Loading Bible Translation
First-time download in progress. This may take a few seconds…
Punjabi Bible Wordproject Bible
23 verses
1ਜਦੋਂ ਸਨਬਲ੍ਲਟ ਨੂੰ ਇਹ ਪਤਾ ਲੱਗਾ ਕਿ ਅਸੀਂ ਯਰੂਸ਼ਲਮ ਦੀ ਕੰਧ ਦੀ ਉਸਾਰੀ ਕਰ ਰਹੇ ਹਾਂ ਤਾਂ ਉਹ ਬੜਾ ਪਰੇਸ਼ਾਨ ਹੋਇਆ ਤੇ ਉਸ ਨੂੰ ਬੜਾ ਗੁੱਸਾ ਆ ਗਿਆ। ਤਾਂ ਉਸਨੇ ਯਹੂਦੀਆਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ।
2ਸਨਬਲ੍ਲਟ ਨੇ ਆਪਣੇ ਮਿੱਤਰਾਂ ਅਤੇ ਸਾਮਰਿਯਾ ਦੀ ਸੈਨਾ ਨਾਲ ਇਸ ਬਾਰੇ ਗੱਲ ਕੀਤੀ। ਉਸਨੇ ਕਿਹਾ, "ਇਹ ਕਮਜ਼ੋਰ ਜਿਹੇ ਯਹੂਦੀ ਇੱਥੇ ਕੀ ਕਰ ਰਹੇ ਹਨ? ਕੀ ਉਹ ਇਹ ਸੋਚ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਇਕੱਲੇ ਛੱਡ ਦੇਵਾਂਗੇ? ਕੀ ਉਹ ਸੋਚਦੇ ਹਨ ਕਿ ਉਹ ਬਲੀਆਂ ਚੜਾਉਣਗੇ? ਸ਼ਾਇਦ ਉਹ ਇਹ ਸੋਚਦੇ ਹਨ ਕਿ ਉਹ ਇੱਕੇ ਦਿਨ ਵਿੱਚ ਸਾਰੀ ਉਸਾਰੀ ਕਰ ਲੈਣਗੇ। ਉਹ ਇਸ ਸੁਆਹ ਤੇ ਕੂੜੇ ਦੇ ਢੇਰ ਵਿੱਚੋਂ ਪੱਥਰ 'ਚ ਮੁੜ ਨਵੀਂ ਉਸਾਰੀ 'ਚ ਜਾਨ ਨਹੀਂ ਪਾ ਸਕਦੇ। ਕਿਉਂ ਕਿ ਇਹ ਤਾਂ ਰਾਖ ਦੀ ਢੇਰੀ ਹੈ।"
3ਟੋਬੀਯਾਹ ਅੰਮੋਨੀ ਵੀ ਸਨਬਲ੍ਲਟ ਦੇ ਨਾਲ ਸੀ। ਟੋਬੀਯਾਹ ਨੇ ਕਿਹਾ, "ਅਸਲ ਵਿੱਚ ਉਹ ਕੀ ਉਸਾਰ ਰਹੇ ਹਨ। ਜੇਕਰ ਇੱਕ ਲੂੰਬੜੀ ਵੀ ਇਸ ਉੱਤੇ ਚੜ ਗਈ, ਤਾਂ ਉਹ ਉਨ੍ਹਾਂ ਦੀ ਪੱਥਰ ਦੀ ਇਸ ਕੰਧ ਨੂੰ ਢਾਹ ਦੇਵੇਗੀ।"
4ਨਹਮਯਾਹ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਕਿਹਾ, "ਹੇ ਪਰਮੇਸ਼ੁਰ, ਸਾਡੀ ਅਰਜੋਈ ਸੁਣ। ਉਹ ਸਾਨੂੰ ਨਫ਼ਰਤ ਕਰਦੇ ਹਨ। ਸਨਬਲ੍ਲਟ ਅਤੇ ਟੋਬੀਯਾਹ ਸਾਡੀ ਤੌਹੀਨ ਕਰਦੇ ਹਨ। ਪਰਮੇਸ਼ੁਰ, ਇਨ੍ਹਾਂ ਬੇਇੱਜ਼ਤੀਆਂ ਨੂੰ ਮੁੜ ਉਨ੍ਹਾਂ ਉੱਤੇ ਪਾ ਦੇ। ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਫ਼ੜਵਾ ਕੇ ਕੈਦੀਆਂ ਵਾਂਗ ਦੂਸਰੀ ਧਰਤੀ ਤੇ ਲੈ ਜਾ।
5ਉਨ੍ਹਾਂ ਦੇ ਦੋਸ਼ ਨਾ ਲੁਕਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਨਾ ਕਰੀਂ ਜੋ ਉਨ੍ਹਾਂ ਨੇ ਤੇਰੇ ਸਾਮ੍ਹਣੇ ਕੀਤੇ ਹਨ। ਕਿਉਂ ਕਿ ਉਨ੍ਹਾਂ ਨੇ ਉਸਰਈਆਂ ਦਾ ਹੌਂਸਲਾ ਢਾਹਿਆ ਹੈ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ।"
6ਸੋ ਅਸੀਂ ਯਰੂਸ਼ਲਮ ਦੀ ਕੰਧ ਬਣਾਈ। ਅਤੇ ਸਾਰੀ ਕੰਧ ਇਸਦੀ ਸਾਰੀ ਉਚਾਈ ਦੇ ਅਧ੍ਧ ਤੱਕ ਜੋੜੀ ਅਤੇ ਉਸਾਰੀ ਗਈ ਸੀ। ਅਸੀਂ ਇਬੋ ਤੀਕ ਤਾਂ ਹੀ ਕਰ ਸਕੇ ਕਿਉਂ ਕਿ ਲੋਕਾਂ ਨੇ ਤਹੇ ਦਿਲੋਂ ਕੰਮ ਕੀਤਾ ਸੀ।
7ਪਰ ਸਨਬਲ੍ਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦੀਆਂ ਨੇ ਜਦੋਂ ਇਹ ਸੁਣਿਆ ਕਿ ਯਰੂਸ਼ਲਮ ਦੀ ਕੰਧ ਦੀ ਬਹਾਲੀ ਵਧ ਰਹੀ ਹੈ ਅਤੇ ਉਹ ਥਾਵਾਂ ਜਿੱਥੋਂ ਕੰਧ ਟੁੱਟੀ ਹੋਈ ਸੀ ਜਿੱਥੋਂ ਦੁਸ਼ਮਣ ਸ਼ਹਿਰ ਵਿੱਚ ਦਾਖਲ ਹੋ ਸਕਦੇ ਸਨ ਬੰਦ ਕੀਤੀਆਂ ਜਾ ਰਹੀਆਂ ਸਨ। ਤਾਂ ਉਨ੍ਹਾਂ ਨੂੰ ਬਹੁਤ ਕਰੋਧ ਆਇਆ।
8ਤਾਂ ਉਨ੍ਹਾਂ ਸਾਰੇ ਮਨੁੱਖਾਂ ਨੇ ਇੱਕਠੇ ਹੋਕੇ ਯਰੂਸ਼ਲਮ ਦੇ ਵਿਰੁੱਧ ਵਿਉਂਤ ਬਣਾਈ ਕਿ ਉਨ੍ਹਾਂ ਨੂੰ ਇੱਕਠੇ ਹੋਕੇ ਦੁੱਖ ਅਤੇ ਉਲਝਨ ਪੈਦਾ ਕਰਕੇ ਯਰੂਸ਼ਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ।
9ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਅਸੀਂ ਦਿਨ-ਰਾਤ ਦੀਵਾਰ ਦੀ ਰਖਵਾਲੀ ਲਈ ਦਰਬਾਨ ਖੜੇ ਕਰ ਦਿੱਤੇ ਤਾਂ ਕਿ ਅਸੀਂ ਉਨ੍ਹਾਂ ਮਨੁੱਖਾਂ ਦਾ ਸਾਮ੍ਹਣਾ ਕਰ ਸਕੀਏ।
10ਅਤੇ ਫਿਰ ਉਸ ਵਕਤ ਯਹੂਦਾਹ ਦੇ ਲੋਕਾਂ ਨੇ ਆਖਿਆ, "ਮਜ਼ਦੂਰਾਂ ਦਾ ਬਲ ਹੁਣ ਘਟਦਾ ਜਾ ਰਿਹਾ ਹੈ, ਉਹ ਬਕ੍ਕ ਗਏ ਹਨ, ਰਾਹ ਵਿੱਚ ਬਹੁਤ ਹੀ ਮਲਬਾ ਤੇ ਗਰਦ ਹੈ ਤੇ ਅਸੀਂ ਕੰਧ ਨੂੰ ਬਣਾਉਣ ਦੇ ਹੋਰ ਸਮਰੱਥ ਨਹੀਂ ਰਹੇ।
11ਅਤੇ ਸਾਡੇ ਵੈਰੀ ਆਖ ਰਹੇ ਹਨ, "ਇਸ ਤੋਂ ਪਹਿਲਾਂ ਕਿ ਯਹੂਦੀ ਸਾਨੂੰ ਵੇਖ ਲੈਣ ਜਾਂ ਸਾਡੇ ਬਾਰੇ ਜਾਣ ਲੈਣ, ਅਸੀਂ ਉਨ੍ਹਾਂ ਉੱਪਰ ਚੜ ਆਵਾਂਗੇ ਅਤੇ ਉਨ੍ਹਾਂ ਨੂੰ ਮਾਰ ਦੇਵਾਂਗੇ। ਇੰਝ ਅਸੀਂ ਕੰਮ ਨੂੰ ਰੋਕ ਦੇਵਾਂਗੇ। "
12ਇਉਂ ਸਾਡੇ ਵੈਰੀਆਂ ਨੇੜੇ ਰਹਿੰਦੇ ਯਹੂਦੀਆਂ ਨੇ ਸਾਡੇ ਕੋਲ ਆ ਕੇ ਦਸ ਵਾਰ ਸਾਨੂੰ ਇਹ ਕਿਹਾ, "ਸਾਡੇ ਸਾਰੇ ਪਾਸੇ ਦੁਸ਼ਮਣਾਂ ਦਾ ਘੇਰਾ ਹੈ, ਜਿਧ੍ਧਰ ਵੀ ਮ���ੰਹ ਫੇਰੋ ਉਧ੍ਧਰ ਹੀ ਸਾਡੇ ਵੈਰੀ ਖੜੇ ਹਨ।"
13ਇਸ ਲਈ ਮੈਂ ਨੀਵਿਆਂ ਬਾਂਵਾਂ ਵਿੱਚ ਦੀਵਾਰ ਦੇ ਪਿੱਛੇ ਖੁਲਿਆ ਬ੍ਬਾਂਵਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਬਰਛੀਆਂ ਅਤੇ ਕਮਾਨਾਂ ਨਾਲ ਖੜੇ ਕੀਤਾ।
14ਮੈਂ ਸਾਰੀ ਸਬਿਤੀ ਨੂੰ ਪਰਖਿਆ ਤੇ ਫਿਰ ਮੈਂ ਖੜੇ ਹੋ ਕੇ ਸੱਜਣਾਂ, ਹਾਕਮਾਂ ਅਤੇ ਬਾਕੀ ਦੇ ਲੋਕਾਂ ਨੂੰ ਮੁਖਾਤਬ ਹੋਕੇ ਆਖਿਆ, "ਸਾਡੇ ਵੈਰੀਆਂ ਤੋਂ ਡਰੋ ਨਾ। ਹਮੇਸ਼ਾ ਆਪਣੇ ਪ੍ਰਭੂ ਨੂੰ ਯਾਦ ਰੱਖੋ! ਯਹੋਵਾਹ ਸੁਆਮੀ ਸ਼ਕਤੀਸ਼ਾਲੀ ਅਤੇ ਮਹਾਨ ਹੈ। ਤੁਹਾਨੂੰ ਆਪਣੇ ਭਰਾਵਾਂ, ਪੁੱਤਰਾਂ ਅਤੇ ਧੀਆਂ ਖਾਤਿਰ ਲੜਨਾ ਚਾਹੀਦਾ ਹੈ। ਤੁਹਾਨੂੰ ਆਪਣੇ ਘਰਾਂ ਅਤੇ ਆਪਣੀਆਂ ਔਰਤਾਂ ਲਈ ਲੜਨਾ ਚਾਹੀਦਾ ਹੈ।"
15ਤੱਦ ਸਾਡੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਉਨ੍ਹਾਂ ਦੀ ਵਿਉਂਤ ਬਾਰੇ ਸਭ ਕੁਝ ਪਤਾ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਵਿਉਂਤ ਨੂੰ ਨਸ਼ਟ ਕਰ ਦਿੱਤਾ ਸੀ ਇਸ ਲਈ ਅਸੀਂ ਮੁੜ ਤੋਂ ਦੀਵਾਰ ਉਸਾਰਣ ਦੇ ਕੰਮ ਵਿੱਚ ਲੱਗ ਗਏ। ਇਉਂ ਹਰ ਮਨੁੱਖ ਆਪੋ-ਆਪਣੇ ਕੰਮ ਜਿਹੜਾ ਉਸਦੇ ਜੁਂਮੇ ਲੱਗਾ ਸੀ, ਉਸ ਨੂੰ ਕਰਨ ਦੇ ਆਹਰ ਵਿੱਚ ਲੱਗ ਗਿਆ।
16ਉਸ ਦਿਨ ਤੋਂ, ਮੇਰੇ ਅੱਧੇ ਸੇਵਾਦਾਰ ਕੰਧ ਉੱਤੇ ਕੰਮ ਕਰਨ ਵਿੱਚ ਵਿਅਸਤ ਹੋ ਗਏ ਅਤੇ ਬਾਕੀਆਂ ਨੇ ਬਰਛਿਆਂ, ਢਾਲਾਂ, ਧਨੁਖ੍ਖਾਂ ਅਤੇ ਕਵਚਾਂ ਨਾਲ ਆਪਣੇ-ਆਪ ਨੂੰ ਹਬਿਆਰ ਬੰਦ ਕਰ ਲਿਆ। ਅਤੇ ਫੌਜੀ ਸਰਦਾਰ ਉਨ੍ਹਾਂ ਯਹੂਦੀਆਂ ਦੇ ਪਿੱਛੇ-ਪਿੱਛੇ ਸਨ ਜਿਹੜੇ ਕੰਧ ਉਸਾਰਨ ਦਾ ਕਾਰਜ ਕਰ ਰਹੇ ਸਨ।
17ਕਂਧ ਉੱਤੇ ਕੰਮ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਇੱਕ ਹੱਥ ਵਿੱਚ ਆਪਣਾ ਕੰਮ ਕਰਨ ਲਈ ਔਜਾਰ ਅਤੇ ਦੂਜੇ ਵਿੱਚ ਸਸਤਰ ਰਹਿੰਦੇ ਸਨ।
18ਅਤੇ ਕੰਧ ਉਸਾਰਨ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਕੰਧ ਉਸਾਰਦੇ ਸਨ। ਅਤੇ ਲੋਕਾਂ ਨੂੰ ਸਤ੍ਰਕ ਕਰਨ ਲਈ ਤੂਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਨਾਲ ਰਹਿੰਦਾ ਸੀ।
19ਫਿਰ ਮੈਂ ਸੱਜਣਾਂ, ਅਧਿਕਾਰੀਆਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ, "ਇਹ ਬਹੁਤ ਵੱਡਾ ਕਾਰਜ ਹੈ ਅਤੇ ਅਸੀਂ ਇੱਕ ਦੂਜੇ ਤੋਂ ਦੂਰ ਕੰਧ ਉੱਪਰ ਖਿਲ੍ਲਰੇ ਹੋਏ ਹਾਂ।
20ਇਸ ਲਈ ਜਦੋਂ ਵੀ ਤੁਸੀਂ ਤੂਰ੍ਹੀਆਂ ਦੀ ਆਵਾਜ਼ ਸੁਣੋ, ਉਸੇ ਵਕਤ ਸਾਡੇ ਕੋਲ ਇਕੱਠੇ ਹੋ ਜਾਵੋ। ਅਸੀਂ ਸਾਰੇ ਉਸੇ ਬਾਂਵੇਂ ਇਕੱਤ੍ਰ ਹੋ ਜਾਵਾਂਗੇ ਤੇ ਪਰਮੇਸ਼ੁਰ ਸਾਡੇ ਲਈ ਲੜੇਗਾ।"
21ਇਉਂ ਅਸੀਂ ਯਰੂਸ਼ਲਮ ਦੀ ਕੰਧ ਦੀ ਮੁਰੰਮਤ ਦਾ ਕੰਮ ਜਾਰੀ ਰੱਖਿਆ ਅਤੇ ਅੱਧੇ ਮਨੁੱਖ ਬਰਛੀਆਂ ਥੰਮੀ ਰੱਖਦੇ ਤੇ ਇਉਂ ਅਸੀਂ ਪ੍ਰਭਾਤ ਦੀ ਪਹਿਲੀ ਕਿਰਣ ਤੋਂ ਲੈ ਕੇ ਤਾਰੇ ਨਿਕਲਣ ਤੀਕ ਕੰਮ ਕਰਦੇ ਰਹਿੰਦੇ।
22ਉਸ ਵਕਤ ਮੈਂ ਲੋਕਾਂ ਨੂੰ ਇਹ ਵੀ ਆਖਿਆ: "ਹਰ ਕੰਧ ਉਸਾਰਣ ਵਾਲਾ ਵਿਅਕਤੀ ਅਤੇ ਉਸਦਾ ਸੇਵਾਦਾਰ ਰਾਤ ਨੂੰ ਯਰੂਸ਼ਲਮ ਵਿੱਚ ਹੀ ਰਹੇ। ਇਉਂ ਉਹ ਰਾਤ ਨੂੰ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ਦਾ ਕਾਰਜ ਪੂਰਾ ਹੁੰਦਾ ਰਹੇਗਾ।"
23ਇਉਂ ਸਾਡੇ ਚੋ ਕੋਈ ਵੀ ਆਪਣੇ ਕੱਪੜੇ ਨਹੀਂ ਉਤਾਰਦਾ ਸੀ। ਨਾ ਹੀ ਮੈਂ ਅਤੇ ਨਾ ਹੀ ਮੇਰੇ ਭਰਾ, ਮਦਦਗਾਰ ਜਾਂ ਮੇਰਾ ਪਿੱਛਾ ਕਰਨ ਵਾਲੇ ਪਹਿਰੇਦਾਰ ਇਉਂ ਹਰ ਵਕਤ ਅਸੀਂ ਆਪਣੇ ਸ਼ਸਤਰਾਂ ਸਹਿਤ ਤਿਆਰ ਰਹਿੰਦੇ ਸੀ ਇਬ੍ਬੋ ਤੀਕ ਕਿ ਜਦੋਂ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਅਸੀਂ ਸ਼ਸਤਰਾਂ ਸਮੇਤ ਤੈਨਾਤ ਹੁੰਦੇ ਸੀ।