Loading Bible Translation
First-time download in progress. This may take a few seconds…
Punjabi Bible Wordproject Bible
11 verses
1ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪਹਿਨੀਂ ਅਕਾਸ਼ੋਂ ਉਤਰਦੇ ਵੇਖਿਆ, ਅਤੇ ਉਸ ਦੇ ਸਿਰ ਉੱਤੇ ਮੇਘ ਧਣੁਖ ਸੀ ਅਤੇ ਉਸ ਦਾ ਮੂੰਹ ਸੂਰਜ ਵਰਗਾ ਅਤੇ ਉਸ ਦੇ ਪੈਰ ਅਗਨ ਦਿਆਂ ਥੰਮ੍ਹਾਂ ਵਰਗੇ ਸਨ।
2ਅਤੇ ਆਪਣੇ ਹੱਥ ਵਿੱਚ ਇੱਕ ਖੁਲ੍ਹੀ ਹੋਈ ਛੋਟੀ ਜਿਹੀ ਪੋਥੀ ਓਸ ਨੇ ਫੜੀ ਹੋਈ ਸੀ। ਓਸ ਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਨੂੰ ਧਰਤੀ ਉੱਤੇ ਟਿਕਾਇਆ।
3ਤਾਂ ਓਸ ਨੇ ਵੱਡੀ ਅਵਾਜ਼ ਨਾਲ ਇਉਂ ਪੁਕਾਰਿਆ ਜਿਉਂ ਬਬਰ ਸ਼ੇਰ ਗੱਜਦਾ ਹੈ। ਜਾਂ ਉਸ ਨੇ ਪੁਕਾਰਿਆ ਤਾਂ ਸੱਤਾਂ ਬੱਦਲ ਦੀਆਂ ਗਰਜਾਂ ਨੇ ਆਪਣੀਆਂ ਅਵਾਜ਼ਾਂ ਦਿੱਤੀਆਂ।
4ਅਤੇ ਜਾਂ ਓਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਅਵਾਜ਼ ਅਕਾਸ਼ੋਂ ਇਹ ਆਖਦੇ ਸੁਣੀ ਭਈ ਜਿਹੜੀਆਂ ਗੱਲਾਂ ਓਹਨਾਂ ਸੱਤਾਂ ਗਰਜਾਂ ਨੇ ਸੁਣਾਈਆਂ ਉਨ੍ਹਾਂ ਉੱਤੇ ਮੋਹਰ ਲਾ ਅਤੇ ਉਨ੍ਹਾਂ ਨੂੰ ਨਾ ਲਿਖ
5ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤੇ ਵੇਖਿਆ ਸੀ ਓਸ ਨੇ ਆਪਣਾ ਸੱਜਾ ਹੱਥ ਅਕਾਸ਼ ਵੱਲ ਉਠਾਇਆ।
6ਅਤੇ ਜਿਹੜਾ ਜੱਗੋ ਜੁੱਗ ਜੀਉਂਦਾ ਹੈ ਜਿਹ ਨੇ ਅਕਾਸ਼ ਅਤੇ ਜੋ ਕੁਝ ਉਹ ਦੇ ਵਿੱਚ ਹੈ ਅਤੇ ਧਰਤੀ ਅਤੇ ਜੋ ਕੁਝ ਉਹ ਦੇ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਉਤਪਤ ਕੀਤਾ ਉਹ ਦੀ ਸੌਂਹ ਖਾਧੀ ਭਈ ਹੋਰ ਚਿਰ ਨਹੀਂ ਲੱਗੇਗਾ !
7ਸਗੋਂ ਸੱਤਵੇਂ ਦੂਤ ਦੀ ਅਵਾਜ਼ ਦੇ ਦਿਨੀਂ ਜਾਂ ਉਹ ਤੁਰ੍ਹੀ ਵਜਾਵੇਗਾ ਤਾਂ ਪਰਮੇਸ਼ੁਰ ਦਾ ਭੇਤ ਸੰਪੂਰਨ ਹੋਵੇਗਾ ਜਿਵੇਂ ਉਹ ਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹ ਦੀ ਖੁਸ਼ ਖਬਰੀ ਦਿੱਤੀ ਸੀ।
8ਅਤੇ ਜਿਹੜੀ ਅਵਾਜ਼ ਮੈਂ ਅਕਾਸ਼ੋਂ ਸੁਣੀ ਸੀ ਮੈਂ ਉਹ ਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਇਹ ਆਖਦੇ ਸੁਣਿਆ ਭਈ ਜਾਹ, ਉਹ ਪੋਥੀ ਲੈ ਲੈ ਜੋ ਉਸ ਦੂਤ ਦੇ ਹੱਥ ਵਿੱਚ ਖੁਲ੍ਹੀ ਪਈ ਹੈ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਹੈ।
9ਅਤੇ ਮੈਂ ਓਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇਹ, ਅਤੇ ਓਨ ਮੈਨੂੰ ਆਖਿਆ, ਲੈ ਲੈ ਅਤੇ ਇਹ ਨੂੰ ਖਾ ਜਾਹ। ਇਹ ਤੇਰੇ ਢਿੱਡ ਨੂੰ ਤਾਂ ਕੌੜਿਆਂ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਤ ਜਿਹੀ ਮਿੱਠੀ ਲੱਗੇਗੀ।
10ਤਾਂ ਮੈਂ ਉਹ ਛੋਟੀ ਪੋਥੀ ਦੂਤ ਦੇ ਹੱਥੋਂ ਲੈ ਲਈ ਅਤੇ ਉਹ ਨੂੰ ਖਾਧਾ ਅਤੇ ਉਹ ਮੇਰੇ ਮੂੰਹ ਵਿੱਚ ਸ਼ਹਿਤ ਜਿਹੀ ਮਿੱਠੀ ਲੱਗੀ ਅਤੇ ਜਾਂ ਮੈਂ ਉਹ ਨੂੰ ਖਾ ਲਿਆ ਤਾਂ ਮੇਰਾ ਢਿੱਡ ਕੌੜਾ ਹੋ ਗਿਆ।
11ਅਤੇ ਉਨ੍ਹਾਂ ਮੈਨੂੰ ਆਖਿਆ, ਤੈਨੂੰ ਬਹੁਤਿਆਂ ਲੋਕਾਂ, ਕੌਮਾਂ, ਭਾਖਿਆਂ ਅਤੇ ਰਾਜਿਆਂ ਉੱਤੇ ਫੇਰ ਅਗੰਮ ਵਾਕ ਕਰਨਾ ਪਵੇਗਾ !