Loading Bible Translation
First-time download in progress. This may take a few seconds…
Punjabi Bible Wordproject Bible
20 verses
1ਮੈਂ ਪੀੜਿਤ ਹਾਂ, ਕਿਉਂ ਕਿ ਮੈਂ ਉਸ ਵਿਅਕਤੀ ਵਰਗਾ ਹਾਂ ਜਿਸਨੂੰ ਖਾਣ ਲਈ ਕੁਝ ਨਹੀਂ ਮਿਲ ਸਕਦਾ ਕਿਉਂ ਕਿ ਫ਼ਲ ਪਹਿਲਾਂ ਹੀ ਵਢਿਆ ਜ੍ਜਾ ਚੁਕਿਆ ਅਤੇ ਬਚਿਆ ਹੋਇਆ ਚੁੱਕ ਲਿਆ ਗਿਆ ਹੈ। ਪਹਿਲੇ ਅੰਜੀਰਾਂ ਵਿੱਚੋਂ ਕੋਈ ਨਹੀਂ ਬਚਿਆ, ਜਿਨ੍ਹ੍ਹਾਂ ਨੂੰ ਪਿਆਰ ਕਰਦਾ ਸਾਂ।
2ਮੇਰੇ ਕਹਿਣ ਦਾ ਭਾਵ ਇਹ ਹੈ ਕਿ ਈਮਾਨਦਾਰ ਮਨੁੱਖ ਸਾਰੇ ਖਤਮ ਹੋ ਗਏ ਹਨ ਅਤੇ ਇਸ ਦੇਸ ਵਿੱਚ ਕੋਈ ਨੇਕ ਮਨੁੱਖ ਨਹੀਂ ਬਚਿਆ। ਹਰ ਮਨੁੱਖ ਦੂਜੇ ਦੀ ਹਤਿਆ ਕਰਨ ਬਾਰੇ ਸੋਚਦਾ ਹੈ ਹਰ ਭਾਈ ਆਪਣੇ ਭਾਈ ਨੂੰ ਜਾਲ ਚ ਫ਼ਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
3ਲੋਕ ਦੋਨਾਂ ਹੱਥਾਂ ਨਾਲ ਬੁਰਿਆਈਆਂ ਕਰਨ ਚ ਲੱਗੇ ਹੋਏ ਹਨ। ਸਰਦਾਰ ਵਢ੍ਢੀ ਮੰਗਦੇ ਹਨ, ਨਿਆਂਕਾਰ ਅਦਾਲਤ ਵਿੱਚ ਆਪਣਾ ਫੈਸਲਾ ਬਦਲਣ ਲਈ ਧਨ ਖਾਂਦੇ ਹਨ। "ਪ੍ਰਮੁੱਖ ਆਗੂ" ਦਿਆਨਤਕਦਾਰ ਫ਼ੈਸਲੇ ਨਹੀਂ ਦਿੰਦੇ ਸਗੋਂ ਆਪਣੀ ਮਨਮਰਜ਼ੀ ਕਰਦੇ ਹਨ।
4ਉਨ੍ਹਾਂ ਵਿੱਚੋਂ ਵਧੀਆ ਮਨੁੱਖ ਵੀ ਬੋਹਰ ਵਰਗੇ ਹਨ। ਸਗੋਂ ਜਿੰਨੇ ਵਧੀਆ ਓਨੇ ਖੋਟੇ ਹਨ, ਉਹ ਜੰਗਲੀ ਕੰਡਿਆਂ ਤੋਂ ਵੀ ਨਖਿਧ੍ਧ ਹਨ।ਤੇਰੇ ਨਬੀਆਂ ਦਾ ਕਹਿਣਾ ਹੈ ਕਿ ਉਹ ਦਿਨ ਆਵੇਗਾ। ਤੇਰੇ ਰਾਖਿਆਂ ਦਾ ਦਿਨ, ਤੇਰੇ ਦਰਬਾਨਾਂ ਦਾ ਦਿਨ ਆ ਗਿਆ ਹੈ। ਹੁਣ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਤੁਸੀਂ ਘਬਰਾ ਜਾਵੋਂਗੇ।
5ਗੁਆਂਢੀ ਉੱਤੇ ਭਰੋਸਾ ਨਾ ਕਰੋ ਤੇ ਨਾ ਹੀ ਮਿੱਤਰ ਤੇ । ਇਥੋਂ ਤੀਕ ਕਿ ਆਪਣੀ ਪਤਨੀ ਨਾਲ ਵੀ ਖੁਲ੍ਹਕੇ ਗੱਲ ਨਾ ਕਰੋ।
6ਮਨੁੱਖ ਦਾ ਵੈਰੀ ਉਸਦੇ ਆਪਣੇ ਹੀ ਘਰ ਚ ਲੁਕਿਆ ਬੈਠਾ ਹੈ। ਪੁੱਤਰ ਪਿਤਾ ਦਾ ਦੁਸ਼ਮਨ, ਮਾਂ ਧੀ ਦੇ ਖਿਲਾਫ਼ ਅਤੇ ਨੂੰਹ ਸਸ੍ਸ ਦੇ ਖਿਲਾਫ਼ ਉੱਠੇਗੀ ।
7ਸੋ ਮੈਂ ਯਹੋਵਾਹ ਵੱਲ ਮਦਦ ਲਈ ਤੱਕਾਂਗਾ ਤੇ ਮੈਂ ਆਪਣੇ ਬਚਾਓ ਲਈ ਪਰਮੇਸ਼ੁਰ ਦੀ ਉਡੀਕ ਕਰਾਂਗਾ। ਮੇਰਾ ਪਰਮੇਸ਼ੁਰ ਮੇਰੀ ਦੁਹਾਈ ਸੁਣੇਗਾ।
8ਭਾਵੇਂ ਮੈਂ ਡਿੱਗ ਪਿਆ ਹਾਂ, ਪਰ ਮੇਰੇ ਵੈਰੀ, ਮੇਰੀ ਹਸੀਁ ਨਾ ਕਰਨਾ! ਮੈਂ ਮੁੜ ਉੱਠ ਖੜੋਵਾਂਗਾ ਹੁਣ ਮੈਂ ਹਨੇਰੇ ਚ ਬੈਠਿਆ ਹਾਂ ਪਰ ਯਹੋਵਾਹ ਮੇਰੇ ਲਈ ਰੋਸ਼ਨੀ ਹੋਵੇਗਾ।
9ਮੈਂ ਯਹੋਵਾਹ ਨਾਲ ਧਰੋਹ ਕਮਾਇਆ ਇਸ ਲਈ ਉਸ ਮੇਰੇ ਤੇ ਕਰੋਧ ਕੀਤਾ। ਪਰ ਉਹ ਮੇਰਾ ਮੁਕੱਦਮਾ ਅਦਾਲਤ ਵਿੱਚ ਮੇਰੇ ਲਈ ਲੜੇਗਾ ਅਤੇ ਜੋ ਮੇਰੇ ਲਈ ਠੀਕ ਹੋਵੇਗਾ, ਉਹੀ ਕਰੇਗਾ। ਫ਼ਿਰ ਉਹ ਮੈਨੂੰ ਹਨੇਰੇ ਚੋ ਕੱਢ ਲਵੇਗਾ ਅਤੇ ਮੈਂ ਮੁੜ ਰੋਸ਼ਨੀ ਵੇਖ ਸਕਾਂਗਾ।
10ਮੇਰੇ ਦੁਸ਼ਮਣ ਨੇ ਮੈਨੂੰ ਆਖਿਆ, "ਕਿੱਥੋ ਹੈ ਯਹੋਵਾਹ ਤੇਰਾ ਪਰਮੇਸ਼ੁਰ? ਪਰ ਮੇਰੀ ਵੈਰਨ ਆਪਣੀ ਅੱਖੀਁ ਇਹ ਵੇਖੇਗੀ ਅਤੇ ਸ਼ਰਮਸਾਰ ਹੋਵੇਗੀ ਉਸ ਵਕਤ, ਮੈਂ ਵੇਖਾਂਗਾ ਕਿ ਉਸ ਨਾਲ ਕੀ ਵਾਪਰਦਾ। ਲੋਕੀਂ ਗਲੀਆਂ ਵਿੱਚ ਮਿਧ੍ਧਦੇ ਚਿਕ੍ਕੜ ਵਾਂਗ ਉਸਨੂੰ ਮਧੋਲ ਕੇ ਲੰਘਣਗੇ।
11ਉਹ ਵੀ ਵਕਤ ਆਵੇਗਾ ਜਦੋਂ ਤੁਹਾਡੀਆਂ ਕੰਧਾਂ ਮੁੜ ਉਸਰਣਗੀਆਂ। ਉਸ ਵੇਲੇ ਤੇਰਾ ਦੇਸ਼ ਵੱਡਾ ਹੋ ਜਾਵੇਗਾ।
12ਤੇਰੀ ਉਮ੍ਮਤ ਤੇਰੀ ਧਰਤੀ ਤੇ ਵਾਪਸ ਆਵੇਗੀ ਉਹ ਅੱਸ਼ੂਰ ਅਤੇ ਮਿਸਰ ਦੇ ਸ਼ਹਿਰਾਂ ਤੋਂ ਵਾਪਸ ਪਰਤਨਗੇ। ਤੇਰੀ ਉਮ੍ਮਤ ਮਿਸਰ ਤੋਂ ਅਤੇ ਦਰਿਆ ਦੇ ਦੂਜੇ ਪਾਰ ਤੋਂ ਆਵੇਗੀ, ਉਹ ਪੱਛਮੀ ਸਮੁੰਦਰ ਤੋਂ ਵੀ ਆਵੇਗੀ ਅਤੇ ਪੂਰਬੀ ਪਹਾੜਾਂ ਤੋਂ ਵੀ ਪਰਤੇਗੀ।
13ਧਰਤੀ ਉਥੋਂ ਦੇ ਲੋਕਾਂ ਦੇ ਬੁਰੇ ਕੰਮਾਂ ਕਾਰਣ, ਜਿਹੜੇ ਉੱਥੇ ਵਸਦੇ ਸਨ, ਤਬਾਹ ਹੋਈ।
14ਇਸੇ ਲਈ, ਆਪਣੀ ਛੜ ਨਾਲ ਆਪਣੇ ਲੋਕਾਂ ਉੱਤੇ ਸ਼ਾਸਨ ਕਰ। ਆਪਣੇ ਇੱਜੜ ਉੱਤੇ ਸ਼ਾਸਨ ਕਰ, ਜੋ ਇਕੱਲਾ, ਕਰਮਲ ਪਰਬਤ ਅਤੇ ਲੱਕੜਾਂ ਵਿੱਚ ਵਸਦਾ ਹੈ। ਉਹ ਬਾਸ਼ਾਨ ਅਤੇ ਗਿਲਆਦ ਵਿੱਚ ਰਹਿੰਦੇ ਹਨ ਜਿਵੇਂ ਕਿ ਉਹਨਾਂ ਨੇ ਪੁਰਾਣੇ ਸਮਿਆਂ ਵਿੱਚ ਕੀਤਾ ਸੀ।
15ਜਦੋਂ ਮੈਂ ਤੁਹਾਨੂੰ ਮਿਸਰ ਦੇਸ ਤੋਂ ਕਢਿਆ, ਮੈਂ ਤੁਹਾਡੇ ਨਾਲ ਕਈ ਚਮਤਕਾਰ ਕੀਤੇ। ਮੈ��� ਤੁਹਾਨੂੰ ਹੋਰ ਵੀ ਚਮਤਕਾਰ ਵਿਖਾਵਾਂਗਾ।
16ਕੌਮਾਂ ਇਹ ਚਮਤਕਾਰ ਵੇਖਣਗੀਆਂ ਅਤੇ ਸ਼ਰਮਸਾਰ ਹੋਣਗੀਆਂ। ਉਹ ਵੇਖਣਗੀਆਂ ਕਿ ਉਨ੍ਹਾਂ ਦੀ ਸ਼ਕਤੀ ਮੇਰੇ ਅੱਗੇ ਤੁਛ੍ਛ ਹੈ। ਉਹ ਹੈਰਾਨ ਹੋ ਕੇ ਆਪਣੇ ਹੱਥ ਮੂੰਹਾਂ ਤੇ ਰੱਖਣਗੇ। ਉਹ ਸੁਣਨ ਤੋਂ ਇਨਕਾਰੀ ਹੋਕੇ ਆਪਣੇ ਕੰਨਾਂ ਹੱਥਾਂ ਨਾਲ ਢਕ੍ਕ ਲੈਣਗੇ।
17ਉਹ ਧੂੜ ਵਿੱਚ ਸੱਪ ਵਾਂਗ ਸਰਕਣਗੇ, ਧਰਤੀ ਚ ਵਰਮੀ ਚ ਲੁਕੇ ਭੈਅ ਨਾਲ ਕੰਬਣਗੇ ਅਤੇ ਸਾਡੇ ਯਹੋਵਾਹ ਪਰਮੇਸ਼ੁਰ ਵੱਲ ਆਉਂਦੇ ਹੋਏ ਹੇ ਪਰਮੇਸ਼ੁਰ! ਡਰਣਗੇ ਅਤੇ ਤੇਰਾ ਮਾਨ ਕਰਣਗੇ।
18ਤੇਰੇ ਜਿਹਾ ਹੋਰ ਕੋਈ ਪਰਮੇਸ਼ੁਰ ਨਹੀਂ ਜੋ ਸਭ ਦੇ ਦੋਖ ਬਖਸ਼ ਦੇਵੇ। ਪਰਮੇਸ਼ੁਰ ਆਪਣੇ ਬਚੇ ਲੋਕਾਂ ਦੀ ਬਦੀ ਖਿਮਾ ਕਰਦਾ ਹੈ ਬਹੁਤੀ ਦੇਰ ਉਹ ਕਰੋਧ ਨੂੰ ਚਿਤ੍ਤ ਚ ਨਹੀਂ ਧਰਦਾ। ਕਿਉਂ ਕਿ ਉਸਦਾ ਸੁਭਾਅ ਕਿਰਪਾਲੂ ਹੈ।
19ਉਹ ਵਾਪਸ ਆਕੇ ਸਾਨੂੰ ਸੁਖੀ ਕਰੇਗਾ। ਉਹ ਸਾਡੇ ਦੋਸ਼ਾਂ ਨੂੰ ਕੁਚਲ ਕੇ ਉਨ੍ਹਾਂ ਨੂੰ ਗਹਿਰੇ ਸਾਗਰ ਚ ਸੁੱਟ ਦੇਵੇਗਾ।
20ਹੇ ਪਰਮੇਸ਼ੁਰ, ਯਾਕੂਬ ਨਾਲ ਸੱਚਾ ਰਹੀਁ ਅਤੇ ਅਬਰਾਹਾਮ ਨੂੰ ਮਿਹਰ ਦਰਸਾਈਁ ਜਿਵੇਂ ਤੂੰ ਸਾਡੇ ਪੁਰਖਿਆਂ ਨਾਲ ਬਹੁਤ ਪਹਿਲਾਂ ਇਕਰਾਰ ਕੀਤਾ ਸੀ।