭਈ ਜਿਹੜਾ ਬਿਨਯਾਮੀਨੀ ਨੂੰ ਵਹੁਟੀ ਦੇਵੇ ਸੋ ਸਰਾਪੀ ਹੋਵੇ।
19ਤਦ ਉਨ੍ਹਾਂ ਨੇ ਆਖਿਆ, ਵੇਖੋ, ਸ਼ੀਲੋਹ ਵਿੱਚ ਯਹੋਵਾਹ ਦੇ ਲਈ ਵਰਹੇ ਦਾ ਪਰਬ ਹੈ ਉਸ ਥਾਂ ਦੇ ਕੋਲ ਜੋ ਬੈਤੇਲ ਦੇ ਉੱਤਰ ਅਤੇ ਉਸ ਸੜਕ ਦੇ ਚੜ੍ਹਦੇ ਜਿਹੜੀ ਬੈਤੇਲੋਂ ਸ਼ਕਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ।
20ਤਦ ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਆਗਿਆ ਦਿੱਤੀ ਭਈ ਜਾਓ ਅਤੇ ਦਾਖ ਦੇ ਬਾਗਾਂ ਦੇ ਵਿੱਚਕਾਰ ਛਹਿ ਵਿੱਚ ਬੈਠੋ।
21ਅਤੇ ਧਿਆਨ ਰੱਖੋ, ਵੇਖੋ, ਜੇ ਕਰ ਸ਼ੀਲੋਹ ਦੀਆਂ ਧੀਆਂ ਨੱਚਣ ਨੂੰ ਬਾਹਰ ਨਿੱਕਲਣ ਤਾਂ ਤੁਸੀਂ ਦਾਖ ਦੇ ਬਾਗਾਂ ਵਿੱਚੋਂ ਨਿੱਕਲ ਕੇ ਸ਼ੀਲੋਹ ਦੀਆਂ ਧੀਆਂ ਵਿੱਚੋਂ ਇੱਕ ਇੱਕ ਵਹੁਟੀ ਆਪਣੇ ਲਈ ਫੜ ਲਓ ਅਤੇ ਬਿਨਯਾਮੀਨ ਦੇ ਦੇਸ ਨੂੰ ਤੁਰ ਜਾਓ।
22ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਉਨ੍ਹਾਂ ਦੇ ਪਿਉ ਯਾ ਭਰਾ ਸਾਡੇ ਕੋਲ ਆਣ ਕੇ ਪੁਕਾਰਨਗੇ ਤਾਂ ਅਸੀਂ ਉਨ੍ਹਾਂ ਨੂੰ ਆਖਾਂਗੇ ਭਈ ਸਾਡੇ ਲਈ ਓਹਨਾਂ ਨੂੰ ਬਖਸ਼ ਦਿਓ ਕਿਉਂ ਜੋ ਅਸਾਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਵਹੁਟੀ ਨਾ ਫੜੀ, ਨਾ ਤੁਸਾਂ ਆਪੇ ਉਨ੍ਹਾਂ ਨੂੰ ਓਹ ਕੁੜੀਆਂ ਦਿੱਤੀਆਂ ਜੋ ਤੁਸੀਂ ਅਪਰਾਧੀ ਹੁੰਦੇ।
23ਗੱਲ ਕਾਹਦੀ, ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ। ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲੀਆਂ ਵਿੱਚੋਂ ਆਪਣੇ ਲਈ ਇੱਕ ਇੱਕ ਵਹੁਟੀ ਫੜ ਲਈ ਅਤੇ ਲੈ ਕੇ ਆਪਣੀ ਪੱਤੀ ਵਲ ਮੁੜ ਪਏ ਅਤੇ ਆਪਣਿਆਂ ਸ਼ਹਿਰਾਂ ਨੂੰ ਆ ਸੁਧਾਰਿਆ ਅਰ ਉਨ੍ਹਾਂ ਵਿੱਚ ਵੱਸੇ।
24ਅਤੇ ਇਸਰਾਏਲੀ ਉਸੇ ਵੇਲੇ ਉੱਥੋਂ ਤੁਰ ਗਏ। ਸੱਭੋ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਟੱਬਰ ਵਿੱਚ ਅਤੇ ਓਹ ਸੱਭੇ ਉੱਥੋਂ ਆਪੋ ਆਪਣੀ ਪੱਤੀ ਵਲ ਗਏ।
25ਅਤੇ ਉੱਨ੍ਹੀਂ ਦਿਨੀਂ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ। ਜੋ ਕਿਸੇ ਨੂੰ ਚੰਗਾ ਦਿੱਸਦਾ ਸੀ ਸੋ ਕਰਦਾ ਸੀ।