Loading Bible Translation
First-time download in progress. This may take a few seconds…
Punjabi Bible Wordproject Bible
7 verses
1ਹੇ ਪਰਮੇਸ਼ੁਰ, ਆਪਣੇ ਨਾਮ ਤੋਂ ਮੈਨੂੰ ਬਚਾ, ਅਤੇ ਆਪਣੀ ਸਮਰੱਥਾ ਨਾਲ ਮੇਰਾ ਨਿਆਉਂ ਕਰ!
2ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਲਾ,
3ਕਿਉਂ ਜੋ ਓਪਰੇ ਮੇਰੇ ਵ��ਰੁੱਧ ਉੱਠੇ ਹਨ, ਅਤੇ ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ, ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਸਨਮੁਖ ਨਹੀਂ ਰੱਖਿਆ।
4ਵੇਖੋ, ਪਰਮੇਸ਼ੁਰ ਮੇਰਾ ਸਹਾਇਕ ਹੈ, ਪ੍ਰਭੁ ਮੇਰੀ ਜਾਨ ਦੇ ਸਮ੍ਹਾਲੂਆਂ ਵਿੱਚੋਂ ਹੈ।
5ਇਹ ਬੁਰਿਆਈ ਮੇਰੇ ਘਾਤੀਆਂ ਉੱਤੇ ਉਹ ਮੌੜ ਦੇਵੇਗਾ,—ਆਪਣੀ ਸੱਚਿਆਈ ਨਾਲ ਉਨ੍ਹਾਂ ਨੂੰ ਮੁਕਾ ਦੇਹ!
6ਖੁਸ਼ੀ ਦੀ ਭੇਟ ਮੈਂ ਤੇਰੇ ਲਈ ਚੜ੍ਹਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਉਹ ਭਲਾ ਹੈ।
7ਉਹ ਨੇ ਤਾਂ ਸਾਰੇ ਦੁਖ ਤੋਂ ਮੈਨੂੰ ਛੁਡਾਇਆ ਹੈ, ਅਤੇ ਮੇਰੀ ਅੱਖ ਨੇ ਮੇਰੇ ਵੈਰੀਆਂ ਉੱਤੇ ਵੇਖ ਲਿਆ ਹੈ!