Loading Bible Translation
First-time download in progress. This may take a few seconds…
Punjabi Bible Wordproject Bible
71 verses
1ਜਦੋਂ ਕੰਧ ਬਣ ਗਈ ਸੀ, ਮੈਂ ਫ਼ਾਟਕ ਤੇ ਦਰਵਾਜ਼ੇ ਲਾਏ। ਫ਼ੇਰ ਉਹ ਲੋਕ ਜੋ ਫ਼ਾਟਕਾਂ ਦੀ ਰਖਵਾਲੀ ਕਰ ਸਕਦੇ ਸਨ, ਧਾਰਮਿਕ ਗਵਈਏ, ਅਤੇ ਲੇਵੀ ਨਿਯੁਕਤ ਕੀਤੇ ਗਏ ਸਨ।
2ਇਸ ਤੋਂ ਬਾਅਦ ਮੈਂ ਆਪਣੇ ਭਰਾ ਹਨਾਨੀ ਨੂੰ ਯਰੂਸ਼ਲਮ ਦਾ ਹਾਕਮ ਠਹਿਰਾਇਆ। ਅਤੇ ਇੱਕ ਹੋਰ ਹਨਨਯਾਹ ਨਾਂ ਦੇ ਆਦਮੀ ਨੂੰ ਕਿਲੇ ਦਾ ਸਰਦਾਰ ਬਣਾਇਆ। ਹਨਾਨੀ ਨੂੰ ਮੈਂ ਹਾਕਮ ਇਸ ਲਈ ਚੁਣਿਆ ਕਿਉਂ ਕਿ ਉਹ ਬੜਾ ਈਮਾਨਦਾਰ ਅਤੇ ਸਭ ਤੋਂ ਵਧ ਪਰਮੇਸ਼ੁਰ ਦਾ ਭੈਅ ਮੰਨਣ ਵਾਲਾ ਮਨੁੱਖ ਸੀ।
3ਤਾਂ ਮੈਂ ਉਨ੍ਹਾਂ ਨੂੰ ਆਖਿਆ, "ਜਦ ਤੀਕ ਤਿੱਖੀ ਧੁੱਪ ਨਾ ਚੜ ਆਵੇ, ਯਰੂਸ਼ਲਮ ਦੇ ਫ਼ਾਟਕ ਨਾ ਖੋਲਿਓ ਅਤੇ ਸੂਰਜ ਢਲਣ ਤੋਂ ਪਹਿਲਾਂ ਯਰੂਸ਼ਲਮ ਦੇ ਫਾਟਕਾਂ ਨੂੰ ਬੰਦ ਕਰਕੇ ਜੰਦਰੇ ਲਾ ਦਿੱਤੇ ਜਾਣ। ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਵਿੱਚੋਂ ਪਹਿਰੇਦਾਰ ਨਿਯੁਕਤ ਕਰੋ ਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਆਪਣੇ ਟਿਕਾਣਿਆਂ ਤੇ ਪਹਿਰੇਦਾਰੀ ਲਈ ਰੱਖੋ। ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਦੇ ਨੇੜ ਤੇੜ ਹੀ ਪਹਿਰਾ ਦੇਣ ਲਈ ਨਿਯੁਕਤ ਕਰ ਦੇਵੋ।"
4ਹੁਣ ਲੋਕਾਂ ਦੇ ਹਿਸਾਬ ਨਾਲੋਂ ਸ਼ਹਿਰ ਵਧੇਰੇ ਖੁੱਲਾ ਅਤੇ ਚੌੜਾ ਸੀ। ਸਗੋਂ ਹੁਣ ਇਸ ਵਿੱਚ ਬੋੜੇ ਜਿਹੇ ਲੋਕ ਸਨ ਅਤੇ ਉਨ੍ਹਾਂ ਦੇ ਘਰ ਵੀ ਅਜੇ ਤੀਕ ਮੁੜ ਤੋਂ ਨਹੀਂ ਬਣੇ ਸਨ।
5ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਇਨ੍ਹਾਂ ਸਾਰੇ ਲੋਕਾਂ ਦੀ ਇੱਕ ਸਭਾ ਬੁਲਾਵਾਂ। ਤਾਂ ਮੈਂ ਸੱਜਣਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਬੁਲਾਇਆ। ਇਹ ਕੰਮ ਮੈਂ ਸਾਰੇ ਘਰਾਣਿਆਂ ਦੀ ਸੂਚੀ ਤਿਆਰ ਕਰਨ ਲਈ ਕੀਤਾ। ਮੈਨੂੰ ਉਨ੍ਹਾਂ ਦੇ ਘਰਾਣਿਆਂ ਦੇ ਇਤਹਾਸ ਦੀ ਪੋਥੀ ਮਿਲੀ, ਜਿਹੜੇ ਕਿ ਪਹਿਲਾਂ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ ਅਤੇ ਮੈਨੂੰ ਉਸ ਵਿੱਚ ਇਹ ਕੁਝ ਲਿਖਿਆ ਹੋਇਆ ਮਿਲਿਆ:
6ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਮਹਾਨ ਦੇਸ ਨਿਕਾਲੇ ਤੋਂ ਵਾਪਸ ਮੁੜੇ ਸਨ। ਪਹਿਲੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਇਨ੍ਹਾਂ ਨੂੰ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ। ਇਹ ਲੋਕ ਯਰੂਸ਼ਲਮ ਅਤੇ ਯਹੂਦਾਹ ਵਿੱਚ ਵਾਪਸ ਮੁੜ ਆਏ ਤੇ ਹਰ ਕੋਈ ਆਪੋ-ਆਪਣੇ ਨਗਰਾਂ ਨੂੰ ਪਰਤ ਗਿਆ।
7ਇਹ ਲੋਕ ਜ਼ਰੁੱਬਾਬਲ ਨਾਲ ਪਰਤੇ: ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਅਤੇ ਨਹਮਾਨੀ ਮਾਰਦਕਈ, ਬਿਲਸ਼ਾਨ, ਮਿਸਪਰਬ, ਬਿਗਵਈ, ਨਹੂਮ ਅਤੇ ਬਅਨਾਹ। ਇਸਰਾਏਲੀ ਮਿਸਪਰਬ, ਬਿਗਵਈ ਨਹੂਮ ਅਤੇ ਬਅਨਾਹ ਇਸਰਾਏਲ ਤੋਂ ਜਿਹੜੇ ਮਨੁੱਖ ਪਰਤੇ ਉਨ੍ਹਾਂ ਦੀ ਗਿਣਤੀ ਅਤੇ ਨਾਂਓ ਇਸ ਪ੍ਰਕਾਰ ਹਨ।
8ਪਰੋਸ਼ੀ ਦੇ ਉੱਤਰਾਧਿਕਾਰੀਆਂ ਵਿੱਚੋਂ ਦੋ ਹਜ਼ਾਰ 2,172
9ਸ਼ਫ਼ਟਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 372
10ਆਰਹ ਦੇ ਉੱਤਰਾਧਿਕਾਰੀਆਂ ਵਿੱਚੋਂ 652
11ਪਹਬ-ਮੋਆਬ ਤੋਂ ਕਿ ਯੇਸ਼ੂਆ ਅਤੇ ਯੋਆਬ ਘਰਾਣੇ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ, ਉਨ੍ਹਾਂ ਦੀ ਗਿਣਤੀ ਸੀ 2,818
12ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ 1,254
13ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ 845
14ਜ਼ੱਕਾਈ ਦੇ ਉੱਤਰਾਧਿਕਾਰੀਆਂ ਵਿੱਚੋਂ 760
15ਬਿੰਨੂਈ ਦੇ ਉੱਤਰਾਧਿਕਾਰੀਆਂ ਵਿੱਚੋਂ 648
16ਬੇਬਈ ਦੀ ਕੁੱਲ ਵਿੱਚੋਂ 628
17ਅਜ਼ਗਾਦ ਦੇ ਉੱਤਰਾਧਿਕਾਰੀਆਂ ਵਿੱਚੋਂ, 2,322
18ਅਦੋਨੀਕਾਮ ਦੇ ਉੱਤਰਾਧਿਕਾਰੀਆਂ ਵਿੱਚੋਂ 667
19ਬਿਗਵਈ ਦੇ ਉੱਤਰਾਧਿਕਾਰੀਆਂ ਵਿੱਚੋਂ 2,067
20ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ 655
21ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਅਟੇਰ ਦੇ ਉੱਤਰਾਧਿਕਾਰੀਆਂ ਦੇ ਮਨੁੱਖ ਸਨ 98
22ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ 328
23ਬੇਸਾਈ ਦੇ ਉੱਤਰਾਧਿਕਾਰੀਆਂ ਵਿੱਚੋਂ 324
24ਹਾਰੀਫ ਦੇ ਉੱਤਰਾਧਿਕਾਰੀਆਂ ਵਿੱਚੋਂ 112
25ਗਿਬਓਨ ਦੇ ਉੱਤਰਾਧਿਕਾਰੀਆਂ ਵਿੱਚੋਂ 95
26ਬੈਤਲਹਮ ਤੇ ਨਟੋਫਾਹ ਦੇ ਨਗਰਾਂ ਤੋਂ 188
27ਅਨਾਬੋਬ ਨਗਰ ਵਿੱਚੋਂ 128
28ਬੈਤ ਅਜ਼ਮਾਵਖ ਨਗਰ ਵਿੱਚੋਂ 42
29ਕਿਰਯਬ ਯਆਰੀਮ, ਕਫੀਰਾਹ ਅਤੇ ਬੇਰੋਯਨਗਰ ਦੇ ਮਨੁੱਖਾਂ ਦੀ ਗਿਣਤੀ 743
30ਰਾਮਾਹ ਅਤੇ ਗ਼ਬਾ ਸ਼ਹਿਰ ਵਿੱਚੋਂ 621
31ਮਿਕਮਾਸ ਦੇ ਮਨੁੱਖ 122
32ਬੈਤ-ਏਲ ਅਤੇ ਅਈ ਸ਼ਹਿਰਾਂ ਵਿੱਚੋਂ 123
33ਨਬੋ ਦੇ ਦੂਸਰੇ ਸ਼ਹਿਰ ਵਿੱਚੋਂ 52
34ਏਲਾਮ ਦੇ ਦੂਜੇ ਸ਼ਹਿਰ ਵਿੱਚੋਂ 1,254
35ਹਾਰੀਮ ਸ਼ਹਿਰ ਵਿੱਚੋਂ 320,
36ਯਰੀਹੋ ਦੇ ਸ਼ਹਿਰ ਵਿੱਚੋਂ 345
37ਲੋਦ, ਹਾਦੀਦ ਅਤੇ ਓਨੋ ਸ਼ਹਿਰ ਵਿੱਚੋਂ 721
38ਸਨਾਹ ਦੇ ਉੱਤਰਾਧਿਕਾਰੀਆਂ ਵਿੱਚੋਂ 3,930
39ਜਾਜਕਾਂ ਦੀ ਸੂਚੀ ਇਵੇਂ ਸੀ: ਯੇਸ਼ੂਆ ਦੇ ਘਰੋ ਯਦਅਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 973
40ਈਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ 1,052
41ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ 1,247
42ਹਾਰੀਮ ਦੇ ਉੱਤਰਾਧਿਕਾਰੀਆਂ ਵਿੱਚੋਂ 1,017
43ਲੇਵੀ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਦੀ ਗਿਣਤੀ ਇਸ ਤਰ੍ਹਾਂ ਸੀ: ਯੇਸ਼ੂਆ ਤੋਂ ਕਦਮੀਏਲ ਰਾਹੀਂ ਹੋਦਵਾਹ ਦੇ ਪਰਿਵਾਰ ਰਾਹੀਂ, ਉਨ੍ਹਾਂ ਦੇ ਉੱਤਰਾਧਿਕਾਰੀ ਸਨ 74
44ਗਵਈਇਆਂ ਵਿੱਚੋਂ: ਅਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ 148
45ਦਰਬਾਨ ਦੀ ਗਿਣਤੀ ਇਵੇਂ ਸੀ: ਸੱਲੁਮ, ਆਟੇਰ ਟਲਮੋਨ, ਅੱਕੂਬ, ਹਟੀਟਾ ਅਤੇ ਸ਼ੋਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ 138
46ਮੰਦਰ ਦੇ ਖਾਸ ਸੇਵਕ ਸਨ: ਸੀਹਾ ਦੇ ਉੱਤਰਾਧਿਕਾਰੀ, ਹਸੁਫਾ ਅਤੇ ਟੱਬਾਓਬ,
47ਕੇਰੋਸ, ਸੀਆ ਅਤੇ ਪਾਦੋਨ ਦੀ ਵਂਸ,
48ਲਬਾਨਾਹ, ਹਗਾਬਾ ਅਤੇ ਸਲਮਾਈ ਦੇ ਘਰਾਣੇ ਵਿੱਚੋਂ
49ਹਨਾਨ, ਗਿੱਦੇਲ ਅਤੇ ਗਾਹਰ ਦੇ ਉੱਤਰਾਧਿਕਾਰੀ,
50ਰਅਯਾਹ, ਰਸੀਨ ਅਤੇ ਨਕੋਦਾ ਦੇ ਉੱਤਰਾਧਿਕਾਰੀ,
51ਗੱਜ਼ਾਮ, ਉਜ਼ਾ, ਪਾਸੇਹ,
52ਬੇਸਈ, ਮਊਨੀਮ ਅਤੇ ਨਫੀਸ਼ਸੀਮ ਦੇ ਉੱਤਰਾਧਿਕਾਰੀ,
53ਬਕਬੂਕ, ਹਕੂਫਾ ਅਤੇ ਹਰਹੂਰ ਦੇ ਉੱਤਰਾਧਿਕਾਰੀ,
54ਬਸਲੀਬ, ਮਹੀਦਾ ਅਤੇ ਹਰਸ਼ਾ ਦੇ ਉੱਤਰਾਧਿਕਾਰੀ,
55ਬਰਕੋਸ, ਸੀਸਰਾ ਅਤੇ ਬਾਮਹ ਦੇ ਉੱਤਰਾਧਿਕਾਰੀ,
56ਨਸੀਅਹ ਅਤੇ ਹਟੀਫ਼ਾ ਦੇ ਉੱਤਰਾਧਿਕਾਰੀ।
57ਸੁਲੇਮਾਨ ਦੇ ਸੇਵਕਾਂ ਦੇ ਘਰਾਣਿਆਂ ਵਿੱਚੋਂ: ਸੋਟਈ, ਸੋਫਰਬ ਅਤੇ ਪਰੀਦਾ ਦੇ ਉੱਤਰਾਧਿਕਾਰੀ,
58ਯਅਲਾਹ, ਦਰਕੋਨ ਅਤੇ ਗਿਦ੍ਦੇਲ ਦੇ ਉੱਤਰਾਧਿਕਾਰੀ,
59ਸ਼ਫਟਯਾਹ, ਹਟ੍ਟੀਲ, ਫੋਕਰਬ ਸਬਾਈਮ ਅਤੇ ਆਮੋਨ ਦੇ ਉੱਤਰਾਧਿਕਾਰੀ,
60ਸਾਰੇ ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਘਰਾਣੇ ਵਿੱਚੋਂ ਮਨੁੱਖਾਂ ਦੀ ਗਿਣਤੀ ਸੀ 392.
61ਯਰੂਸ਼ਲਮ ਵਿੱਚ ਕੁਝ ਲੋਕ ਤੇਲਮਲਹ, ਤੇਲ ਹਰਸ਼ਾ, ਕਰੂਬ ਅਦੋਨ ਅਤੇ ਇਂਮੇਰ ਸ਼ਹਿਰਾਂ ਵਿੱਚੋਂ ਆਏ ਸਨ। ਪਰ ਇਹ ਲੋਕ ਇਹ ਸਾਬਿਤ ਨਾ ਕਰ ਸਕੇ ਕਿ ਸੱਚ ਮੁੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਸਰਾਏਲ ਵਿੱਚੋਂ ਹੀ ਹਨ।
62ਦਲਾਯਾਹ ਟੋਬੀਯਾਹ ਅਤੇ ਨਕੋਦਾ ਦੇ ਉੱਤਰਾਧਿਕਾਰੀਆਂ ਵਿੱਚੋਂ ਮਨੁੱਖ ਸਨ 642
63ਜਾਜਕਾਂ ਦੇ ਘਰਾਣਿਆਂ ਉੱਤਰਾਧਿਕਾਰੀਆਂ ਵਿੱਚੋਂ: ਹਾਬਾਯਾਹ, ਹੱਕੋਜ਼ ਦੇ ਅਤੇ ਬਰਜ਼ਿਲਈ ਦੇ ਉੱਤਰਾਧਿਕਾਰੀ ਸਨ, (ਜੇਕਰ ਕੋਈ ਮਨੁੱਖ ਗਿਲਆਦ ਦੇ ਬਰਜ਼ਿਲਈ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨੂੰ ਵਿਆਹ ਲੈਂਦਾ, ਤਾਂ ਉਹ ਬਰਜ਼ਿਲਈ ਦੇ ਉੱਤਰਾਧਿਕਾਰੀਆਂ ਵਿੱਚੋਂ ਅਖਵਾਉਂਦਾ ਸੀ।)
64ਇਨ੍ਹਾਂ ਮਨੁੱਖਾਂ ਨੇ ਵਂਸਾਵਲੀਆਂ ਵਿੱਚੋਂ ਆਪਣੇ ਘਰਾਣਿਆਂ ਦੀ ਖੋਜ ਕੀਤੀ, ਪਰ ਉਹ ਅਸਫਲ ਰਹੇ। ਉਹ ਇਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਪੁਰਖੇ ਜਾਜਕ ਸਨ, ਇਸੇ ਲਈ ਉਹ ਜਾਜਕਾਂ ਵਜੋਂ ਸੇਵਾ ਕਰਨ ਅਯੋਗ ਠਹਿਰਾਏ ਗਏ ਸਨ। ਉਨ੍ਹਾਂ ਦੇ ਨਾਉਂ ਜਾਜਕਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤੇ ਗਏ ਸਨ।
65ਤਾਂ ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਅੱਤ ਪਵਿੱਤਰ ਭੋਜਨ ਵਿੱਚੋਂ ਨਾ ਖਾਣ ਜਿੰਨਾ ਚਿਰ ਉਰੀਮ ਅਤੇ ਬੁਂਮੀਮ ਵਾਲਾ ਜਾਜਕ ਪਰਮੇਸ਼ੁਰ ਤੋਂ ਪੁੱਛ ਨਾ ਲਵੇ ਕਿ ਕੀ ਕਰਨਾ।
66ਕੁਲ ਮਿਲਾ ਕੇ ਜਿਹੜੇ ਸਾਰੀ ਸਭਾ 'ਚ ਲੋਕਾਂ ਦੀ ਗਿਣਤੀ 42,360 ਸੀ। 7,337 ਦਾਸ ਦਾਸੀਆਂ ਇਸ ਗਿਣਤੀ ਤੋਂ ਇਲਾਵਾ ਸਨ ਜੋ ਸੂਚੀ ਚਿਚ੍ਚ ਸ਼ਾਮਿਲ ਸਨ। ਉਨ੍ਹਾਂ ਦੇ ਨਾਲ 245 ਗਾਇਕ ਅਤੇ ਗਾਇਕਾਵਾਂ ਵੀ ਸਨ।
68ਉਨ੍ਹਾਂ ਕੋਲ 736 ਘੋੜੇ, 245 ਖਚ੍ਚਰਾਂ, 435 ਊਠ ਅਤੇ 6,720 ਗਧੇ ਸਨ।
70ਕੁਝ ਘਰਾਣਿਆਂ ਨੇ ਕੰਮ ਵਿੱਚ ਪੈਸੇ ਨਾਲ ਮਦਦ ਕੀਤੀ। ਰਾਜਪਾਲ ਨੇ 1 ,000 ਦਰਮ ਸੋਨਾ ਖਜ਼ਾਨੇ ਲਈ ਦਿੱਤੇ। ਉਸਨੇ 50 ਬਾਟੇ ਅਤੇ ਜਾਜਕਾਂ ਵਾਸਤੇ 530 ਕਮੀਜਾਂ ਦਿੱਤੀਆਂ।
71ਘਰਾਣਿਆਂ ਦੇ ਆਗੂਆਂ ਨੇ ਕੰਮ ਦੀ ਕੀਮਤ ਅਦਾ ਕਰਨ ਲਈ ਖਜ਼ਾਨੇ ਲਈ 20,000 ਦਰਹਮ ਸੋਨਾ ਅਤੇ 2,200 ਮਾਨੇਹ ਚਾਂਦੀ ਦਿੱਤੀ।
72ਅਤੇ ਬਾਕੀ ਦੇ ਲੋਕਾਂ ਨੇ 20,000 ਦਰਮ ਸੋਨਾ, 2,000 ਮਾਨੇਹ ਚਾਂਦੀ ਅਤੇ ਜਾਜਕਾਂ ਲਈ 67 ਕਮੀਜਾਂ ਦਿੱਤੀਆਂ।
73ਇਉਂ ਜਾਜਕ, ਲੇਵੀ, ਦਰਬਾਨ, ਗਵਈਏ ਅਤੇ ਕਈ ਹੋਰ ਲੋਕ, ਮੰਦਰ ਦੇ ਸੇਵਕਾਂ ਅਤੇ ਸਾਰਾ ਇਸਰਾਏਲ ਆਪੋ-ਆਪਣੇ ਨਗਰਾਂ ਵਿੱਚ ਸਬਾਪਿਤ ਹੋ ਗਏ। ਅਤੇ ਜਦੋਂ ਸਾਲ ਦਾ ਸੱਤਵਾਂ ਮਹੀਨਾ ਆਇਆ, ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਸ਼ਹਿਰਾਂ ਵਿੱਚ ਵਸ ਗਏ ਸਨ।