Loading Bible Translation
First-time download in progress. This may take a few seconds…
Punjabi Bible Wordproject Bible
40 verses
1ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇ। ਤੁਸੀਂ ਕੋਈ ਕੰਮ ਧੰਦਾ ਨਾ ਕਰੋ ਪਰ ਉਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ।
2ਅਤੇ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਛੱਤ੍ਰਾ ਬੱਜ ਤੋਂ ਰਹਿਤ ਸੱਤ ਇੱਕ ਸਾਲੇ ਲੇਲੇ।
3ਅਤੇ ਉਸ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ, ਵਹਿੜੇ ਲਈ ਤਿੰਨ ਦਸਵੰਧ, ਛੱਤ੍ਰੇ ਲਈ ਦੋ ਦਸਵੰਧ।
4ਅਤੇ ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਲਈ ਇੱਕ ਦਸਵੰਧ।
5ਨਾਲੇ ਤੁਹਾਡੇ ਪਰਾਸਚਿਤ ਲਈ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
6ਅਤੇ ਏਹ ਇਨ੍ਹਾਂ ਦੇ ਬਿਨਾ ਹੋਣ ਅਰਥਾਤ ਨਵੇਂ ਚੰਦਰਮਾਂ ਦੀ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਸਣੇ ਅਖੰਡ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਸਣੇ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਸਣੇ ਉਨ੍ਹਾਂ ਦੀ ਰੀਤ ਅਨੁਸਾਰ, ਏਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ।
7ਏਸ ਸੱਤਵੇਂ ਮਹੀਨੇ ਦੇ ਦੱਸਵੇਂ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇ ਜਿਹ ਦੇ ਵਿੱਚ ਤੁਸੀਂ ਆਪਣੀਆਂ ਜਾਨਾਂ ਨੂੰ ਦੁਖ ਦਿਓ ਪਰ ਕੋਈ ਕੰਮ ਧੰਦਾ ਨਾ ਕਰੋ।
8ਤਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਛੱਤ੍ਰਾ, ਸੱਤ ਇੱਕ ਸਾਲੇ ਲੇਲੇ। ਏਹ ਤੁਹਾਡੇ ਚੜ੍ਹਾਵੇ ਤੋਂ ਬੱਜ ਰਹਿਤ ਹੋਣ।
9ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ। ਵਹਿੜੇ ਲਈ ਤਿੰਨ ਦਸਵੰਧ, ਛੱਤ੍ਰੇ ਲਈ ਦੋ ਦਸਵੰਧ।
10ਅਤੇ ਉਨ੍ਹਾਂ ਸੱਤਾਂ ਲੇਲਿਆਂ ਵਿੱਚੋਂ ਹਰ ਇੱਕ ਲੇਲੇ ਲਈ ਇੱਕ ਦਸਵੰਧ ਹੋਵੇ।
11ਅਤੇ ਪਰਾਸਚਿਤ ਲਈ ਪਾਪ ਦੀ ਬਲੀ ਅਤੇ ਅਖੰਡ ਹੋਮ ਦੀ ਬਲੀ ਅਤੇ ਉਸ ਦੇ ਮੈਦੇ ਦੀ ਅਰ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
12ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇ ਜਿਹ ਦੇ ਵਿੱਚ ਤੁਸੀਂ ਕੋਈ ਕੰਮ ਧੰਦਾ ਨਾ ਕਰੋ ਪਰ ਯਹੋਵਾਹ ਲਈ ਸੱਤਾਂ ਦਿਨਾਂ ਦਾ ਪਰਬ ਮਨਾਓ।
13ਅਤੇ ਤੁਸੀਂ ਸੁਗੰਧਤਾਂ ਦੀ ਅੱਗ ਦੀ ਹੋਮ ਬਲੀ ਯਹੋਵਾਹ ਲਈ ਚੜ੍ਹਾਓ ਅਰਥਾਤ ਤੇਰਾਂ ਵਹਿੜੇ, ਦੋ ਛੱਤ੍ਰੇ, ਚੌਦਾਂ ਇੱਕ ਸਾਲੇ ਲੇਲੇ ਜਿਹੜੇ ਬੱਜ ਤੋਂ ਰਹਿਤ ਹੋਣ।
14ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਨਾਲ ਮਿਲੇ ਹੋਏ ਮੈਦੇ ਦੀ ਹੋਵੇ ਅਤੇ ਉਨ੍ਹਾਂ ਤੇਰਾਂ ਵਹਿੜਿਆ ਵਿੱਚੋਂ, ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਉਨ੍ਹਾਂ ਦੋਹਾਂ ਛੱਤ੍ਰਿਆਂ ਵਿੱਚੋਂ ਹਰ ਛੱਤ੍ਰੇ ਲਈ ਦੋ ਦਸਵੰਧ।
15ਅਤੇ ਉਨ੍ਹਾਂ ਚੌਦਾਂ ਲੇਲਿਆਂ ਵਿੱਚੋਂ ਹਰ ਲੇਲੇ ਲਈ ਇੱਕ ਦਸਵੰਧ।
16ਅਤੇ ਅਖੰਡ ਹੋਮ ਬਲੀ ਅਰ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
17ਦੂਜੇ ਦਿਨ ਬਾਰਾਂ ਵਹਿੜੇ, ਦੋ ਛੱਤ੍ਰੇ ਅਤੇ ਚੌਦਾਂ ਇੱਕ ਸਾਲੇ ਲੇਲੇ ਬੱਜ ਤ��ਂ ਰਹਿਤ ਚੜ੍ਹਾਓ।
18ਅਤੇ ਵਹਿੜਿਆ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤ ਅਨੁਸਾਰ ਹੋਣ।
19ਅਤੇ ਅਖੰਡ ਹੋਮ ਬਲੀ ਅਰ ਉਸ ਦੇ ਮੈਦੇ ਅਰ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
20ਤੀਜੇ ਦਿਨ ਗਿਆਰਾਂ ਵਹਿੜੇ, ਦੋ ਛੱਤ੍ਰੇ ਅਤੇ ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ।
21ਅਤੇ ਵਹਿੜਿਆਂ ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
22ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
23ਚੌਥੇ ਦਿਨ ਦਸ ਵਹਿੜੇ, ਦੋ ਛੱਤ੍ਰੇ ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ।
24ਅਤੇ ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨਸਾਰ ਹੋਣ।
25ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
26ਪੰਜਵੇਂ ਦਿਨ ਨੌਂ ਵਹਿੜੇ, ਦੋ ਛੱਤ੍ਰੇ, ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ।
27ਅਤੇ ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
28ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਚੜ੍ਹਾਇਆ ਜਾਵੇ।
29ਛੇਵੇਂ ਦਿਨ ਅੱਠ ਵਹਿੜੇ, ਦੋ ਛੱਤ੍ਰੇ, ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ।
30ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
31ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
32ਸੱਤਵੇਂ ਦਿਨ ਸੱਤ ਵਹਿੜੇ, ਦੋ ਛੱਤ੍ਰੇ ਚੌਦਾਂ ਇੱਕ ਸਾਲੇ ਲੇਲੇ ਬੱਜ ਤੋਂ ਰਹਿਤ ਚੜ੍ਹਾਓ।
33ਅਤੇ ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
34ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
35ਅੱਠਵੇਂ ਦਿਨ ਤੁਹਾਡੀ ਮਹਾਂ ਸਭਾ ਹੋਵੇ ਜਿਹ ਦੇ ਵਿੱਚ ਤੁਸੀਂ ਕੋਈ ਕੰਮ ਧੰਦਾ ਨਾ ਕਰਿਓ।
36ਪਰ ਤੁਸੀਂ ਯਹੋਵਾਹ ਲਈ ਸੁਗੰਧਤਾਂ ਦੀ ਅੱਗ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਛੱਤ੍ਰਾ ਅਤੇ ਸੱਤ ਲੇਲੇ ਬੱਜ ਤੋਂ ਰਹਿਤ।
37ਵਹਿੜਿਆਂ, ਛੱਤ੍ਰਿਆਂ ਅਰ ਲੇਲਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਰ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
38ਅਤੇ ਅਖੰਡ ਹੋਮ ਬਲੀ ਅਤੇ ਉਸ ਦੇ ਮੈਦੇ ਅਰ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ।
39ਏਹ ਤੁਸੀਂ ਯਹੋਵਾਹ ਲਈ ਆਪਣੇ ਠਹਿਰਾਏ ਹੋਏ ਪਰਬਾਂ ਵਿੱਚ ਆਪਣੀਆਂ ਸੁੱਖਣਾਂ ਅਰ ਖਸ਼ੀ ਦੀਆਂ ਭੇਟਾਂ ਤੋਂ ਛੁੱਟ ਚੜ੍ਹਾਓ। ਏਹ ਤੁਹਾਡੇ ਹੋਮ ਦੀਆਂ ਬਲੀਆਂ ਅਤੇ ਤੁਹਾਡੇ ਮੈਦੇ ਦੀਆਂ ਭੇਟਾਂ ਅਰ ਤੁਹਾਡੇ ਪੀਣ ਦੀਆਂ ਦੀਆਂ ਲਈ ਹੋਣ।
40ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹੋ ਉਸ ਨੇ ਇਸਰਾਏਲੀਆਂ ਨੂੰ ਆਖਿਆ।