Loading Bible Translation
First-time download in progress. This may take a few seconds…
Punjabi Bible Wordproject Bible
29 verses
1ਤਾਂ ਯਹੋਵਾਹ ਮੂਸਾ ਨੂੰ ਬੋਲਿਆ,
2ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਵੜੋ (ਏਹ ਦੇਸ ਉਹ ਹੈ ਜਿਹੜਾ ਤੁਹਾਡੀ ਮਿਲਖ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੀਕ)
3ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਲਾਂਭੇ ਲਾਂਭੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਸਲੂਣੇ ਸਮੁੰਦਰ ਦੇ ਸਿਰ ਤੋਂ ਪੂਰਬ ਵੱਲ ਹੋਵੇ।
4ਤਾਂ ਤੁਹਾਡੀ ਹੱਦ ਦੱਖਣ ਅਕਰੱਬੀਮ ਦੀ ਚੜ੍ਹਾਈ ਵੱਲ ਮੁੜੇ, ਫੇਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਉ ਦੱਖਣ ਤੋਂ ਕਾਦੇਸ਼- ਬਰਨੇਆ ਤੀਕ ਹੋਵੇ ਅਤੇ ਹਸਰ-ਅੱਦਾਰ ਤੀਕ ਜਾ ਕੇ ਅਸਮੋਨ ਤੀਕ ਪਹੁੰਚੇ।
5ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤਾਈਂ ਘੁੰਮੇ ਅਤੇ ਉਹ ਦਾ ਫੈਲਾਉ ਸਮੁੰਦਰ ਤੀਕ ਹੋਵੇ।
6ਅਤੇ ਤੁਹਾਡੇ ਲਹਿੰਦੇ ਪਾਸੇ ਦੀ ਹੱਦ ਮਹਾ ਸਮੁੰਦਰ ਹੋਵੇ। ਏਹ ਤੁਹਾਡੇ ਲਹਿੰਦੇ ਪਾਸੇ ਦੀ ਹੱਦ ਹੋਵੇ।
7ਏਹ ਤੁਹਾਡੇ ਉੱਤਰ ਵੱਲ ਦੀ ਹੱਦ ਹੋਵੇ। ਮਹਾ ਸਮੁੰਦਰ ਤੋਂ ਤੁਸੀਂ ਹੋਰ ਨਾਮੇ ਪਰਬਤ ਤੱਕ ਨਿਸ਼ਾਨ ਲਾਓ।
8ਹੋਰ ਪਰਬਤ ਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਾਓ ਤਾਂ ਹੱਦ ਸਦਾਦ ਤਾਈਂ ਪਹੁੰਚੇ।
9ਫੇਰ ਹੱਦ ਜ਼ਿਫਰੋਨ ਤੀਕ ਜਾਵੇ ਅਤੇ ਓਹ ਦਾ ਫੈਲਾਉ ਹਸਰ- ਏਨਾਨ ਤੱਕ ਹੋਵੇ। ਏਹ ਤੁਹਾਡੀ ਉੱਤਰ ਦੀ ਹੱਦ ਹੋਵੇ।
10ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੀਕ ਨਿਸ਼ਾਨ ਲਾਓ।
11ਅਤੇ ਹੱਦ ਸ਼ਫਾਮ ਤੋਂ ਰਿਬਲਾਂਹ ਤੀਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ। ਹੱਦ ਹੇਠਾਂ ਨੂੰ ਜਾਵੇ ਅਤੇ ਪੂਰਬ ਵੱਲ ਕਿਨੱਰਥ ਦੀ ਝੀਲ ਦੇ ਕੰਢੇ ਤੀਕ ਪਹੁੰਚੇ।
12ਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਉ ਸਲੂਣੇ ਸਮੁੰਦਰ ਤੀਕ ਹੋਵੇ। ਏਹ ਤੁਹਾਡੀ ਧਰਤੀ ਦੇ ਆਲੇ ਦੁਆਲੇ ਦੀਆਂ ਹੱਦਾਂ ਹੋਣ।
13ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਧਰਤੀ ਹੈ ਜਿਹ ਦੀ ਮਿਲਖ ਤੁਸੀਂ ਗੁਣੇ ਪਾ ਕੇ ਲਓਗੇ ਜਿਹ ਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ।
14ਕਿਓਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣੇ ਪਿੱਤ੍ਰਾਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਪਾ ਲਿਆ ਹੈ।
15ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਚੜ੍ਹਦੇ ਪਾਸੇ ਪਾ ਲਿਆ ਹੈ।
16ਫੇਰ ਯਹੋਵਾਹ ਮੂਸਾ ਨੂੰ ਬੋਲਿਆ,
17ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹਨ ਜੋ ਤੁਹਾਡੇ ਲਈ ਧਰਤੀ ਦੀ ਮਿਲਖ ਵੰਡਣ। ਅਲਆਜ਼ਾਰ ਜਾਜਕ ਅਰ ਨੂਨ ਦਾ ਪੁੱਤ੍ਰ ਯਹੋਸ਼ੁਆ।
18ਨਾਲੇ ਤੁਸੀਂ ਹਰ ਗੋਤ ਤੋਂ ਇੱਕ ਇੱਕ ਪਰਧਾਨ ਧਰਤੀ ਦੀ ਮਿਲਖ ਵੰਡਣ ਲਈ ਲਿਓ।
19ਅਤੇ ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹੋਣ,— ਯ��ੂਦਾਹ ਦੇ ਗੋਤ ਲਈ ਯਫੁੰਨਹ ਦਾ ਪੁੱਤ੍ਰ ਕਾਲੇਬ।
20ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤ੍ਰ ਸ਼ਮੂਏਲ।
21ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤ੍ਰ ਅਲੀਦਾਦ।
22ਦਾਨੀਆਂ ਦੇ ਗੋਤ ਲਈ ਇੱਕ ਪਰਧਾਨ ਯਾਗਲੀ ਦਾ ਪੁੱਤ੍ਰ ਬੁੱਕੀ।
23ਯੂਸ਼ੁਫ਼ ਦੇ ਪੁੱਤ੍ਰ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪਰਧਾਨ ਏਫ਼ੋਦ ਦਾ ਪੁੱਤ੍ਰ ਹੰਨੀਏਲ।
24ਅਫ਼ਰਈਮੀਆਂ ਦੇ ਗੋਤ ਲਈ ਇੱਕ ਪਰਧਾਨ ਸ਼ਿਫ਼ਟਾਨ ਦਾ ਪੁੱਤ੍ਰ ਕਮੂਏਲ।
25ਅਤੇ ਜ਼ਬਲੂਨੀਆਂ ਦੇ ਗੋਤ ਲਈ ਇੱਕ ਪਰਧਾਨ ਪਰਨਾਕ ਦਾ ਪੁੱਤ੍ਰ ਅਲੀਸਾਫ਼ਾਨ।
26ਯਿਸਾਕਾਰੀਆਂ ਦੇ ਗੋਤ ਲਈ ਇੱਕ ਪਰਧਾਨ ਅੱਜ਼ਾਨ ਦਾ ਪੁੱਤ੍ਰ ਪਲਟੀਏਲ।
27ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪਰਧਾਨ ਸ਼ਲੋਮੀ ਦਾ ਪੁੱਤ੍ਰ ਅਹੀਹੂਦ।
28ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਅੰਮੀਹੂਦ ਦਾ ਪੁੱਤ੍ਰ ਪਦਹੇਲ।
29ਏਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਓਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਮਿਲਖ ਵੰਡ ਦੇਣ।