Loading Bible Translation
First-time download in progress. This may take a few seconds…
Punjabi Bible Wordproject Bible
9 verses
1ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ, ਜਿਹ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ!
2ਤੈਂ ਆਪਣਿਆਂ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹ ਤੋਂ ਬਲ ਨੂੰ ਪੱਕਾ ਕੀਤਾ, ਭਈ ਵੈਰੀ ਅਤੇ ਬਦਲਾ ਲੈਣ ਵਾਲੇ ਨੂੰ ਚੁੱਪ ਕਰਾ ਦੇਵੇਂ।
3ਜਦ ਮੈ�� ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ,
4ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?
5ਕਿ ਤੈਂ ਉਸ ਨੂੰ ਪਰਮੇਸ਼ੁਰ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ, ਅਤੇ ਮਹਿਮਾ ਅਰ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ!
6ਤੈਂ ਆਪਣੀ ਦਸਤਕਾਰੀ ਉੱਤੇ ਉਹ ਨੂੰ ਹਕੂਮਤ ਦਿੱਤੀ, ਤੈਂ ਸੱਭੋ ਕੁਝ ਉਹ ਦੇ ਪੈਰਾਂ ਹੇਠ ਕਰ ਦਿੱਤਾ ਹੈ,
7ਸਾਰੇ ਇੱਜੜ ਅਰ ਵੱਗ, ਸਗੋਂ ਰੜ ਦੇ ਸਾਰੇ ਜਾਨਵਰ,
8ਅਕਾਸ਼ ਦੇ ਪੰਖੇਰੂ ਅਰ ਸਮੁੰਦਰ ਦੀਆਂ ਮੱਛੀਆਂ, ਅਤੇ ਸੱਭੋ ਕੁਝ ਜੋ ਸਮੁੰਦਰ ਦਿਆਂ ਰਾਹਾਂ ਵਿੱਚ ਫਿਰਦਾ ਹੈ।
9ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ!