Loading Bible Translation
First-time download in progress. This may take a few seconds…
Punjabi Bible Wordproject Bible
19 verses
1ਤਾਂ ਸਨਬਲ੍ਲਟ, ਟੋਬੀਯਾਹ, ਗਸ਼ਮ ਅਰਬੀ ਅਤੇ ਹੋਰ ਸਾਰੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਮੈਂ ਕੰਧ ਦੀ ਮੁਰੰਮਤ ਕੀਤੀ ਸੀ ਅਤੇ ਇਸ ਵਿੱਚ ਕੋਈ ਵਿਬ੍ਬ ਬਾਕੀ ਨਹੀਂ ਰਹੀ ਸੀ, ਪਰ ਅਸੀਂ ਅਜੇ ਫਾਟਕਾਂ ਤੇ ਦਰਵਾਜ਼ੇ ਨਹੀਂ ਲਗਾੇ ਸਨ।
2ਤਾਂ ਸਨਬਲ੍ਲਟ ਅਤੇ ਗਸ਼ਮ ਨੇ ਮੈਨੂੰ ਸੁਨਿਹਾ ਭੇਜਿਆ, "ਓ ਨਹਮਯਾਹ! ਆ ਆਪਾਂ ਇਕੱਠੇ ਬੈਠੀੇ ਅਤੇ ਓਨੋ ਦੀ ਵਾਦੀ ਵਿੱਚ ਕਪਰੀਯਾਹ ਦੇ ਨਗਰ ਵਿੱਚ ਸਲਾਹ-ਮਸ਼ਵਰਾ ਕਰੀਏ।" ਪਰ ਅਸਲ ਵਿੱਚ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਵਿਉਂਤ ਬਣਾ ਰਹੇ ਸਨ।
3ਤਾਂ ਮੈਂ ਉਨ੍ਹਾਂ ਨੂੰ ਇਸ ਜਵਾਬ ਨਾਲ ਸੁਨਿਹਾ ਭੇਜਿਆ, "ਮੈਂ ਅਨੇਕਾਂ ਮਹੱਤਵਪੂਰਣ ਕੰਮ ਕਰ ਰਿਹਾ ਹਾਂ, ਇਸ ਲਈ ਹੇਠਾਂ ਨਹੀਂ ਆ ਸਕਦਾ। ਤੈਨੂੰ ਆਕੇ ਮਿਲਣ ਲਈ ਮੇਰੀ ਖਾਤਿਰ, ਕੰਮ ਕਿਉਂ ਰੁਕਣਾ ਚਾਹੀਦਾ।"
4ਸਨਬਲ੍ਲਟ ਅਤੇ ਗਸ਼ਮ ਨੇ ਚਾਰ ਵਾਰੀ ਮੈਨੂੰ ਇਹ ਸੁਨਿਹਾ ਭੇੇਜਿਆ ਤੇ ਮੈਂ ਵੀ ਉਨ੍ਹਾਂ ਨੂੰ ਉਹੀ ਜਵਾਬ ਦੁਹਰਾਇਆ।
5ਤਾਂ ਪੰਜਵੀ ਵਾਰ ਸਨਬਲ੍ਲਟ ਨੇ ਉਹੀ ਸੁਨਿਹਾ ਆਪਣੇ ਸੇਵਾਦਾਰ ਰਾਹੀਂ ਭੇਜਿਆ ਅਤੇ ਉਸਦੇ ਹੱਥ ਵਿੱਚ ਬਿਨਾਂ ਮੋਹਰ ਲੱਗੇ ਇੱਕ ਖੁਲ੍ਲੀ ਚਿੱਠੀ ਵੀ ਸੀ।
6ਉਸ ਚਿੱਠੀ ਵਿੱਚ ਇਉਂ ਲਿਖਿਆ ਹੋਇਆ ਸੀ: "ਸਾਰੇ ਪਾਸੇ ਇਹ ਅਫਵਾਹ ਫੈਲੀ ਹੋਈ ਹੈ ਤੇ ਲੋਕੀ ਇਸ ਬਾਰੇ ਆਖ ਰਹੇ ਹਨ ਅਤੇ ਰਾਸ਼ਮ ਵੀ ਇਸ ਤਰ੍ਹਾਂ ਹੀ ਆਖਦਾ ਹੈ ਕਿ ਇਹ ਸੱਚ ਹੈ। ਲੋਕ ਇਹ ਕਹਿ ਰਹੇ ਹਨ ਕਿ ਤੂੰ ਅਤੇ ਯਹੂਦੀ ਮਿਲ ਕੇ ਪਾਤਸ਼ਾਹ ਦੇ ਵਿਰੁੱਧ ਸਾਜ਼ਿਸ਼ ਬਣਾ ਰਹੇ ਹੋ ਅਤੇ ਇਸੇ ਕਾਰਣ ਤੁਸੀਂ ਯਰੂਸ਼ਲਮ ਦੀ ਕੰਧ ਨੂੰ ਮੁੜ ਉਸਾਰ ਰਹੇ ਹੋ। ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਯਹੂਦੀਆਂ ਦਾ ਨਵਾਂ ਪਾਤਸ਼ਾਹ ਵੀ ਤੂੰ ਹੀ ਹੋਵੇਂਗਾ।
7ਅਤੇ ਇਹ ਵੀ ਅਫਵਾਹ ਫੈਲੀ ਹੋਈ ਹੈ ਕਿ ਤੂੰ ਨਬੀਆਂ ਨੂੰ ਵੀ ਚੁਣਿਆ ਹੈ ਜਿਹੜੇ ਕਿ ਤੇੇਰੇ ਲਈ ਇਹ ਪ੍ਰਚਾਰ ਕਰਨ, 'ਯਹੂਦਾਹ ਵਿੱਚ ਪਾਤਸ਼ਾਹ ਹੈ।'"ਸੋ ਹੁਣ ਨਹਮਯਾਹ ਮੈਂ ਤੈਨੂੰ ਖਬਰਦਾਰ ਕਰਦਾ ਹਾਂ ਕਿ ਇਸ ਸਭ ਕਾਸੇ ਬਾਰੇ ਪਾਤਸ਼ਾਹ ਅਤਰਹਸ਼ਸ਼ਤਾ ਨੂੰ ਦੱਸਿਆ ਜਾਵੇਗਾ। ਇਸ ਲਈ ਤੂੰ ਹੁਣ ਆ ਅਤੇ ਆਪਾਂ ਇਸ ਮਸਲੇ ਬਾਰੇ ਇੱਕਠਿਆਂ ਬੈਠ ਕੇ ਵਿਚਾਰ ਕਰੀਏ"
8ਤਾਂ ਮੈਂ ਸਨਬਲ੍ਲਟ ਨੂੰ ਇਹ ਵਾਪਸੀ ਜਵਾਬ ਭੇਜਿਆ, "ਜੋ ਤੂੰ ਆਖ ਰਿਹਾਂ ਉਹ ਨਹੀਂ ਜੋ ਵਾਪਰ ਰਿਹਾ। ਤੂੰ ਇਹ ਆਪਣੇ ਖੁਦ ਦੇ ਦਿਮਾਗ਼ ਵਿੱਚ ਬਣਾਇਆ।"
9ਉਹ ਸਾਰੇ ਸਿਰਫ ਸਾਨੂੰ ਡਰਾਉਣਾ ਹੀ ਚਾਹੁੰਦੇ ਸਨ। ਉਹ ਆਪਣੇ ਮਨ ਵਿੱਚ ਇਉਂ ਸੋਚਦੇ ਸਨ, "ਯਹੂਦੀਆਂ ਨੂੰ ਧਮਕਾ ਕੇ ਜਦੋਂ ਅਸੀਂ ਇਉਂ ਕਰਾਂਗੇ ਤਾਂ ਉਹ ਕਮਜ਼ੋਰ ਲੋਕ ਡਰ ਕੇ ਕੰਮ ਛੱਡ ਦੇਣਗੇ ਤੇ ਇਉਂ ਕੰਧ ਮੁਕੰਮਲ ਨਹੀਂ ਹੋਵੇਗੀ।"ਪਰ ਮੈਂ ਪਰਮੇੁਸ਼ਰ ਅੱਗੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ, ਮੈਨੂੰ ਬਲ ਬਖਸ਼।"
10ਇੱਕ ਦਿਨ, ਮੈਂ ਮੁਹੇਯਟਬੇਲ ਦੇ ਪੋਤਰੇ ਅਤੇ ਦਲਾਯਾਹ ਦੇ ਪੁੱਤਰ ਸਮਆਯਾਹ ਦੇ ਘਰੇ ਗਿਆ। ਉਹ ਆਪਣੇ ਘਰ ਤਾਈਂ ਸੀਮਤ ਕੀਤਾ ਗਿਆ ਸੀ ਤੇ ਉਸਨੇ ਕਿਹਾ,"ਨਹਮਯਾਹ ਤੂੰ ਮੈਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਮਿਲ। ਚੱਲ ਪਵਿੱਤਰ ਸਬਾਨ ਦੇ ਅੰਦਰ ਚੱਲੀੇ ਅਤੇ ਬੂਹੇ ਭੇੜ ਲਈਏ। ਕੁਝ ਆਦਮੀ ਤੈਨੂੰ ਮਾਰਨ ਲਈ ਆ ਰਹੇ ਹਨ। ਅੱਜ ਰਾਤ ਉਹ ਤੈਨੂੰ ਵੱਢ ਸੁੱਟਣਗੇ।"
11ਪਰ ਮੈਂ ਸ਼ਮਆਯਾਹ ਨੂੰ ਕਿਹਾ, "ਕੀ ਮੇਰੇ ਵਰਗੇ ਮਨੁੱਖ ਲਈ ਭੱਜ ਜਾਣਾ ਠੀਕ ਹੈ? ਮੇਰੇ ਜਿਹਾ ਕੋਈ ਆਦਮੀ ਪਵਿੱਤਰ ਸਬਾਨ ਵਿੱਚ ਦਾਖਲ ਹੋਕੇ ਕਿਵੇਂ ਜਿਉਂ ਸਕਦਾ? ਮੈਂ ਨਹੀਂ ਜਾਵਾਂਗਾ।"
12ਫ਼ੇਰ ਮੈਂ ਸੁਚੇਤ ਹੋਇਆ ਕਿ ਕੀ ਸਬਿਤੀ ਸੀ। ਪਰਮੇਸ਼ੁਰ ਨੇ ਸ਼ਮਆਯਾਹ ਨੂੰ ਨਹੀਂ ਭੇਜਿਆ ਸੀ ਅਤੇ ਉਸਨੇ ਮੇਰੇ ਖਿਲਾਫ਼ ਭਵਿੱਖਬਾਣੀ ਕੀਤੀ ਸੀ ਕਿਉਂ ਕਿ ਸਨਬਲਟ ਅਤੇ ਟੋਬੀਯਾਹ ਨੇ ਉਸ ਨੂੰ ਇਹ ਕਰਨ ਲ�� ਕੀਮਤ ਅਦਾ ਕੀਤੀ ਸੀ।
13ਉਨ੍ਹਾਂ ਨੇ ਮੈਨੂੰ ਭੈਭੀਤ ਕਰਨ ਲਈ ਸ਼ਮਆਯਾਹ ਨੂੰ ਕਿਰਾੇ ਤੇ ਲਿਆ ਹੋਇਆ ਸੀ ਤਾਂ ਕਿ ਜੋ ਵੀ ਉਸ ਨੇ ਕਿਹਾ ਮੈਂ ਕਰਾਂ ਅਤੇ ਪਾਪ ਕਰਾਂ। ਉਹ ਮੈਨੂੰ ਬੁਰਾ ਨਾਂ ਦੇ ਸਕੇ ਤਾਂ ਜੋ ਉਹ ਮੈਨੂੰ ਸਕਣ।
14ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨਬ੍ਬਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮ ਮੁਤਾਬਕ ਅਤੇ ਨੋਆਦਯਾਹ ਨਬੀ ਔਰਤ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਉਨ੍ਹਾਂ ਦੇ ਮਾੜੇ ਕੰਮਾਂ ਨੂੰ ਚੇਤੇ ਰੱਖ!
15ਇਉਂ ਅਲੂਲ ਮਹੀਨੇ ਦੇ 25 ਵੇਂ ਦਿਨ, ਕੰਧ ਦੀ ਮੁਰੰਮਤ ਸਂਪੂਰਣ ਹੋ ਗਈ ਸੀ। ਇਸ ਕੰਧ ਦੀ ਉਸਾਰੀ ਨੂੰ ਪੂਰਾ ਕਰਦਿਆਂ 52 ਦਿਨ ਲੱਗੇ।
16ਤਾਂ ਸਾਡੇ ਸਾਰੇ ਵੈਰੀਆਂ ਨੂੰ ਇਹ ਖਬਰ ਹੋ ਗਈ ਕਿ ਅਸੀਂ ਕੰਧ ਦਾ ਕੰਮ ਪੂਰਾ ਕਰ ਲਿਆ ਸੀ ਤੇ ਸਾਡੇ ਦੁਆਲੇ ਦੀਆਂ ਸਾਰੀਆਂ ਕੌਮਾਂ ਨੇ ਵੇਖਿਆ ਕਿ ਅਸੀਂ ਕਾਰਜ ਪੂਰਾ ਕਰ ਲਿਆ ਸੀ, ਤਾਂ ਉਨ੍ਹਾਂ ਦੇ ਹੌਸਲੇ ਢਹਿ ਗਏ। ਕਿਉਂ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਾਡਾ ਇਹ ਕਾਰਜ ਪਰਮੇਸ਼ੁਰ ਦੀ ਸਾਡੇ ਤੇ ਕਿਰਪਾ ਤੇ ਸਹਾਇਤਾ ਕਾਰਣ ਮੁਕੰਮਲ ਹੋਇਆ ਹੈ।
17ਉਨ੍ਹਾਂ ਦਿਨਾਂ ਵਿੱਚ ਜਦੋਂ ਕਿ ਕੰਧ ਦਾ ਕਾਰਜ ਪੂਰਾ ਹੋਇਆ ਸੀ, ਯਹੂਦਾਹ ਦੇ ਸਜ੍ਜਣ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਨੂੰ ਭੇਜ ਰਹੇ ਸਨ ਅਤੇ ਟੋਬੀਯਾਹ ਬਹੁਤ ਸਾਰੀਆਂ ਚਿੱਠੀਆਂ ਉਨ੍ਹਾਂ ਨੂੰ ਭੇਜ ਰਿਹਾ ਸੀ।
18ਕਿਉਂ ਕਿ ਯਹੂਦਾਹ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਦੇ ਪਿੱਛੇ ਲੱਗਣ ਦਾ ਇਲਰਾਰ ਕੀਤ ਸੀ ਕਿਉਂ ਕਿ ਟੋਬੀਯਾਹ ਸ਼ਕਨਯਾਹ ਦਾ ਜਵਾਈ ਸੀ, ਜੋ ਕਿ ਆਰਾਹ ਦਾ ਪੁੱਤਰ ਸੀ। ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼੍ਸ਼ੁਲਾਮ ਦੀ ਧੀ ਨਾਲ ਵਿਆਹ ਕਰਵਾਇਆ ਸੀ।
19ਉਹ ਲੋਕ ਮੈਨੂੰ ਉਸ ਦੀਆਂ ਸਿਫ਼ਤਾ ਦਸ੍ਸਦੇ ਸਨ ਅਤੇ ਉਹ ਟੋਬੀਯਾਹ ਨੂੰ ਮੇਰੇ ਬਾਰੇ ਤੇ ਮੇਰੇ ਕੰਮਾਂ ਬਾਰੇ ਖਬਰ ਦਿੰਦੇ ਰਹਿੰਦੇ ਸਨ। ਇਉਂ ਟੋਬੀਯਾਹ ਮੈਨੂੰ ਭੈਭੀਤ ਕਰਨ ਲਈ ਮੈਨੂੰ ਚਿੱਠੀਆਂ ਭੇਜਦਾ ਰਿਹਾ।