Loading Bible Translation
First-time download in progress. This may take a few seconds…
Punjabi Bible Wordproject Bible
9 verses
1ਹੇ ਯਹੋਵਾਹ, ਮੈਂ ਤੈਨੂੰ ਪੁਕਾਰਾਂਗਾ, ਹੇ ਮੇਰੀ ਚਟਾਨ, ਮੇਰੇ ਨਾਲ ਚੁੱਪ ਨਾ ਰਹੁ, ਮਤੇ ਜੇ ਤੂੰ ਮੈਥੋਂ ਚੁੱਪ ਵੱਟ ਲਵੇਂ ਤਾਂ ਮੈਂ ਉਨ੍ਹਾਂ ਵਰਗਾ ਹੋ ਜਾਵਾਂ ਜਿਹੜੇ ਗੋਰ ਵਿੱਚ ਉਤਰਦੇ ਹਨ।
2ਮੇਰੀ ਅਰਜੋਈ ਦੀ ਅਵਾਜ਼ ਸੁਣ ਲੈ, ਜਦ ਮੈਂ ਤੇਰੀ ਦੁਹਾਈ ਦੇਵਾਂ, ਅਤੇ ਆਪਣੇ ਹੱਥ ਤੇਰੇ ਪਵਿੱਤਰ ਅਸਥਾਨ ਦੀ ਵਿਚਲੀ ਕੋਠੜੀ ਵੱਲ ਉਠਾਵਾਂ।
3ਬ���ਰਿਆਰਾਂ ਅਰ ਕੁਕਰਮੀਆਂ ਦੇ ਨਾਲ ਮੈਨੂੰ ਨਾ ਧੂਹ, ਜਿਹੜੇ ਆਪਣੇ ਗੁਆਢੀਆਂ ਨਾਲ ਸ਼ਾਂਤ ਦੀਆਂ ਗੱਲਾਂ ਬੋਲਦੇ ਹਨ, ਪਰ ਉਨ੍ਹਾਂ ਦੇ ਮਨ ਵਿੱਚ ਬਦੀ ਹੈ।
4ਉਨ੍ਹਾਂ ਦੀ ਕਾਰ ਦੇ ਅਨੁਸਾਰ ਸਗੋਂ ਉਨ੍ਹਾਂ ਦੀ ਬਦਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਦੇਹ, ਉਨ੍ਹਾਂ ਦੇ ਹੱਥਾਂ ਦੇ ਕੰਮ ਅਨੁਸਾਰ ਉਨ੍ਹਾਂ ਨੂੰ ਦੇਹ, ਉਨ੍ਹਾਂ ਦੀ ਕੀਤੀ ਉਨ੍ਹਾਂ ਉੱਤੇ ਪਾ ਦੇਹ,
5ਇਸ ਕਰਕੇ ਕਿ ਓਹ ਯਹੋਵਾਹ ਦੇ ਕੰਮਾਂ ਨੂੰ, ਅਤੇ ਉਹ ਦੇ ਹੱਥਾਂ ਦੇ ਕਾਰਜਾਂ ਉੱਤੇ ਗੌਹ ਨਹੀਂ ਕਰਦੇ, ਉਹ ਉਨ੍ਹਾਂ ਨੂੰ ਢਾਹੇਗਾ ਅਤੇ ਉਨ੍ਹਾਂ ਨੂੰ ਉਸਾਰੇਗਾ ਨਾ।
6ਯਹੋਵਾਹ ਮੁਬਾਰਕ ਹੋਵੇ, ਕਿਉਂ ਜੋ ਉਸ ਨੇ ਮੇਰੀਆਂ ਅਰਜੋਈਆਂ ਦੀ ਅਵਾਜ਼ ਸੁਣੀ ਹੈ।
7ਯਹੋਵਾਹ ਮੇਰਾ ਬਲ ਅਤੇ ਮੇਰੀ ਢਾਲ ਹੈ, ਮੇਰੇ ਮਨ ਨੇ ਉਸ ਉੱਤੇ ਭਰੋਸਾ ਰੱਖਿਆ ਹੈ, ਅਤੇ ਮੇਰੀ ਸਹਾਇਤਾ ਹੋਈ ਹੈ, ਇਸ ਲਈ ਮੇਰਾ ਮਨ ਮੌਜ ਮਾਨਦਾ ਹੈ, ਅਤੇ ਮੈਂ ਆਪਣੇ ਗੀਤ ਨਾਲ ਉਸ ਦਾ ਧੰਨਵਾਦ ਕਰਾਂਗਾ।
8ਯਹੋਵਾਹ ਉਨ੍ਹਾਂ ਦਾ ਬਲ ਹੈ, ਅਤੇ ਉਹ ਆਪਣੇ ਮਸਹ ਕੀਤੇ ਹੋਏ ਦੇ ਲਈ ਬਚਾਓ ਦਾ ਗੜ੍ਹ ਹੈ।
9ਆਪਣੀ ਪਰਜਾ ਨੂੰ ਬਚਾ, ਅਤੇ ਆਪਣੇ ਵਿਰਸੇ ਨੂੰ ਬਰਕਤ ਦੇਹ, ਉਨ੍ਹਾਂ ਦੀ ਪਾਲਨਾ ਕਰ ਅਤੇ ਉਨ੍ਹਾਂ ਨੂੰ ਸਦਾ ਚੁੱਕੀ ਰੱਖ।