Loading Bible Translation
First-time download in progress. This may take a few seconds…
Punjabi Bible Wordproject Bible
32 verses
1ਪ੍ਰਧਾਨ ਜਾਜਕ ਦਾ ਨਾਂ ਅਲਯਾਸ਼ੀਬ ਸੀ। ਅਲਯਾਸ਼ੀਬ ਅਤੇ ਉਸਦੇ ਭਰਾਵਾਂ ਨੇ ਜੋ ਕਿ ਜਾਜਕ ਸਨ, ਭੇਡ ਫਾਟਕ ਬਣਾਇਆ ਅਤੇ ਇਸਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਤੇ ਬੂਹੇ ਲਾਏ। ਉਨ੍ਹਾਂ ਨੇ ਸੌਆਂ ਦੇ ਬੁਰਜ ਤੋਂ ਲੈਕੇ ਹਨਨੇਲ ਦੇ ਥੰਮ ਤੀਕ ਯਰੂਸ਼ਲਮ ਦੀ ਕੰਧ ਤੇ ਕੰਮ ਕੀਤਾ ਅਤੇ ਇਸ ਨੂੰ ਸਮਰਪਿਤ ਕੀਤਾ।
2ਇਨ੍ਹਾਂ ਜਾਜਕਾਂ ਤੋਂ ਅਗਾਂਹ, ਯਰੀਹੋ ਦੇ ਲੋਕਾਂ ਨੇ ਕੰਧ ਦੀ ਮੁਰੰਮਤ ਕੀਤੀ ਅਤੇ ਯਰੀਹੋ ਦੇ ਲੋਕਾਂ ਤੋਂ ਅਗਾਂਹ, ਇਮਰੀ ਦੇ ਪੁੱਤਰ ਜ਼ਕ੍ਕੂਰ ਨੇ ਕੰਧ ਦੀ ਮੁਰੰਮਤ ਕੀਤੀ।
3ਹਸ੍ਸਨਾਆਹ ਦੇ ਪੁੱਤਰਾਂ ਨੇ ਮੱਛੀ ਫਾਟਕ ਬਣਾਇਆ। ਉਨ੍ਹਾਂ ਨੇ ਇਸ ਦੇ ਸ਼ਤੀਰ ਪਾਏ ਅਤੇ ਇਸਦੇ ਦਰਵਾਜੇ ਖੜੇ ਕੀਤੇ। ਫਿਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀੇ ਲਗਾੇ।
4ਉਨ੍ਹਾਂ ਤੋਂ ਅਗਾਹ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤਰ ਮਰੇਮੋਬ ਨੇ ਮੁਂਰਮਤ ਕੀਤੀ।ਉਨ੍ਹਾਂ ਤੋਂ ਅਗਾਹ ਬਰਕਯਾਹ ਦੇ ਪੁੱਤਰ ਅਤੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਨੇ ਮੁਰੰਮਤ ਕੀਤੀ । ਅਤੇ ਬਆਨਾ ਦੇ ਪੁੱਤਰ ਸਾਦੋਕ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।
5ਉਨ੍ਹਾਂ ਤੋਂ ਅਗਾਂਹ, ਤਕੋਈ ਦੇ ਆਦਮੀਆਂ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਆਗੂਆਂ ਨੇ ਆਪਣੇ ਸੁਆਮੀ ਲਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
6ਯੋਯਾਦਾ ਅਤੇ ਮਸ਼੍ਸ਼ੁਲਾਮ ਨੇ ਪੁਰਾਣੇ ਫਾਟਕ ਦੀ ਮੁਰੰਮਤ ਕੀਤੀ। ਯੋਯਾਦਾ ਪਾਸੇਆਹ ਦਾ ਪੁੱਤਰ ਅਤੇ ਮਸ਼੍ਸ਼ੁਲਾਮ ਬਸੋਦਯਾਹ ਦਾ ਪੁੱਤਰ ਸੀ। ਉਨ੍ਹਾਂ ਨੇ ਸ਼ਤੀਰ ਟਿਕਾੇ ਅਤੇ ਇਸਦੇੇ ਬੂਹੇ ਲਗਾਏ। ਫਿਰ ਉਨ੍ਹਾਂ ਨੇ ਦਰਵਾਜਿਆਂ ਉੱਤੇ ਚਿਟਕਣੀਆਂ ਅਤੇ ਸਰੀਏ ਲਾਏ।
7ਉਨ੍ਹਾਂ ਤੋਂ ਅਗਾਂਹ, ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਬੀ ਅਤੇ ਗਿਬਓਨ ਅਤੇ ਮਿਸਪਾਹ ਦੇ ਲੋਕਾਂ ਨੇ, ਜਿਹੜੇ ਕਿ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਿਯਂਤ੍ਰਣ ਹੇਠਾਂ ਸਨ, ਮੁਰੰਮਤ ਦਾ ਕੰਮ ਕੀਤਾ।
8ਉਸ ਤੋਂ ਅਗਾਂਹ ਹਰਹਯਾਹ ਦੇ ਪੁੱਤਰ ਉਜ੍ਜੀਏਲ ਨੇ ਮੁਂਰਮਤ ਕੀਤੀ। ਉਜ੍ਜੀਏਲ ਇੱਕ ਸੁਨਿਆਰਾ ਸੀ। ਉਸ ਤੋਂ ਅਗਾਂਹ ਹਨਾਨਯਾਹ ਅਤਰ ਬਨਾਉਣ ਵਾਲਿਆਂ ਵਿੱਚੋਂ ਇੱਕ ਨੇ ਮੁਰੰਮਤ ਕੀਤੀ। ਉਨ੍ਹਾਂ ਨੇ ਉਸਾਰੀਆ ਅਤੇ ਚੌੜੀ ਕੰਧ ਤਾਈ ਯਰੂਸ਼ਲਮ ਦੀ ਮੁਰੰਮਤ ਕੀਤੇ।
9ਉਨ੍ਹਾਂ ਤੋਂ ਅਗਾਂਹ ਹੂਰ ਦੇ ਪੁੱਤਰ ਰਫਾਯਾਹ ਨੇ ਮੁਰੰਮਤ ਕੀਤੀ। ਰਫਾਯਾਹ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।
10ਉਨ੍ਹਾਂ ਤੋਂ ਅਗਾਂਹ ਹਰੂਮਫ ਦੇ ਪੁੱਤਰ ਯਦਾਯਾਹ ਨੇ ਆਪਣੇ ਘਰ ਦੇ ਸਾਮ੍ਹਣੇ ਵਾਲੀ ਕੰਧ ਦੀ ਮੁਰੰਮਤ ਕੀਤੀ ਅਤੇ ਉਸ ਤੋਂ ਅਗਾਂਹ ਹਸ਼ਬਨਯਾਹ ਦੇ ਪੁੱਤਰ ਹਟੂਸ਼੍ਸ਼ ਨੇ ਮੁਰੰਮਤ ਕੀਤੀ।
11ਹਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਬ ਮੋਆਬ ਦੇ ਪੁੱਤਰ ਹਸ਼ੂਬ ਨੇ ਬਾਕੀ ਦੇ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਤੰਦੂਰ ਬੁਰਜ ਦੀ ਉਸਾਰੀ ਵੀ ਕੀਤੀ।
12ਉਸ ਤੋਂ ਅਗਾਂਹ ਹਲ੍ਲੋਹੇਸ਼ ਦੇ ਪੁੱਤਰ ਸ਼ੱਲੂਮ ਨੇ, ਜੋ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਮੁਰੰਮਤ ਕੀਤੀ ਜਿਸ ਵਿੱਚ ਉਸ ਦੀਆਂ ਧੀਆਂ ਨੇ ਵੀ ਉਸਦੀ ਮਦਦ ਕੀਤੀ।
13ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਵਾਦੀ ਦੇ ਫਾਟਕ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਇਸਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ। ਉਨ੍ਹਾਂ ਨੇ 500 ਗਜ਼ ਲੰਬੀ ਕੰਧ ਦੀ ਉਸਾਰੀ ਕੀਤੀ ਅਤੇ ਕੂੜੇ ਦੇ ਫਾਟਕ ਤੀਕ ਉਨ੍ਹਾਂ ਨੇ ਕੰਧ ਤੇ ਕੰਮ ਕੀਤਾ।
14ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੂੜੇ ਦੇ ਫਾਟਕ ਦੀ ਮੁਰੰਮਤ ਕੀਤੀ। ਉਹ ਬੈਤ ਹਕ੍ਕਾਰਸ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ ਅਤੇ ਫ਼ੇਰ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ।
15ਕਾਲਾ ਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਫੁਵ੍ਵਾਰੇ ਵਾਲੇ ਫਾਟਕ ਦੀ ਮੁਰੰਮਤ ਕੀਤੀ। ਸ਼ੱਲੂਨ ਮਿਸਪਾਹ ਦੇ ਜਿਲ੍ਹੇ ਦਾ ਸਰਦਾਰ ਸੀ। ਉਸਨੇ ਇਸ ਨੂੰ ਉਸਾਰਿਆ ਅਤੇ ਇਸ ਉੱਪਰ ਛੱਤ ਵੀ ਪਾਈ ਅਤੇ ਫ਼ੇਰ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਸਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਗਾਏ। ਉਸ ਨੇ ਪਾਤਸ਼ਾਹ ਦੇ ਬਾਗ਼ ਦੇ ਕੋਲ, ਸਿਲੋਅਮ ਤਲਾਅ ਦੀ ਕੰਧ ਵੀ ਉਸਾਰੀ ਅਤੇ ਉਸਨੇ ਕੰਧ ਉਨ੍ਹਾਂ ਪੌੜੀਆਂ ਤੀਕ ਉਸਾਰੀ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਜਾਂਦੀਆਂ ਸਨ।
16ਉਸ ਤੋਂ ਮਗਰੋਂ, ਅਜ਼ਬੂਕ ਦੇ ਪੁੱਤਰ ਨਹਮਯਾਹ ਨੇ, ਜਿਹੜਾ ਬੈਤਸੂਰ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਦਾਊਦ ਦੀਆਂ ਕਬਰਾਂ ਦੇ ਸਾਮ੍ਹਣੇ ਦੀ ਜਗ੍ਹਾ ਤੀਕ ਅਤੇ ਆਦਮੀਆਂ ਦੁਆਰਾ ਬਣੇ ਤਲਾਅ ਤੀਕ ਅਤੇ ਨਾਇਕਾਂ ਦੇ ਘਰ ਤੀਕ ਮੁਰੰਮਤ ਕੀਤੀ।
17ਉਸਤੋਂ ਮਗਰੋਂ ਲੇਵੀਆਂ ਦੇ ਪਰਿਵਾਰਾਂ ਦੇ ਲੋਕਾਂ ਨੇ ਮੁਰੰਮਤ ਕੀਤੀ। ਇਨ੍ਹਾਂ ਵਿੱਚੋਂ ਇੱਕ ਲੇਵੀ ਬਾਨੀ ਦਾ ਪੁੱਤਰ ਰਹੂਮ ਸੀ। ਅਤੇ ਉਸਤੋਂ ਅਗਾਂਹ, ਹਸ਼ਬਯਾਹ ਇੱਕ ਹੋਰ ਲੇਵੀ ਜਿਸਨੇ ਆਪਣੇ ਜਿਲ੍ਹੇ ਲਈ ਮੁਰੰਮਤ ਕੀਤੀ। ਹਸ਼ਬਯਾਹ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।
18ਉਸਤੋਂ ਬਾਅਦ ਉਨ੍ਹਾਂ ਦੇ ਭਾਰਵਾਂ ਨੇ ਮੁਰੰਮਤ ਕੀਤੀ। ਇੱਕ ਹੇਨਾਦਾਦ ਦਾ ਪੁੱਤਰ ਬੱਵਈ ਸੀ, ਜੋ ਕਿ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।
19ਯੇਸ਼ੂਆ ਦੇ ਪੁੱਤਰ ਏਜ਼ਰ ਨੇ, ਜੋ ਕਿ ਮਿਸਪਾਹ ਦਾ ਸਰਦਾਰ ਸੀ। ਅਗਲੇ ਹਿੱਸੇ ਦੀ ਸ਼ਸਤ੍ਰ ਖਾਨੇ ਤੋਂ ਲੈਕੇ ਕੰਧ ਦੀ ਨੁਕਰ ਤਾਈ ਮੁਰੰਮਤ ਕੀਤੀ।
20ਉਸ ਤੋਂ ਬਾਅਦ, ਜ਼ੱਬਈ ਦੇ ਪੁੱਤਰ ਬਾਰੂਕ ਨੇ ਕੰਧ ਦੇ ਅਗਲੇ ਹਿੱਸੇ ਦੀ ਉਸਾਰੀ ਕੀਤੀ ਉਸ ਨੇ ਬੜੀ ਸਖਤ ਮਿਹਨਤ ਕੀਤੀ ਅਤੇ ਦੂਜੇ ਹਿੱਸੇ ਦੀ ਮੁਰੰਮਤ ਨੁਕਰ ਤੋਂ ਲੈ ਕੇ ਪਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੀਕ ਕੀਤੀ।
21ਉਪਰੰਤ ਊਰੀਯਾਹ ਦੇ ਪੁੱਤਰ ਮਰੇਮੋਬ ਜੋ ਕਿ ਹੱਕੋਜ਼ ਦਾ ਪੋਤਰਾ ਸੀ ਨੇ ਦੀਵਾਰ ਦਾ ਅਗਲਾ ਹਿੱਸਾ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਉਸਦੇ ਘਰ ਦੇ ਆਖੀਰ ਤੀਕ ਦੀ ਦੀਵਾਰ ਦੀ ਮੁਰੰਮਤ ਕੀਤੀ।
22ਅਤੇ ਉਸਤੋਂ ਮਗਰੋਂ, ਉਸ ਖੇਤਰ ਵਿੱਚ ਰਹਿੰਦੇ ਜਾਜਕਾਂ ਨੇ ਮੁਰੰਮਤ ਕੀਤੀ।
23ਉਸ ਤੋਂ ਮਗਰੋਂ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਅਨਨਯਾਹ ਦੇ ਪੋਤਰੇ ਅਤੇ ਅਜ਼ਰਯਾਹ ਦੇ ਪੁੱਤਰ ਮਆਸ਼ੇਯਾਹ ਨੇ ਆਪਣੇ ਘਰ ਦੇ ਨਾਲ ਦੀ ਕੰਧ ਦੀ ਮੁਰੰਮਤ ਕੀਤੀ।
24ਉਸ ਤੋਂ ਮਗਰੋਂ, ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਕੰਧ ਦੇ ਮੋੜ ਤੀਕ ਅਤੇ ਫ਼ੇਰ ਨੁਕਰ ਤੀਕ, ਦੂਜੇ ਹਿੱਸੇ ਦੀ ਮੁਰੰਮਤ ਕੀਤੀ।
25ਊਜ਼ਈ ਦੇ ਪੁੱਤਰ ਪਲਾਲ ਨੇ ਉਸ ਮੋੜ ਦੇ ਸਾਮ੍ਹਣੇ ਤੋਂ ਅਤੇ ਬੁਰਜ ਦੇ ਸਾਮ੍ਹਣੇ ਤੋਂ ਦਰਬਾਨ ਦੇ ਨੇੜੇ ਦੇ ਵਿਹੜੇ ਤੀਕ ਜੋ ਪਾਤਸ਼ਾਹ ਦੇ ਉਪਰਲੇ ਮਹਿਲ ਦੇ ਅਗੋਁ ਨਿਕਲਦਾ ਸੀ ਮੁਰੰਮਤ ਕੀਤੀ। ਪਲਾਲ ਤੋਂ ਅਗਾਹ, ਪਰੋਸ਼ ਦੇ ਪੁੱਤਰ ਪਦਾਯਾਹ ਨੇ ਮੁਰੰਮਤ ਕੀਤੀ।
26ਮੰਦਰ ਦੇ ਨੌਕਰ ਉਫਲ ਪਹਾੜੀ ਤੇ ਰਹਿੰਦੇ ਸਨ। ਉਨ੍ਹ੍ਹਾਂ ਨੇ ਜਲ ਫਾਟਕ ਦੇ ਪੂਰਬੀ ਪਾਸੇ ਦੀ ਕੰਧ ਤਾਈ ਅਤੇ ਇਸਦੇ ਸਾਮ੍ਹਣੇ ਵਾਲੇ ਫਾਟਕ ਦੀ ਮੁਰੰਮਤ ਕੀਤੀ।
27ਉਸ ਤੋਂ ਬਾਅਦ, ਤਕੋਈਆਂ ਦੇ ਲੋਕਾਂ ਨੇ ਉਸ ਵੱਡੇ ਬੁਰਜ ਤੋਂ ਲੈ ਕੇ ਉਫਲ ਦੀ ਕੰਧ ਤੀਕ ਕੰਧ ਦੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ।
28ਜਾਜਕਾਂ ਨੇ ਘੋੜੇ ਵਾਲੇ ਫਾਟਕ ਦੇ ਉੱਪਰ ਮੁਰੰਮਤ ਕੀਤੀ। ਹਰ ਜਾਜਕ ਨੇ ਆਪਣੇ ਘਰ ਸਾਮ੍ਹਣੀ ਕੰਧ ਦੀ ਮੁਰੰਮਤ ਕੀਤੀ।
29ਉਸ ਤੋਂ ਬਾਅਦ, ਇਂਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਸਾਮ੍ਹਣੇ ਦੀ ਕੰਧ ਦੀ ਮੁਰੰਮਤ ਕੀਤੀ ਤੇ ਇਸ ਤੋਂ ਅਗਲੀ ਮੁਰੰਮਤ, ਪੂਰਬੀ ਫਾਟਕ ਦੇ ਦਰਬਾਨ ਸਕਨਯਾਹ ਦੇ ਪੁੱਤਰ ਸਮਆਯਾਹ ਨੇ ਕੀਤੀ।
30ਉਸ ਤੋਂ ਬਾਅਦ, ਸਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਾਨੂਨ, ਸਾਲਾਫ ਦੇ ਛੇਵੇਂ ਪੁੱਤਰਾ ਨੇ, ਦੂਜੇ ਹਿੱਸੇ ਦੀ ਮੁਰੰਮਤ ਕੀਤੀ।ਉਸਤੋਂ ਮਗਰੋਂ, ਬਰਕਯਾਹ ਦੇ ਪੁੱਤਰ ਮਸ਼੍ਸ਼ੁਲਾਮ ਨੇ ਆਪਣੇ ਕਮਰੇ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।
31ਉਸ ਤੋਂ ਬਾਅਦ, ਮਲਕੀਯਾਹ, ਸੁਨਿਆਰਿਆਂ ਵਿੱਚੋਂ ਇੱਕ ਨੇ, ਮੰਦਰ ਦੇ ਨੌਕਰਾਂ ਦੇ ਘਰਾਂ ਦੀ ਅਤੇ ਨਿਰੀਖਣ ਫ਼ਾਟਕ ਦੇ ਅੱਗੇ ਵਪਾਰੀਆਂ ਦੇ ਘਰਾਂ ਦੀ ਅਤੇ ਨੁਕਰ ਦੇ ਉੱਪਰ ਕਮਰੇ ਦੀ ਮੁਰੰਮਤ ਕੀਤੀ।
32ਸੁਨਿਆਰਾਂ ਅਤੇ ਵਪਾਰੀਆਂ ਨੇ ਨੁਕਰ ਦੇ ਉੱਪਰ ਕਮਰੇ ਦੇ ਵਿਚਕਾਰੋ ਭੇਡ ਫ਼ਾਟਕ ਤੀਕ ਮੁਰੰਮਤ ਕੀਤੀ।