Loading Bible Translation
First-time download in progress. This may take a few seconds…
Punjabi Bible Wordproject Bible
31 verses
1ਏਹ ਓਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਰਹਿਣ ਦਿੱਤਾ ਜੋ ਇਸਰਾਏਲ ਦਾ ਅਰਥਾਤ ਉਨ੍ਹਾਂ ਦਾ ਜਿਨ੍ਹਾਂ ਨੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਿਆ ਸੀ ਉਨ੍ਹਾਂ ਦੇ ਰਾਹੀਂ ਪਰਤਾਵਾ ਲਵੇ।
2ਨਿਰਾ ਇਸੇ ਲਈ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵੱਲ ਨਹੀਂ ਆਉਂਦਾ ਸੀ ਉਹ ਸਿਖਾਵੇ।
3ਅਰਥਾਤ ਫਲਿਸਤੀਆਂ ਦੇ ਪੰਜ ਸਰਦਾਰ ਅਤੇ ਸਾਰੇ ਕਨਾਨੀ ਅਰ ਸੀਦੋਨੀ ਅਰ ਹਿੱਵੀ ਜਿਹੜੇ ਲਬਾਨੋਨ ਦੇ ਪਹਾੜ ਵਿੱਚ ਬਆਲ-ਹਰਮੋਨ ਦੇ ਪਹਾੜੋਂ ਲੈ ਕੇ ਹਮਾਥ ਦੇ ਲਾਂਘੇ ਤੋੜੀ ਵੱਸਦੇ ਸਨ।
4ਏਹ ਇਸ ਲਈ ਰਹੇ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਿਆ ਜਾਵੇ ਅਤੇ ਮਲੂਮ ਹੋਵੇ ਜੋ ਓਹ ਯਹੋਵਾਹ ਦੀਆਂ ਆਗਿਆਂ ਨੂੰ ਜੋ ਉਹ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਆਖੀਆਂ ਸਨ ਸੁਣਨਗੇ ਯਾ ਨਹੀਂ।
5ਸੋ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿੱਚਕਾਰ ਵੱਸਦੇ ਸਨ।
6ਅਰ ਉਨ੍ਹਾਂ ਨੇ ਓਹਨਾਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਰ ਆਪਣੀਆਂ ਧੀਆਂ ਓਹਨਾਂ ਦੇ ਪੁੱਤ੍ਰਾਂ ਨੂੰ ਦਿੱਤੀਆਂ ਅਤੇ ਓਹਨਾਂ ਦੇ ਦਿਓਤਿਆਂ ਦੀ ਪੂਜਾ ਕੀਤੀ।
7ਸੋ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿਸਾਰਿਆ ਅਤੇ ਬਆਲਾਂ ਤੇ ਅਸੇਰਾਹ ਦੇਵੀ ਦੀ ਪੂਜਾ ਕੀਤੀ।
8ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮੇਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਵੇਚ ਦਿੱਤਾ ਸੋ ਓਹ ਕੂਸ਼ਨ-ਰਿਸ਼ਾਤੈਮ ਦੀ ਟਹਿਲ ਅੱਠ ਵਰਹੇ ਕਰਦੇ ਰਹੇ।
9ਜਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤਦ ਯਹੋਵਾਹ ਨੇ ਇੱਕ ਬਚਾਉਣ ਵਾਲਾ ਆਥਨੀਏਲ ਅਰਥਾਤ ਕਾਲੇਬ ਦੇ ਨਿੱਕੇ ਭਰਾ ਕਨਜ਼ ਦੇ ਪੁੱਤ੍ਰ ਆਥਨੀਏਲ ਨੂੰ ਜਿਹ ਨੇ ਉਨ੍ਹਾਂ ਨੂੰ ਬਚਾਇਆ ਠਹਿਰਾਇਆ।
10ਅਤੇ ਯਹੋਵਾਹ ਦਾ ਆਤਮਾ ਉਸ ਦੇ ਉੱਤੇ ਆਇਆ ਅਰ ਉਹ ਇਸਰਾਏਲ ਦਾ ਨਿਆਈ ਬਣਿਆ ਅਰ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਹੋਵਾਹ ਨੇ ਅਰਾਮ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਨੂੰ ਉਹ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ।
11ਅਤੇ ਚਾਲੀਆਂ ਵਰਿਹਾਂ ਤੀਕਰ ਉਹ ਦੇਸ ਸੁਖੀ ਰਿਹਾ, ਤਾਂ ਕਨਜ਼ ਦਾ ਪੁੱਤ੍ਰ ਆਥਨੀਏਲ ਮਰ ਗਿਆ।
12ਇਸਰਾਏਲੀਆਂ ਨੇ ਫੇਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਤਾਂ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ ਇਸ ਲਈ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ।
13ਅਤੇ ਉਸ ਨੇ ਅੰਮੋਨੀਆਂ ਤੇ ਅਮਾਲੇਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਸਰਾਏਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ।
14ਸੋ ਇਸਰਾਏਲੀ ਅਠਾਰਾਂ ਵਰਿਹਾਂ ਤੀਕ ਮੋਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ।
15ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ ਅਰਥਾਤ ਇੱਕ ਬਿਨਯਾਮੀਨੀ ਗੇਰਾ ਦੇ ਪੁੱਤ੍ਰ ਏਹੂਦ ਨੂੰ ਜੋ ਖੱਬਾ ਸੀ ਉਠਾਇਆ ਅਤੇ ਇਸਰਾਏਲੀਆਂ ਨੇ ਉਸ ਦੇ ਹਥੀਂ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਘੱਲਿਆ।
16ਪਰ ਏਹੂਦ ਨੇ ਆਪਣੇ ਲਈ ਇ��ਕ ਹੱਥ ਲੰਮੀ ਦੁਧਾਰੀ ਕਟਾਰ ਬਣਵਾਈ ਅਤੇ ਉਹ ਨੂੰ ਲੀੜੇ ਹੇਠ ਸੱਜੇ ਪੱਟ ਨਾਲ ਬੰਨ੍ਹਿਆ।
17ਅਤੇ ਉਹ ਨਜ਼ਰਾਨਾ ਮੋਆਬ ਦੇ ਰਾਜਾ ਕੋਲ ਲਿਆਇਆ ਅਤੇ ਅਗਲੋਨ ਇੱਕ ਵੱਡਾ ਘੋਗੜ ਮਨੁੱਖ ਸੀ।
18ਅਤੇ ਅਜਿਹਾ ਹੋਇਆ ਜਾਂ ਉਹ ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ ਉਨ੍ਹਾਂ ਲੋਕਾਂ ਨੂੰ ਉਸ ਨੇ ਵਿਦਿਆ ਕੀਤਾ।
19ਪਰ ਉਹ ਆਪ ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਗੁੱਝਾ ਸੰਦੇਸਾ ਮੇਰੇ ਕੋਲ ਹੈ। ਉਹ ਬੋਲਿਆ, ਸਾਰੇ ਚੁੱਪ ਕਰ ਰਹੋ ਤਾਂ ਜਿਹੜੇ ਉਹ ਦੇ ਦੁਆਲੇ ਖਲੋਤੇ ਸਨ ਸਭ ਬਾਹਰ ਨਿੱਕਲ ਗਏ।
20ਤਾਂ ਏਹੂਦ ਉਹ ਦੇ ਕੋਲ ਆਇਆ, ਉਸ ਵੇਲੇ ਉਹ ਵਾ ਖੋਰੀ ਚੁਬਾਰੇ ਵਿੱਚ ਜੋ ਨਿਰਾ ਉਹ ਦੇ ਲਈ ਸੀ ਬੈਠਾ ਹੋਇਆ ਸੀ ਤਾਂ ਏਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸਾ ਹੈ ਤਾਂ ਉਹ ਚੌਂਕੀ ਉੱਤੋਂ ਉੱਠ ਖਲੋਤਾ।
21ਤਾਂ ਏਹੂਦ ਨੇ ਆਪਣਾ ਖੱਬਾ ਹੱਥ ਲੰਮਾ ਕੀਤਾ ਅਤੇ ਸੱਜੇ ਪੱਟ ਉੱਤੋਂ ਕਟਾਰ ਫੜ ਕੇ ਉਹ ਦੀ ਤੋਂਦ ਦੇ ਵਿੱਚ ਘਸੋੜ ਦਿੱਤੀ।
22ਅਤੇ ਫਲ ਦੇ ਸਣੇ ਮੁੱਠ ਭੀ ਵਿੱਚ ਧਸ ਗਈ ਅਤੇ ਕਟਾਰ ਚਰਬੀ ਦੇ ਵਿੱਚ ਜਾ ਖੁੱਭੀ ਕਿਉਂ ਜੋ ਉਸ ਨੇ ਉਹ ਦੀ ਤੋਂਦ ਵਿੱਚੋਂ ਉਹ ਨੂੰ ਨਹੀਂ ਕੱਢਿਆ ਅਤੇ ਬਿਸ਼ਟਾ ਨਿਕੱਲ ਪਿਆ।
23ਤਦ ਏਹੂਦ ਨੇ ਬਾਹਰ ਸੁਫੇ ਵਿੱਚ ਆ ਕੇ ਚੁਬਾਰੇ ਦਾ ਬੂਹਾ ਆਪਣੇ ਮਗਰੋਂ ਭੇੜਿਆ ਅਰ ਜੰਦਰਾ ਮਾਰ ਦਿੱਤਾ।
24ਜਦ ਉਹ ਨਿੱਕਲ ਗਿਆ ਤਾਂ ਉਹ ਦੇ ਟਹਿਲੂਏ ਆਏ ਅਤੇ ਜਾਂ ਉਨ੍ਹਾਂ ਨੇ ਡਿੱਠਾ, ਵੇਖੋ, ਚੁਬਾਰੇ ਦੇ ਬੂਹੇ ਵੱਜੇ ਹੋਏ ਸਨ ਤਾਂ ਓਹ ਬੋਲੇ, ਉਹ ਵਾ ਖੋਰੇ ਚੁਬਾਰੇ ਵਿੱਚ ਸੁਚੇਤੇ ਬੈਠਾ ਹੋਊ।
25ਅਤੇ ਓਹ ਇੱਥੋਂ ਤੀਕਰ ਉਹ ਨੂੰ ਉਡੀਕਦੇ ਰਹੇ ਜੋ ਲੱਜਿਆਵਾਨ ਹੋਏ ਅਤੇ ਜਦੋਂ ਡਿੱਠਾ ਜੋ ਚੁਬਾਰੇ ਦਾ ਬੂਹਾ ਨਹੀਂ ਖੁੱਲ੍ਹਦਾ, ਤਾਂ ਉਨ੍ਹਾਂ ਨੇ ਕੁੰਜੀ ਲਾ ਕੇ ਆਪ ਬੂਹਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮੋਇਆ ਪਿਆ ਸੀ!
26ਉਨ੍ਹਾਂ ਦੇ ਉਡੀਕਣ ਦੇ ਚਿਰ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ।
27ਤਾਂ ਅਜਿਹਾ ਹੋਇਆ ਕਿ ਜਦੋਂ ਉੱਥੇ ਅੱਪੜਿਆ ਤਾਂ ਉਹ ਨੇ ਇਫ਼ਰਾਈਮ ਦੇ ਪਹਾੜ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਦੇ ਨਾਲ ਪਹਾੜੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ ਅੱਗੇ ਹੋਇਆ।
28ਉਸ ਨੇ ਉਨ੍ਹਾਂ ਨੂੰ ਆਖਿਆ, ਮੇਰੇ ਮਗਰ ਮਗਰ ਤੁਰੋ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਕਰ ਦਿੱਤਾ ਹੈ, ਸੋ ਓਹ ਉਸ ਦੇ ਪਿੱਛੇ ਲੱਥੇ ਅਤੇ ਯਰਦਨ ਦਿਆਂ ਪੱਤਣਾਂ ਨੂੰ ਜੋ ਮੋਆਬ ਦੀ ਵੱਲ ਸਨ, ਮੱਲ ਲਿਆ ਅਤੇ ਇੱਕ ਨੂੰ ਭੀ ਪਾਰ ਨਾ ਲੰਘਣ ਦਿੱਤਾ।
29ਉਸ ਵੇਲੇ ਮੋਆਬ ਦੇ ਦਸ ਕੁ ਹਜ਼ਾਰ ਮਨੁੱਖ ਉਨ੍ਹਾਂ ਨੇ ਵੱਢ ਸੁੱਟੇ ਜੋ ਸਾਰੇ ਮੋਟੇ ਅਤੇ ਤਕੜੇ ਜਣੇ ਸਨ ਅਰ ਉਨ੍ਹਾਂ ਵਿੱਚੋਂ ਇੱਕ ਭੀ ਨਾ ਬਚਿਆ।
30ਸੋ ਉਸ ਦਿਨ ਇਸਰਾਏਲ ਦੇ ਹੱਥ ਵਿੱਚ ਮੋਆਬ ਆਇਆ ਅਤੇ ਅੱਸੀਆਂ ਵਰਿਹਾਂ ਤੋੜੀਂ ਉਹ ਦੇਸ ਸੁਖ ਭੋਗਦਾ ਰਿਹਾ।
31ਉਹ ਦੇ ਪਿੱਛੋਂ ਅਨਾਥ ਦਾ ਪੁੱਤ੍ਰ ਸ਼ਮਗਰ ਉੱਠਿਆ ਅਤੇ ਉਸ ਨੇ ਫਲਿਸਤੀਆਂ ਵਿੱਚੋਂ ਛੀ ਸੌ ਮਨੁੱਖਾਂ ਨੂੰ ਬਲਦ ਦੀ ਪਰਾਇਣ ਨਾਲ ਮਾਰਿਆ ਸੋ ਉਸ ਨੇ ਭੀ ਇਸਰਾਏਲ ਨੂੰ ਬਚਾਇਆ।