Loading Bible Translation
First-time download in progress. This may take a few seconds…
Punjabi Bible Wordproject Bible
16 verses
1ਮੂਸਾ ਇਸਰਾਏਲੀਆਂ ਦਿਆਂ ਗੋਤਾਂ ਦੇ ਮੁਖੀਆਂ ਨੂੰ ਬੋਲਿਆ ਕਿ ਏਹ ਹੁਕਮ ਹੈ ਜਿਹੜਾ ਯਹੋਵਾਹ ਨੇ ਦਿੱਤਾ ਹੈ।
2ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਅਥਵਾ ਸੌਂਹ ਖਾਵੇ ਅਤੇ ਆਪਣੇ ਜੀਉ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ ਤਾਂ ਉਹ ਆਪਣਾ ਬਚਨ ਨਾ ਤੋੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ।
3ਜੇ ਕੋਈ ਕੰਨਿਆ ਯਹੋਵਾਹ ਲਈ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ।
4ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਅਰ ਉਸ ਦੇ ਬੰਨ੍ਹਣ ਨੂੰ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਸੁਣੇ ਅਤੇ ਉਹ ਪਿਤਾ ਚੁੱਪ ਕਰ ਰਹੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪਕੀਆਂ ਰਹਿਣ ਅਤੇ ਸਾਰੇ ਬਚਨ ਜਿਹ ਦੇ ਨਾਲ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ।
5ਪਰ ਜੇ ਉਸ ਦਾ ਪਿਤਾ ਸੁਣ ਕੇ ਉਸੇ ਦਿਨ ਉਸ ਨੂੰ ਵਰਜੇ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਅਤੇ ਉਸ ਦੇ ਬੰਨ੍ਹਣ ਜਿੰਨ੍ਹਾਂ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਨਾ ਰਹਿਣ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਵਰਜਿਆ।
6ਅਤੇ ਜੇ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਸੱਖਣਾਂ ਉਸ ਉੱਤੇ ਹੋਣ ਅਥਵਾ ਉਹ ਆਪਣੇ ਬੁੱਲ੍ਹਾਂ ਤੋਂ ਬਿਨਾ ਸੋਚੇ ਸਮਝੇ ਅਜੇਹੀ ਗੱਲ ਕੱਢੇ ਜਿਸ ਤੋਂ ਉਸ ਦੇ ਜੀਉ ਉੱਤੇ ਬੰਨ੍ਹਣ ਪਵੇ।
7ਅਤੇ ਉਸ ਦਾ ਮਨੁੱਖ ਸੁਣੇ ਪਰ ਇਸ ਦਿਨ ਉਹ ਸੁਣੇ ਚੁੱਪ ਕਰ ਰਹੇ ਤਾਂ ਉਸ ਦੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਓਹ ਬੰਨ੍ਹਣ ਜਿਨ੍ਹਾਂ ਦੇ ਨਾਲ ਉਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ।
8ਪਰ ਜੇ ਸੁਣਨ ਵਾਲੇ ਦਿਨ ਉਸ ਦਾ ਮਨੁੱਖ ਉਸ ਨੂੰ ਵਰਜੇ ਤਾਂ ਉਸ ਦੀ ਸੁੱਖਨਾ ਜਿਹੜੀ ਉਸ ਦੇ ਉੱਤੇ ਹੈ ਅਰ ਉਸ ਦੇ ਬੁੱਲ੍ਹਾਂ ਤੋਂ ਬਿਨਾ ਸੋਚੇ ਸਮਝੇ ਨਿੱਕਲੀ ਹੋਈ ਗੱਲ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨਿਆ ਟੁੱਟ ਜਾਵੇ ਤਾਂ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ।
9ਪਰ ਵਿਧਵਾ ਅਥਵਾ ਛੁੱਟੜ ਦੀ ਸੁੱਖਣਾ ਜੋ ਕੁਝ ਓਸ ਆਪਣੇ ਜੀਉ ਉੱਤੇ ਬੰਨ੍ਹਿਆ ਹੈ ਉਸ ਉੱਤੇ ਪੱਕੀ ਰਹੇ।
10ਜੇ ਉਸ ਨੇ ਆਪਣੇ ਮਨੁੱਖ ਦੇ ਘਰ ਵਿੱਚ ਸੁੱਖਣਾ ਸੁੱਖੀ ਹੋਵੇ ਅਥਵਾ ਓਸ ਸੌਂਹ ਨਾਲ ਆਪਣੇ ਜੀਉ ਉੱਤੇ ਕੋਈ ਬੰਨ੍ਹਣ ਬੰਨ੍ਹਿਆ।
11ਅਤੇ ਉਸ ਦੇ ਮਨੁੱਖ ਨੇ ਸੁਣਿਆ ਅਤੇ ਚੁੱਪ ਰਹਿ ਕੇ ਉਸ ਨੂੰ ਨਾ ਵਰਜਿਆ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਹਰ ਬੰਨ੍ਹਣ ਜਿਹ ਦੇ ਨਾਲ ਉਸ ਆਪਣੇ ਜਿਉ ਨੂੰ ਬੰਨ੍ਹਿਆ ਪੱਕਾ ਰਹੇ।
12ਪਰ ਜੇ ਉਸ ਦੇ ਮਨੁੱਖ ਨੇ ਸੁਣਦੇ ਸਾਰ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਦ ਜੋ ਕੁਝ ਉਸ ਦੇ ਬੁੱਲ੍ਹਾਂ ਤੋਂ ਉਸ ਦੀਆਂ ਸੁੱਖਣਾਂ ਦੇ ਵਿਖੇ ਯਾ ਜੀਉ ਦੇ ਬੰਨ੍ਹਣ ਦੇ ਵਿਖੇ ਨਿੱਕਲਿਆ ਹੋਵੇ ਉਹ ਪੱਕਾ ਨਾ ਰਹੇ ਕਿਉਂ ਜੋ ਉਸ ਦੇ ਮਨੁੱਖ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ।
13ਹਰ ਸੁੱਖਣਾਂ ਅਰ ਹਰ ਸੌਂਹ ਜਿਹ ਦੇ ਨਾਲ ਉਸ ਆਪਣੇ ਜੀਉ ਨੂੰ ਦੁਖ ਦੇਣ ਲਈ ਬੰਨ੍ਹ���ਆ ਹੋਵੇ ਉਸ ਦਾ ਮਨੁੱਖ ਉਸ ਨੂੰ ਪੱਕਾ ਰੱਖੇ ਅਥਵਾ ਉਸ ਦਾ ਮਨੁੱਖ ਉਸ ਨੂੰ ਤੋੜ ਦੇਵੇ।
14ਪਰ ਜੇ ਉਸ ਦਾ ਮਨੁੱਖ ਨਿੱਤ ਚੁੱਪ ਵੱਟ ਛੱਡੇ ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਪੱਕੀਆਂ ਠਹਿਰਾਉਂਦਾ ਹੈ ਯਾ ਉਸ ਦੇ ਸਾਰੇ ਬੰਨ੍ਹਣ ਜਿਹੜੇ ਉਸ ਉੱਤੇ ਹੋਣ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਉਹ ਚੁੱਪ ਰਿਹਾ ਜਿਸ ਦਿਨ ਉਹ ਨੇ ਸੁਣਿਆ ਸੀ।
15ਪਰ ਜੇ ਉਹ ਨੇ ਉਨ੍ਹਾਂ ਦੇ ਸੁਣਨ ਦੇ ਮਗਰੋਂ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਾਂ ਉਹ ਉਸ ਦੀ ਬੁਰਿਆਈ ਦੀ ਸਜ਼ਾ ਚੁੱਕੇ।
16ਏਹ ਓਹ ਬਿਧੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਮਨੁੱਖ ਅਤੇ ਤੀਵੀਂ ਵਿਖੇ, ਪਿਤਾ ਅਤੇ ਧੀ ਵਿਖੇ, ਜਦ ਉਹ ਆਪਣੇ ਪਿਤਾ ਦੇ ਘਰ ਜੁਆਨੀ ਵਿੱਚ ਹੋਵੇ।