Loading Bible Translation
First-time download in progress. This may take a few seconds…
Punjabi Bible Wordproject Bible
13 verses
1ਹੇ ਯਹੋਵਾਹ, ਤੇਰੀ ਸਮਰੱਥਾ ਵਿੱਚ ਪਾਤਸ਼ਾਹ ਅੰਨਦ ਹੋਵੇਗਾ, ਅਤੇ ਤੇਰੇ ਬਚਾਓ ਵਿੱਚ ਉਹ ਕੇਡਾਕੁ ਮਗਨ ਹੋਵੇਗਾ!
2ਤੈਂ ਉਹ ਦਾ ਮਨੋਰਥ ਪੂਰਾ ਕੀਤਾ ਹੈ, ਅਤੇ ਉਹ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਤੈਂ ਰੋਕਿਆ ਨਹੀਂ।
3ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ ਅੱਗਲ ਵਾਂਢੀ ਮਿਲਦਾ ਹੈਂ, ਤੈਂ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿ��� ਉੱਤੇ ਰੱਖਿਆ ਹੈ।
4ਉਹ ਨੇ ਤੈਥੋਂ ਜੀਵਨ ਮੰਗਿਆ ਹੈ ਅਰ ਤੈਂ ਉਹ ਨੂੰ ਦੇ ਦਿੱਤਾ, ਸਗੋਂ ਅਨੰਤਕਾਲ ਤੀਕ ਉਮਰ ਦਾ ਵਾਧਾ ਵੀ।
5ਤੇਰੇ ਬਚਾਓ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ, ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ।
6ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈਂ, ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅੰਨਦ ਨਾਲ ਮਗਨ ਕਰਦਾ ਹੈਂ,
7ਏਸ ਲਈ ਭਈ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਡੋਲੇਗਾ।
8ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਢੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਟੋਲ ਲਵੇਗਾ।
9ਤੂੰ ਆਪਣੀ ਹਜ਼ੂਰੀ ਦੇ ਵੇਲੇ, ਜਾਣੀਦਾ, ਉਨ੍ਹਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ, ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ, ਅਤੇ ਅੱਗ ਉਨ੍ਹਾਂ ਨੂੰ ਭੱਖ ਲਵੇਗੀ।
10ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ, ਅਤੇ ਉਨ੍ਹਾਂ ਦੇ ਵੰਸ ਆਦਮੀ ਦੇ ਵੰਸ ਵਿੱਚੋਂ ਨਾਸ ਕਰੇਂਗਾ,
11ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ, ਅਤੇ ਜੁਗਤ ਸੋਚੀ ਜਿਸ ਨੂੰ ਓਹ ਪੂਰਾ ਨਾ ਕਰ ਸੱਕੇ,
12ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ, ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਆਪਣੇ ਬਾਣ ਚਿੱਲੇ ਚੜ੍ਹਾ ਦੇਵੇਂਗਾ।
13ਹੇ ਯਹੋਵਾਹ, ਤੂੰ ਆਪਣੀ ਸਮੱਰਥਾ ਨਾਲ ਮਹਾਨ ਹੋ, ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ।