Loading Bible Translation
First-time download in progress. This may take a few seconds…
Punjabi Bible Wordproject Bible
15 verses
1ਇਹ ਪੁਸਤਕ ਅਲਕੋਸ਼ੀ ਨਹੂਮ ਦੇ ਦਰਸ਼ਨ ਦੀ ਹੈ। ਇਹ ਨੀਨਵਾਹ ਸ਼ਹਿਰ ਲਈ ਸ਼ੋਕਮਈ ਸੰਦੇਸ਼ ਹੈ।
2ਯਹੋਵਾਹ ਈਰਖਾਲੂ ਅਤੇ ਬਦਲਾਖੋਰ ਪਰਮੇਸ਼ੁਰ ਹੈ। ਉਹ ਦੋਸ਼ੀਆਂ ਨੂੰ ਦੰਡ ਦਿੰਦਾ ਅਤੇ ਉਹ ਬੜਾ ਕਰੋਧਵਾਨ ਹੈ। ਉਹ ਆਪਣੇ ਵੈਰੀਆਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਵੈਰੀਆਂ ਤੇ ਕਰੋਧਵਾਨ ਰਹਿੰਦਾ ਹੈ।
3ਯਹੋਵਾਹ ਧੀਰਜਵਾਨ ਹੈ ਪਰ ਉਹ ਸ਼ਕਤੀਸ਼ਾਲੀ ਵੀ ਹੈ ਅਤੇ ਉਹ ਦੋਖੀ ਮਨੁੱਖਾਂ ਨੂੰ ਸਜ਼ਾ ਦਿੱਤੇ ਬਗ਼ੈਰ ਨਹੀਂ ਬਖਸ਼ਦਾ। ਯਹੋਵਾਹ ਬੁਰੇ ਲੋਕਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਆਪਣੀ ਤਾਕਤ ਵਿਖਾਉਣ ਲਈ ਹਨੇਰੀ ਝਖ੍ਖੜ ਤੇ ਵਾਵਰੋਲੇ ਲਿਆਵੇਗਾ ਮਨੁੱਖ ਧਰਤੀ ਅਤੇ ਧੂੜ ਤੇ ਚਲਦਾ ਹੈ ਪਰ ਯਹੋਵਾਹ ਬੱਦਲਾਂ ਚ ਚਲਦਾ ਹੈ।
4ਯਹੋਵਾਹ ਸਮੁੰਦਰ ਨੂੰ ਝਿੜਕ ਕੇ ਆਖੇਗਾ ਤਾਂ ਉਸ ਦਾ ਨੀਰ ਸੁੱਕ ਜਾਵੇਗਾ। ਉਹ ਸਾਰੇ ਦਰਿਆਵਾਂ ਨੂੰ ਸੁਕਾਅ ਦੇਵੇਗਾ। ਬਾਸ਼ਾਨ ਅਤੇ ਕਰਮਲ ਦੀਆਂ ਜਰਖੇਜ਼ ਧਰਤੀਆਂ ਸੁੱਕ ਸੜ ਜਾਂਦੀਆਂ ਹਨ। ਲਬਾਨੋਨ ਦੇ ਫ਼ੁੱਲ ਮੁਰਝਾਅ ਜਾਂਦੇ ਹਨ।
5ਯਹੋਵਾਹ ਆਵੇਗਾ ਪਹਾੜ ਡਰ ਨਾਲ ਕੰਬਣਗੇ ਅਤੇ ਟਿਲ੍ਲੇ ਪਿਂਘਰ ਜਾਣਗੇ। ਯਹੋਵਾਹ ਆਵੇਗਾ ਤਾਂ ਧਰਤੀ ਭੈਅ ਨਾਲ ਕੰਬੇਗੀ। ਸਿਰਫ਼ ਧਰਤੀ ਹੀ ਨਹੀਂ ਸਗੋਂ ਸਾਰੀ ਦੁਨੀਆਂ ਤੇ ਧਰਤੀ ਤੇ ਵਸਦੇ ਸਭ ਜੀਅ ਭੈਭੀਤ ਹੋਣਗੇ।
6ਕੋਈ ਵੀ ਮਨੁੱਖ ਯਹੋਵਾਹ ਦੇ ਮਹਾਂਕਰੋਧ ਅੱਗੇ ਠਹਿਰ ਨਾ ਸਕੇਗਾ। ਕੋਈ ਵੀ ਮਨੁੱਖ ਉਸਦਾ ਅੱਗ ਵਾਂਗ ਭਭਕਦਾ ਕਰੋਧ ਸਹਾਰ ਨਾ ਪਾਵੇਗਾ। ਚੱਟਾਨਾਂ ਫ਼ਟ ਜਾਣਗੀਆਂ ਅਤੇ ਉਹ ਆਵੇਗਾ।
7ਯਹੋਵਾਹ ਚੰਗਾ ਹੈ। ਮੁਸੀਬਤ ਵੇਲੇ ਉਸਦੀ ਸ਼ਰਣ ਚ ਜਾਣਾ ਹੀ ਸੁਰਖਿਅਤ ਹੈ ਅਤੇ ਜੋ ਉਸਤੇ ਭਰੋਸਾ ਰਖਦੇ ਹਨ, ਉਨ੍ਹਾਂ ਦੀ ਉਹ ਰੱਖਿਆ ਕਰਦਾ ਹੈ।
8ਪਰ ਉਹ ਆਪਣੇ ਵੈਰੀਆਂ ਨੂੰ ਜੜੋਂ ਨਾਸ ਕਰ ਦੇਵੇਗਾ। ਉਹ ਉਨ੍ਹਾਂ ਨੂੰ ਹੜ ਵਾਂਗ ਵਹਾਅ ਕੇ ਲੈ ਜਾਵੇਗਾ ਉਹ ਆਪਣੇ ਵੈਰੀਆਂ ਨੂੰ ਹਨੇਰੇ
9ਚ ਧੱਕ ਦੇਵੇਗਾ। ਤੁਸੀਂ ਯਹੋਵਾਹ ਦੇ ਖਿਲਾਫ਼ ਵਿਉਂਤਾਂ ਕਿਉਂ ਬਣਾ ਰਹੇ ਹੋ? ਉਹ ਸਤਿਆਨਾਸ ਕਰ ਦੇਵੇਗਾ। ਮੁਸੀਬਤ ਦੂਸਰੀ ਵਾਰ ਨਹੀਂ ਆਵੇਗੀ।
10ਤੁਸੀਂ ਪੂਰੇ ਤਬਾਹ ਹੋ ਜਾਵੋਂਗੇ ਜਿਵੇਂ ਸੁੱਕੇ ਝਾੜ ਭਠ੍ਠੇ ਵਿੱਚ ਸੜਦੇ ਹਨ ਤੇ ਜਲਦੀ ਭਸਮ ਹੁੰਦੇ ਹਨ।
11ਅੱਸ਼ੂਰ, ਤੇਰੇ ਵੱਲੋਂ ਇੱਕ ਮਨਖ੍ਖ ਆਇਆ, ਉਸ ਨੇ ਯਹੋਵਾਹ ਦੇ ਵਿਰੁੱਧ ਮਤੇ ਪਕਾੇ, ਅਤੇ ਭੈੜੀ ਮਤ੍ਤ ਦਿੱਤੀ।
12ਯਹੋਵਾਹ ਨੇ ਯਹੂਦਾਹ ਨੂੰ ਇਹ ਗੱਲਾਂ ਆਖੀਆਂ: "ਭਾਵੇਂ ਅੱਸ਼ੂਰ ਦੇ ਲੋਕ ਪੂਰੇ ਜ਼ੋਰ ਵਿੱਚ ਹਨ, ਉਨ੍ਹਾਂ ਕੋਲ ਵੱਡੀ ਫ਼ੌਜ ਹੈ ਪਰ ਉਹ ਸਾਰੇ ਖਤਮ ਹੋ ਜਾਣਗੇ। ਮੇਰੇ ਲੋਕੋ, ਮੈਂ ਤੁਹਾਨੂੰ ਦੁੱਖ ਦਿੱਤੇ, ਪਰ ਮੈਂ ਤੁਹਾਨੂੰ ਹੋਰ ਦੁੱਖੀ ਨਾ ਹੋਣ ਦੇਵਾਂਗਾ।
13ਹੁਣ ਮੈਂ ਤੁਹਾਨੂੰ ਆਜ਼ਾਦ ਕਰ ਦੇਵਾਂਗਾ। ਅੱਸ਼ੂਰ ਦੇ ਤੁਸੀਂ ਹੋਰ ਗੁਲਾਮ ਨਾ ਰਹੋਁਗੇ, "ਹੁਣ ਮੈਂ ਤੇਰੇ ਮੋਢਿਆਂ ਤੋਂ ਉਹ ਭਾਰ ਲਾਹ ਸੁੱਟਾਂਗਾ ਅਤੇ ਉਨ੍ਹਾਂ ਜਂਜੀਰਾਂ ਨੂੰ ਜੋ ਤੈਨੂੰ ਜਕੜੀ ਬੈਠੀਆਂ ਹਨ, ਭੰਨ ਸੁੱਟਾਂਗਾ।"
14ਅੱਸ਼ੂਰ ਦੇ ਪਾਤਸ਼ਾਹ, ਯਹੋਵਾਹ ਨੇ ਤੈਨੂੰ ਇਹ ਸੰਦੇਸ਼ ਦਿੱਤਾ ਹੈ: "ਤੇਰਾ ਨਾਉਂ ਜਾਰੀ ਰੱਖਣ ਲਈ ਤੇਰਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ। ਮੈਂ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਉਕਰੇ ਹੋਏ ਬੁੱਤਾਂ ਅਤੇ ਧਾਤ ਦੀਆਂ ਮੂਰਤਾਂ ਨੂੰ ਤੋੜ ਦਿਆਂਗਾ। ਮੈਂ ਤੇਰੀ ਕਬਰ ਤਿਆਰ ਕਰ ਰਿਹਾ ਹਾਂ ਕਿਉਂ ਜੋ ਤੇਰਾ ਅੰਤ ਨੇੜੇ ਆ ਰਿਹਾ ਹੈ।
15ਯਹੂਦਾਹ, ਵੇਖ! ਪਹਾੜਾਂ ਉਪਰੋ ਦੀ ਇੱਕ ਸੰਦੇਸ਼ਵਾਹਕ ਖੁਸ਼ਖਬਰੀ ਲੈਕੇ ਆ ਰਿਹਾ ਹੈ। ਉਹ ਆਖਦਾ: ਉੱਥੇ ਸ਼ਾਂਤੀ ਹੈ। ਯਹੂਦਾਹ, ਆਪਣੇ ਪੁਰਬ ਮਨਾ ਤੇ ਆਪਣੇ ਕੀਤੇ ਇਕਰਾਰਾਂ ਨੂੰ, ਪੂਰੇ ਕਰ। ਇਹ ਦੁਸ਼ਟ ਲੋਕ ਮੁੜ ਤੇਰੇ ਉੱਪਰ ਹਮਲਾ ਨਾ ਕਰਨਗੇ ਕਿਉਂ ਕਿ ਉਹ ਸਾਰੇ ਬਦ ਲੋਕ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।