Loading Bible Translation
First-time download in progress. This may take a few seconds…
Punjabi Bible Wordproject Bible
17 verses
1ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੀ ਪਨਾਹ ਲੈਂਦਾ ਹਾਂ। ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ,
2ਮਤੇ ਕੋਈ ਬਬਰ ਸ਼ੇਰ ਵਾਂਙੁ ਮੇਰੀ ਜਿੰਦ ਨੂੰ ਪਾੜ ਖਾਵੇ, ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ ਟੋਟੇ ਕਰ ਛੱਡੇ।
3ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੈਥੋਂ ਏਹ ਹੋਇਆ ਹੋਵੇ, ਜੇ ਮੇਰੀਂ ਹੱਥੀਂ ਬਦੀ ਹੋਈ ਹੋਵੇ,
4ਜੇ ਮੈਂ ਆਪਣੇ ਮੇਲੀ ਨਾਲ ਬੁਰਿਆਈ ਕੀਤੀ ਹੋਵੇ,—ਸਗੋਂ ਮੈਂ ਤਾਂ ਆਪਣੇ ਬੇ ਸਬੱਬੋਂ ਵਿਰੋਧੀ ਨੂੰ ਛੁਡਾਇਆ ਹੈ—
5ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੇ, ਅਤੇ ਮੇਰੀ ਹਯਾਤੀ ਨੂੰ ਧਰਤੀ ਉੱਤੇ ਮਿੱਧ ਦੇਵੇ, ਅਰ ਮੇਰੀ ਮਹਿਮਾ ਖ਼ਾਕ ਵਿੱਚ ਮਿਲਾਵੇ।
6ਹੇ ਯਹੋਵਾਹ, ਆਪਣੇ ਕ੍ਰੋਧ ਨਾਲ ਉੱਠ, ਮੇਰੇ ਵਿਰੋਧੀਆਂ ਦੇ ਗਜ਼ਬ ਦੇ ਵਿਰੁੱਧ ਉੱਠ ਖੜੋ, ਅਤੇ ਮੇਰੇ ਲਈ ਜਾਗ। ਤੈਂ ਨਿਆਉਂ ਦਾ ਹੁਕਮ ਕੀਤਾ ਹੈ।
7ਉੱਮਤਾਂ ਦੀ ਮੰਡਲੀ ਤੇਰੇ ਦੁਆਲੇ ਆਵੇ, ਅਤੇ ਉਨ੍ਹਾਂ ਦੇ ਕਾਰਨ ਤੂੰ ਉਤਾਹਾਂ ਮੁੜ ਜਾ।
8ਯਹੋਵਾਹ ਕੌਮਾਂ ਦਾ ਨਿਆਉਂ ਕਰੇਗਾ। ਹੇ ਯਹੋਵਾਹ, ਮੇਰੇ ਧਰਮ ਅਰ ਮੇਰੀ ਸਿਧਿਆਈ ਦੇ ਅਨੁਸਾਰ ਮੇਰਾ ਨਿਆਉਂ ਕਰ।
9ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ੍ਹ ਕਰ, ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਰ ਗੁਰਦਿਆਂ ਨੂੰ ਜਾਚਦਾ ਹੈਂ।
10ਮੇਰੀ ਢਾਲ ਪਰਮੇਸ਼ੁਰ ਦੇ ਕੋਲ ਹੈ, ਜਿਹੜਾ ਸਿੱਧ ਮਨਾਂ ਦਾ ਬਚਾਉਣ ਵਾਲਾ ਹੈ।
11ਪਰਮੇਸ਼ੁਰ ਸੱਚਾ ਨਿਆਉਂਕਾਰ ਹੈ, ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਖਿਝਿਆ ਰਹਿੰਦਾ ਹੈ।
12ਜੇ ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ, ਉਹ ਨੇ ਆਪਣਾ ਧਣੁਖ ਝੁਕਾ ਕੇ ਤਿਆਰ ਕਰ ਛੱਡਿਆ ਹੈ।
13ਉਹ ਨੇ ਉਸ ਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ, ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ।
14ਵੇਖੋ, ਉਸ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ, ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।
15ਉਸ ਨੇ ਟੋਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ, ਅਤੇ ਜਿਹੜੀ ਖਾਈ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ।
16ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ, ਅਤੇ ਉਸ ਦਾ ਅਨ੍ਹੇਰ ਉਸੇ ਦੀ ਖੋਪਰੀ ਉੱਤੇ ਪਵੇਗਾ।
17ਮੈਂ ਯਹੋਵਾਹ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ, ਅਤੇ ਮੈਂ ਅੱਤ ਮਹਾਨ ਯਹੋਵਾਹ ਦੇ ਨਾਮ ਦੀ ਉਸਤਤ ਗਾਵਾਂਗਾ।