Loading Bible Translation
First-time download in progress. This may take a few seconds…
Punjabi Bible Wordproject Bible
18 verses
1ਹੇ ਯਹੋਵਾਹ, ਮੇਰੇ ਮੁਕਤੀ ਦੇ ਪਰਮੇਸ਼ੁਰ, ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੱਤੀ।
2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ, ਮੇਰੀ ਹਾਹਾ ਕਾਰ ਵੱਲ ਕੰਨ ਝੁਕਾ!
3ਮੇਰੀ ਜਾਨ ਤਾਂ ਬੁਰਿਆਈਆਂ ਨਾਲ ਭਰੀ ਹੋਈ ਹ���, ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਢੁੱਕਦਾ ਜਾਂਦਾ ਹੈ।
4ਮੈਂ ਗੋਰ ਵਿੱਚ ਲਹਿਣ ਵਾਲਿਆਂ ਦੇ ਨਾਲ ਗਿਣਿਆ ਗਿਆ, ਮੈਂ ਨਿਰਬਲ ਮਰਦ ਵਰਗਾ ਹੋ ਗਿਆ ਹਾਂ।
5ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਨ੍ਹਾਂ ਵੱਢਿਆਂ ਹੋਇਆਂ ਵਾਂਙੁ ਜਿਹੜੇ ਕਬਰ ਵਿੱਚ ਲੇਟੇ ਪਏ ਹਨ, ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ, ਅਤੇ ਓਹ ਤੇਰੇ ਹੱਥੋਂ ਵਿੱਛੜ ਗਏ ਹਨ।
6ਤੈਂ ਮੈਨੂੰ ਅੱਤ ਡੂੰਘੀ ਗੋਰ, ਅਤੇ ਅਨ੍ਹੇਰਿਆਂ ਤੇ ਗਹਿਰਿਆਂ ਥਾਂਵਾਂ ਵਿੱਚ ਰੱਖਿਆ ਹੈ।
7ਤੇਰਾ ਕਹਿਰ ਮੇਰੇ ਉੱਤੇ ਡਾਢਾ ਭਾਰੀ ਪਿਆ ਹੋਇਆ ਹੈ, ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਤੈਂ ਮੈਨੂੰ ਦੁਖ ਦਿੱਤਾ ਹੈ।
8ਮੇਰੇ ਜਾਣ ਪਛਾਣਾਂ ਨੂੰ ਤੈਂ ਮੈਥੋਂ ਦੂਰ ਕੀਤਾ, ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, ਮੈਂ ਬੰਦਾ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ!
9ਮੇਰੀਆਂ ਅੱਖਾਂ ਦੁਖ ਦੇ ਨਾਲ ਅੰਬ ਗਈਆਂ ਹਨ, ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ।
10ਕੀ ਤੂੰ ਮੁਰਦਿਆਂ ਨੂੰ ਅਚਰਜ ਵਿਖਾਵੇਂਗਾ? ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ?
11ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਣਨ ਹੋਵੇਗਾ?
12ਕੀ ਤੇਰੇ ਅਚਰਜ ਅਨ੍ਹੇਰੇ ਵਿੱਚ ਜਾਣੇ ਜਾਣਗੇ, ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚ?
13ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ।
14ਹੇ ਯਹੋਵਾਹ, ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈਂ? ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾਉਂਦਾ ਹੈਂ?
15ਮੈਂ ਜੁਆਨੀ ਤੋਂ ਦੁਖਿਆ ਅਤੇ ਮਰਨਾਊ ਰਿਹਾ ਹਾਂ, ਮੈਂ ਤੇਰੇ ਡਰ ਨੂੰ ਸਹਿ ਕੇ ਘਾਬਰ ਜਾਂਦਾ ਹਾਂ।
16ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ।
17ਉਨ੍ਹਾਂ ਨੇ ਪਾਣੀ ਵਾਂਙੁ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ।
18ਤੈਂ ਪ੍ਰੇਮੀ ਅਤੇ ਮ੍ਰਿੱਤ ਮੈਥੋਂ ਦੂਰ ਕਰ ਦਿੱਤੇ ਹਨ, ਅਤੇ ਮੇਰੇ ਜਾਣ ਪਛਾਣ ਅਨ੍ਹੇਰ ਵਿੱਚ!