Loading Bible Translation
First-time download in progress. This may take a few seconds…
Punjabi Bible Wordproject Bible
17 verses
1ਇਉਂ ਸਾਲ ਦੇ ਅੱਠਵੇਂ ਮਹੀਨੇ ਸਾਰੇੇ ਇਸਰਾਏਲੀ ਜਲ ਫ਼ਾਟਕ ਦੇ ਅੱਗੇ ਖੁਲ੍ਹ੍ਹੇ ਮੈਦਾਨ ਵਿੱਚ ਇੱਕੋ ਦਿਲ ਨਾਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਮੂਸਾ ਦੀ ਬਿਵਸਬਾ ਦੀ ਪੋਥੀ ਲਿਆਉਣ ਲਈ ਕਿਹਾ ਜਿਹੜਾ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ।
2ਤਾਂ ਅਜ਼ਰਾ ਜਾਜਕ ਨੇ ਉਨ੍ਹਾਂ ਇੱਕਠੇ ਹੋਏ ਲੋਕਾਂ ਸਾਮ੍ਹਣੇ ਉਹ ਬਿਵਸਬਾ ਪੇਸ਼ ਕੀਤੀ। ਇਹ ਸੱਤਵੇਂ ਮਹੀਨੇ ਦੀ ਪਹਿਲੇ ਦਿਨ ਨੂੰ ਹੋਇਆ। ਇਸ ਬਿਵਸਬਾ ਨੂੰ ਔਰਤਾਂ, ਮਰਦਾਂ ਅਤੇ ਹੋਰ ਸਾਰੇ ਮਨੁੱਖਾਂ ਦੇ ਲਈ, ਅੱਗੇ ਲਿਆਂਦਾ ਗਿਆ ਜਿਹੜੇ ਕਿ ਸੁਣ ਅਤੇ ਸਮਝ ਸਕਣ ਦੇ ਯੋਗ ਸਨ।
3ਅਜ਼ਰਾ ਨੇ ਬਿਵਸਬਾ ਨੂੰ ਉੱਚੀ ਆਵਾਜ਼ ਵਿੱਚ ਸੁਬਹ ਤੋਂ ਦੁਪਿਹਰ ਤਾਈ ਪਢ਼ਿਆ, ਅਜ਼ਰਾ ਦਾ ਮੂੰਹ ਜਲ ਫਾਟਕ ਦੇ ਅੱਗੇ ਖੁਲ੍ਹ੍ਹੇ ਮੈਦਾਨ ਵੱਲ ਨੂੰ ਸੀ, ਤੇ ਉਸ ਨੇ ਸਾਰੇ ਮਰਦਾਂ ਅਤੇ ਔਰਤਾਂ ਨੂੰ ਜਿਹੜੇ ਇਸ ਨੂੰ ਸਮਝ ਸਕਦੇ ਸਨ, ਪਢ਼ਕੇ ਸੁਣਾਇਆ ਸਭ ਲੋਕਾਂ ਨੇ ਬਿਵਸਬਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ ਅਤੇ ਧਿਆਨ ਦਿੱਤਾ।
4ਫ਼ੇਰ ਅਜ਼ਰਾ ਲਿਖਾਰੀ ਲੱਕੜੀ ਦੇ ਉੱਚੇ ਤਖਤਪੋਸ਼ ਤੇ ਖੜਾ ਹੋ ਗਿਆ ਜੋ ਕਿ ਇਸ ਖਾਸ ਮੰਤਵ ਲਈ ਹੀ ਬਣਾਇਆ ਗਿਆ ਸੀ। ਉਸ ਦੇ ਸੱਜੇ ਪਾਸੇ ਮਤ੍ਤੀਬਯਾਹ, ਸ਼ਮਆ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਆਸੇਯਾਹ ਸਨ। ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾੇਲ, ਮਲਕੀਯਾਹ, ਹਾਸ਼ੁਮ, ਹਸਬਦ੍ਦਾਨਾਹ, ਜਕਰਯਾਹ ਅਤੇ ਮਸ਼੍ਸ਼ੁਲਾਮ ਸਨ।
5ਤਾਂ ਅਜ਼ਰਾ ਲਿਖਾਰੀ ਨੇ ਪੋਥੀ ਨੂੰ ਲੋਕਾਂ ਦੇ ਸਾਮ੍ਹਣੇ ਖੋਲ੍ਹਿਆ। ਸਾਰੇ ਲੋਕਾਂ ਨੂੰ ਅਜ਼ਰਾ ਵਿਖਾਈ ਦੇ ਰਿਹਾ ਸੀ ਕਿਉਂ ਕਿ ਉਹ ਉੱਚੇ ਤਖਤਪੋਸ਼ ਉੱਪਰ ਖੜਾ ਸੀ। ਜਿਓਁ ਹੀ ਅਜ਼ਰਾ ਨੇ ਬਿਵਸਬਾ ਦੀ ਪੋਥੀ ਨੂੰ ਖੋਲ੍ਹਿਆ ਸਾਰੇ ਲੋਕ ਖੜੇ ਹੋ ਗਏ।
6ਅਜ਼ਰਾ ਨੇ ਯਹੋਵਾਹ, ਮਹਾਨ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਤੇ ਉਸ ਦੀ ਉਸਤਤ ਕੀਤੀ। ਸਾਰੇ ਲੋਕਾਂ ਨੇ ਆਪਣੇ ਹੱਥ ਉਤਾਂਹ ਨੂੰ ਚੁੱਕ ਕੇ ਕਿਹਾ "ਆਮੀਨ! ਆਮੀਨ!" ਫ਼ੇਰ ਸਾਰੇ ਲੋਕਾਂ ਨੇ ਧਰਤੀ ਉੱਪਰ ਸਿਰ ਝੁਕਾ ਕੇ ਯਹੋਵਾਹ ਦੀ ਉਪਾਸਨਾ ਕੀਤੀ।
7ਯੇਸ਼ੂਅ, ਬਾਨੀ, ਸੇਰੇਬਯਾਹ, ਯਾਮੀਨ, ਅੱਕੂਬ, ਸ਼ਬਬਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਨਾਨ ਅਤੇ ਪਲਾਯਾਹ ਲੇਵੀ ਸਨ ਜਿਨ੍ਹਾਂ ਲੋਕਾਂ ਨੇ ਬਿਵਸਬਾ ਦੀ ਵਿਆਖਿਆ ਕੀਤੀ ਜਦੋਂ ਕਿ ਉਹ ਆਪਣੇ ਬਾਈਁ ਖਲੋਤੇ ਹੋਏ ਸਨ।
8ਉਨ੍ਹਾਂ ਲੇਵੀਆਂ ਨੇ ਬਿਵਸਬਾ ਦੀ ਪੋਥੀ ਨੂੰ ਪਢ਼ ਕੇ ਸੁਣਾਇਆ ਅਤੇ ਸਰਲ ਤਰੀਕੇ 'ਚ ਉਸਦੀ ਵਿਆਖਿਆ ਕੀਤੀ ਤਾਂ ਜੋ ਉਹ ਸਮਝ ਸਕਣ। ਇਉਂ ਉਨ੍ਹਾਂ ਨੇ ਇਸ ਲਈ ਕੀਤਾ ਤਾਂ ਕਿ ਜੋ ਕੁਝ ਉਚਾਰਿਆ ਗਿਆ ਹੈ ਉਹ ਲੋਕਾਂ ਦੀ ਸਮਝੀ ਪੈ ਜਾਵੇ।
9ਤੱਦ ਰਾਜਪਾਲ ਨਹਮਯਾਹ, ਅਜ਼ਰਾ ਜਾਜਕ ਅਤੇ ਲਿਖਾਰੀ, ਅਤੇ ਲੇਵੀ ਜਿਹੜੇ ਲੋਕਾਂ ਨੂੰ ਸਿਖਾਉਂਦੇ ਸਨ, ਉਨ੍ਹਾਂ ਨੇ ਕਿਹਾ, "ਅੱਜ ਦਾ ਦਿਨ ਯਹੋਵਾਹ, ਤੁਹਾਡੇ ਪਰਮੇਸ਼ੁਰ ਲਈ ਖਾਸ ਅਤੇ ਪਵਿੱਤਰ ਦਿਨ ਹੈ। ਸੋ ਤੁਹਾਨੂੰ ਨਾ ਤਾਂ ਰੋਣਾਂ ਚਾਹੀਦਾ ਅਤੇ ਨਾ ਹੀ ਉਦਾਸ ਹੋਣਾ ਚਾਹੀਦਾ ਹੈ!" ਉਨ੍ਹਾਂ ਨੇ ਇਹ ਇਸ ਲਈ ਆਖਿਆ ਕਿਉਂ ਕਿ ਸਾਰੇ ਲੋਕ ਬਿਵਸਬਾ ਦੇ ਸ਼ਬਦ ਸੁਣ ਕੇ ਰੋ ਰਹੇ ਸਨ।
10ਨਹਮਯਾਹ ਨੇ ਆਖਿਆ, "ਜਾਓ ਅਤੇ ਜਾਕੇ ਵਧੀਆ ਭੋਜਨ ਖਾਓ ਅਤੇ ਮਿੱਠੀ ਮੈਅ ਪੀਓ। ਅਤੇ ਇਸ ਵਿੱਚੋਂ ਕੁਝ ਭੋਜਨ ਉਨ੍ਹਾਂ ਨੂੰ ਦਿਓ ਜਿਨ੍ਹਾਂ ਨੇ ਖਾਣ ਲਈ ਕੁਝ ਵੀ ਤਿਆਰ ਨਹੀਂ ਕੀਤਾ। ਅੱਜ ਦਾ ਦਿਨ ਸਾਡੇ ਯਹੋਵਾਹ ਦਾ ਖਾਸ ਦਿਨ ਹੈ। ਇਸ ਲਈ ਉਦਾਸ ਨਾ ਹੋਵੋ ਕਿਉਂ ਕਿ ਯਹੋਵਾਹ ਦੀ ਖੁਸ਼ੀ ਤੁਹਾਡੀ ਤਾਕਤ ਹੋਵੇਗੀ।"
11ਲੇਵੀਆਂ ਨੇ ਲੋਕਾਂ ਨੂੰ ਸ਼ਾਂਤ ਕਰਾਇਆ ਅਤੇ ਆਖਿਆ, "ਚੁੱਪ ਹੋ ਜਾਓ ਅਤੇ ਸ਼ਾਂਤ ਰਹੋ। ਅੱਜ ਦਾ ਦਿਨ ਵਿ���਼ੇਸ ਹੈ, ਇਸ ਲਈ ਉਦਾਸ ਨਾ ਹੋਵੋ।"
12ਤਦ ਸਾਰੇ ਲੋਕ ਖਾਣ ਅਤੇ ਪੀਣ ਲਈ ਚਲੇ ਗਏ ਅਤੇ ਕੁਝ ਭੋਜਨ ਹੋਰਨਾਂ ਨੂੰ ਆਨੰਦ ਮਨਾਉਣ ਲਈ ਅਤੇ ਇੱਕ ਪ੍ਰਸਂਨਤਾਮਈ ਪਰਬ ਨੂੰ ਮਨਾਉਣ ਲਈ ਭੇਜਿਆ। ਅਖੀਰ ਜਿਹੜੀਆਂ ਗੱਲਾਂ ਉਨ੍ਹਾਂ ਨੂੰ ਸਮਝਾਈਆਂ ਜਾ ਰਹੀਆਂ ਸਨ, ਉਨ੍ਹਾਂ ਦੀ ਸਮਝ ਵਿੱਚ ਆ ਗਈਆਂ।
13ਫਿਰ ਮਹੀਨੇ ਦੇ ਦੂਜੇ ਦਿਨ, ਸਾਰੇ ਪਰਿਵਾਰਾਂ ਦੇ ਆਗੂ, ਜਾਜਕ ਅਤੇ ਲੇਵੀ ਅਜ਼ਰਾ ਦੇ ਗਿਰਦ ਬਿਵਸਬਾ ਦੇ ਬਚਨ ਸਿਖ੍ਖਣ ਲਈ ਇਕੱਤ੍ਰ ਹੋ ਗਏ।
14ਉਨ੍ਹਾਂ ਨੂੰ ਬਿਵਸਬਾ ਵਿੱਚ ਇਹ ਲਿਖਿਆ ਹੋਇਆ ਲਭਿਆ: ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੂੰ ਸੱਤਵੇਂ ਮਹੀਨੇ ਦੇ ਪਰਬ ਲਈ ਆਸਰਿਆਂ ਵਿੱਚ ਜਾਕੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਸਾਰੇ ਨਗਰਾਂ ਅਤੇ ਯਰੂਸ਼ਲਮ ਰਾਹੀਂ ਜਾਕੇ ਇਹ ਐਲਾਨ ਕਰਨਾ ਚਾਹੀਦਾ: "ਪਹਾੜੀ ਦੇਸ਼ ਨੂੰ ਜਾ ਕੇ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਅਤੇ ਜੰਗਲੀ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਮਹਿਂਦੇ ਦੇ ਰੁੱਖਾਂ ਦੀਆਂ ਟਹਿਣੀਆਂ, ਖਜੂਰ ਦੀਆਂ ਟਹਿਣੀਆਂ ਅਤੇ ਸਂਘਣੇ ਰੁੱਖਾਂ ਦੀਆਂ ਟਹਿਣੀਆਂ ਲੈ ਕੇ ਆਉਣੀਆਂ। ਅਤੇ ਆਸਰੇ ਇਨ੍ਹਾਂ ਟਹਿਣੀਆਂ ਤੋਂ ਬਣਾਏ ਜਾਣ। ਜਿਵੇਂ ਬਿਵਸਬਾ ਵਿੱਚ ਲਿਖਿਆ ਗਿਆ ਇਹ ਉਵੇਂ ਹੀ ਕੀਤਾ ਜਾਵੇ।"
16ਤਾਂ ਲੋਕਾਂ ਨੇ ਟਹਿਣੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਲਈ ਡੇਰੇ ਬਣਾਏ। ਉਨ੍ਹਾਂ ਨੇ ਆਪਣੀਆਂ ਹੀ ਛੱਤਾਂ ਅਤੇ ਵਿਹੜਿਆਂ ਵਿੱਚ ਤੇਰੇ ਲਾਏ। ਉਨ੍ਹਾਂ ਨੇ ਮੰਦਰ ਦੇ ਵਿਹੜੇ ਵਿੱਚ ਵੀ ਤੇਰੇ ਲਾਏ। ਇਹ ਡੇਰੇ ਜਲ ਫਾਟਕ ਅਤੇ ਅਫਰਾਈਮ ਦੇ ਫਾਟਕ ਦੇ ਖੁਲੇ ਮੈਦਾਨ ਵਿੱਚ ਲਗਾੇ ਗਏ ਸਨ।
17ਜਲਾਵਤਨੀਆਂ ਦੀ ਸਭਾ ਨੇ, ਜਿਹੜੇ ਕੈਦ ਤੋਂ ਵਾਪਸ ਆਏ ਸਨ, ਆਪਣੇ ਆਸਰੇ ਬਣਾਏ ਅਤੇ ਉਨ੍ਹਾਂ ਵਿੱਚ ਹੀ ਰਹੇ। ਕਿਉਂ ਕਿ ਨੂਨ ਦੇ ਪੁੱਤਰ ਯਹੋਸ਼ੂਆ ਦੇ ਸਮੇਂ ਤੋਂ ਉਸ ਦਿਨ ਤੀਕ ਕਦੇ ਵੀ ਇਸਰਾਏਲੀਆਂ ਨੇ ਇੰਝ ਜਸ਼ਨ ਨਹੀਂ ਮਨਾਇਆ ਸੀ। ਹਰ ਕੋਈ ਬਹੁਤ ਖੁਸ਼ ਸੀ।
18ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੀਕ, ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਬਾ ਦੀ ਪੋਥੀ ਨੂੰ, ਹਰ ਹੋਜ਼ ਪਢ਼ਿਆ। ਉਨ੍ਹਾਂ ਨੇ ਪਰਬ ਨੂੰ ਬਿਵਸਬਾ ਮੁਤਾਬਕ ਸੱਤ ਦਿਨ ਮਨਾਇਆ ਅਤੇ ਅੱਠਵੇਂ ਦਿਨ ਇੱਕ ਖਾਸ ਸਭਾ ਹੋਈ।