Loading Bible Translation
First-time download in progress. This may take a few seconds…
Punjabi Bible Wordproject Bible
25 verses
1ਲਿਖਤੁਮ ਪੌਲੁਸ ਜਿਹੜਾ ਮਸੀਹ ਯਿਸੂ ਦਾ ਬੰਧੂਆ ਹਾਂ ਅਤੇ ਭਰਾ ਤਿਮੋਥਿਉਸ। ਅੱਗੇ ਜੋਗ ਫਿਲੇਮੋਨ ਸਾਡੇ ਪਿਆਰੇ ਅਤੇ ਨਾਲ ਦੇ ਕੰਮ ਕਰਨ ਵਾਲੇ ਨੂੰ।
2ਅਤੇ ਸਾਡੀ ਭੈਣ ਅੱਫਿਆ ਨੂੰ ਅਤੇ ਸਾਡੇ ਸੰਗੀ ਸਿਪਾਹੀ ਅਰਖਿੱਪੁਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਵਿੱਚ ਹੈ।
3ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
4ਤੇਰੀ ਪ੍ਰੀਤ ਅਤੇ ਨਿਹਚਾ ਜੋ ਪ੍ਰਭੁ ਯਿਸੂ ਉੱਤੇ ਅਤੇ ਸਭਨਾਂ ਸੰਤਾਂ ਦੇ ਨਾਲ ਹੈ।
5ਉਹ ਦੀ ਖਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾਂ ਵਿੱਚ ਤੇਰੀ ਗੱਲ ਕਰਦਿਆਂ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
6ਭਈ ਤੇਰੀ ਨਿਹਚਾ ਦੀ ਸਾਂਝ ਤੁਹਾਡੀ ਹਰੇਕ ਨੇਕੀ ਦੀ ਪਛਾਣ ਵਿੱਚ ਮਸੀਹ ਦੇ ਲਈ ਗੁਣਕਾਰ ਹੋਵੇ।
7ਕਿਉਂ ਜੋ ਹੇ ਭਰਾ, ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ ਇਸ ਲਈ ਜੋ ਤੇਰੀ ਵੱਲੋਂ ਸੰਤਾਂ ਦਾ ਦਿਲ ਤਾਜ਼ਾ ਹੋਇਆ ਹੈ।
8ਸੋ ਭਾਵੇਂ ਮਸੀਹ ਵਿੱਚ ਮੈਨੂੰ ਦਿਲੇਰੀ ਤਾਂ ਬਹੁਤ ਹੈ ਭਈ ਜੋ ਕੁਝ ਜੋਗ ਹੈ ਉਹ ਦਾ ਤੈਨੂੰ ਹੁਕਮ ਕਰਾਂ।
9ਪਰ ਪ੍ਰੇਮ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਹੁਣ ਮਸੀਹ ਯਿਸੂ ਦਾ ਬੰਧੂਆ ਵੀ ਹੋ ਕੇ ਬੇਨਤੀ ਕਰਦਾ ਹਾਂ-
10ਮੈਂ ਆਪਣੇ ਬੱਚੇ ਦੇ ਨਮਿੱਤ ਜਿਹੜਾ ਕੈਦ ਵਿੱਚ ਮੇਰੇ ਲਈ ਉਤਪਤ ਹੋਇਆ ਤੇਰੇ ਅੱਗੇ ਬੇਨਤੀ ਕਰਦਾ ਹਾਂ ਅਰਥਾਤ ਉਨੇਸਿਮੁਸ ਦੇ ਨਮਿੱਤ।
11ਜਿਹੜਾ ਅੱਗੇ ਤੇਰੇ ਕੰਮ ਦਾ ਨਾ ਸੀ ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ।
12ਖੁਦ ਉਸੇ ਨੂੰ ਮਾਨੋ ਆਪਣੇ ਕਲੇਜੇ ਦੇ ਟੁਕੜੇ ਨੂੰ ਮੈਂ ਤੇਰੇ ਕੋਲ ਮੋੜ ਘੱਲਿਆ ਹੈ।
13ਮੈਂ ਚਾਹੁੰਦਾ ਸਾਂ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ ਭਈ ਤੇਰੇ ਥਾਂ ਖੁਸ਼ ਖਬਰੀ ਦੇ ਬੰਧਨਾਂ ਵਿੱਚ ਮੇਰੀ ਟਹਿਲ ਕਰੇ।
14ਪਰ ਤੇਰੀ ਸਲਾਹ ਬਿਨਾ ਮੈਂ ਕੁਝ ਕਰਨਾ ਨਾ ਚਾਹਿਆ ਤਾਂ ਜੋ ਤੇਰਾ ਉਪਕਾਰ ਲਚਾਰੀ ਤੋਂ ਨਹੀਂ ਸਗੋਂ ਰਜ਼ਾਮੰਦੀ ਨਾਲ ਹੋਵੇ।
15ਕਿਉਂ ਜੋ ਕੀ ਜਾਣੀਏ ਭਈ ਉਹ ਥੋੜਾ ਚਿਰ ਇਸ ਲਈ ਤੈਥੋਂ ਅੱਡ ਹੋਇਆ ਭਈ ਉਹ ਸਦਾ ਤੇਰਾ ਹੀ ਬਣਿਆ ਰਹੇ।
16ਅੱਗੇ ਨੂੰ ਦਾਸ ਵਾਂਙੁ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਵਾਂਙੁ, ਖਾਸ ਕਰਕੇ ਮੇਰੇ ਲਈ, ਪਰ ਕਿੰਨਾ ਵਧੀਕ ਸਰੀਰ, ਨਾਲੇ ਪ੍ਰਭੁ ਵਿੱਚ ਤੇਰਾ ਪਿਆਰਾ ਹੋਵੇਗਾ !
17ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈਂ ਤਾਂ ਜਿਵੇਂ ਮੈਨੂੰ ਤਿਵੇਂ ਉਹ ਨੂੰ ਕਬੂਲ ਕਰ।
18ਅਤੇ ਜੇ ਉਹ ਨੇ ਤੇਰਾ ਕੁਝ ਵਿਗਾੜਿਆ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ ਤਾਂ ਉਹ ਨੂੰ ਮੇਰੇ ਨਾਉਂ ਲਿਖ ਛੱਡੀਂ।
19ਮੈਂ ਪੌਲੁਸ ਆਪਣੀਂ ਹੱਥੀਂ ਲਿਖਿਆ ਹੈ, ਮੈਂ ਹੀ ਭਰ ਦਿਆਂਗਾ ਜੋ ਮੈਂ ਇਹ ਨਾ ਤੈਨੂੰ ਆਖਾਂ ਭਈ ਮੇਰਾ ਕਰਜ਼ ਜੋ ਤੈਂ ਦੇਣਾ ਹੈ ਸੋ ਤੂੰ ਆਪ ਹੀ ਹੈਂ !
20ਹਾਂ, ਭਰਾਵਾ, ਤੈਥੋਂ ਪ੍ਰਭੁ ਵਿੱਚ ਮੈਨੂੰ ਅਨੰਦ ਪਰਾਪਤ ਹੋਵੇ। ਮਸੀਹ ਵਿੱਚ ਮੇਰਾ ਦਿਲ ਤਾਜ਼ਾ ਕਰ।
21ਤੇਰੀ ਆਗਿਆਕਾਰੀ ਉੱਤੇ ਭਰੋਸਾ ਰਖ ਕੇ ਮੈਂ ਤੈਨੂੰ ਲਿਖਿਆ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵਧੀਕ ਕਰੇਂਗਾ।
22ਨਾਲੇ ਕੋਈ ਉਤਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ ਕਿਉਂ ਜੋ ਮੈਨੂੰ ਆਸ ਹੈ ਭਈ ਤੁਹਾਡੀਆਂ ਪ੍ਰਾਰਥਨਾਂ ਦੇ ਦੁਆਰਾ ਤੁਹਾਨੂੰ ਬਖ਼ਸ਼ਿਆ ਜਾਵਾਂਗਾ।
23ਇਪਫ਼ਰਾਸ ਜਿਹੜਾ ਮਸੀਹ ਯਿਸੂ ਦੇ ਨਮਿੱਤ ਕੈਦ ਵਿੱਚ ਮੇਰਾ ਸਾਥੀ ਹੈ ਤੇਰੀ ਸੁਖ ਸਾਂਦ ਪੁੱਛਦਾ ਹੈ।
24ਨਾਲੇ ਮਰਕੁਸ ਅਤੇ ਅਰਿਸਤਰਖੁਸ ਅਤੇ ਦੇਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ।
25ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ। ਆਮੀਨ।