Loading Bible Translation
First-time download in progress. This may take a few seconds…
Punjabi Bible Wordproject Bible
22 verses
1ਤਾਂ ਉਸ ਵੇਲੇ ਯਹੋਵਾਹ ਨੇ ਮੈਨੂੰ ਆਖਿਆ ਕਿ ਅੱਗੇ ਵਾਂਙੁ ਪੱਥਰ ਦੀਆਂ ਦੋ ਪੱਟੀਆਂ ਆਪਣੇ ਲਈ ਤੱਛ ਕੇ ਬਣਾ ਅਤੇ ਮੇਰੇ ਕੋਲ ਪਹਾੜ ਉੱਤੇ ਚੜ੍ਹ ਆ ਨਾਲੇ ਲੱਕੜੀ ਦਾ ਇੱਕ ਸੰਦੂਕ ਬਣਾ।
2ਮੈਂ ਪੱਟੀਆਂ ਉੱਤੇ ਓਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲੀਆਂ ਪੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੈਂ ਭੰਨ ਸੁੱਟਿਆ। ਫੇਰ ਉਨ੍ਹਾਂ ਨੂੰ ਸੰਦੂਕ ਵਿੱਚ ਰੱਖ ਲਈ।
3ਤਾਂ ਮੈਂ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਅਤੇ ਮੈਂ ਪੱਥਰ ਦੀਆਂ ਦੋ ਪੱਟੀਆਂ ਅੱਗੇ ਵਾਂਙੁ ਤੱਛੀਆਂ ਅਤੇ ਏਹ ਦੋਨੋਂ ਪੱਟੀਆਂ ਮੈਂ ਲੈ ਕੇ ਪਹਾੜ ਉੱਤੇ ਚੜ੍ਹ ਗਿਆ।
4ਤਾਂ ਉਸ ਨੇ ਉਨ੍ਹਾਂ ਪੱਟੀਆਂ ਉੱਤੇ ਲਿਖਿਆ ਜਿਵੇਂ ਪਹਿਲਾਂ ਲਿਖਿਆ ਸੀ ਅਰਥਾਤ ਦਸ ਹੁਕਮ ਜਿਹੜੇ ਯਹੋਵਾਹ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚ ਦੀ ਸਭਾ ਵਾਲੇ ਦਿਨ ਬੋਲਿਆ ਸੀ। ਫੇਰ ਯਹੋਵਾਹ ਨੇ ਉਹ ਮੈਨੂੰ ਦੇ ਦਿੱਤੀਆਂ।
5ਜਦ ਮੈਂ ਪਹਾੜ ਤੋਂ ਮੁੜ ਉਤਰਿਆ ਤਾਂ ਮੈਂ ਉਨ੍ਹਾਂ ਪੱਟੀਆਂ ਨੂੰ ਸੰਦੂਕ ਵਿੱਚ ਜਿਹੜਾ ਮੈਂ ਬਣਾਇਆ ਸੀ ਰੱਖ ਦਿੱਤਾ ਅਤੇ ਓਹ ਉੱਥੇ ਹਨ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ।
6ਇਸਰਾਏਲੀਆਂ ਨੇ ਯਆਕਾਨੀਆਂ ਦੇ ਬਏਰੋਥ ਤੋਂ ਮੋਸੇਰਾਹ ਤੀਕ ਕੂਚ ਕੀਤਾ। ਉੱਥੇ ਹਾਰੂਨ ਮਰ ਗਿਆ ਅਤੇ ਉਹ ਦੱਬਿਆ ਗਿਆ ਤਾਂ ਉਸ ਦੇ ਪੁੱਤ੍ਰ ਅਲਆਜ਼ਾਰ ਨੇ ਉਸ ਦੇ ਥਾਂ ਜਾਜਕਾਈ ਕੀਤੀ।
7ਉਥੋਂ ਉਨ੍ਹਾਂ ਨੇ ਗੁਦਗੋਦਾਹ ਨੂੰ ਕੂਚ ਕੀਤਾ। ਫੇਰ ਗੁਦਗੋਦਾਹ ਤੋਂ ਯਾਟਬਾਤਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ ਸੀ।।
8ਉਸੇ ਵੇਲੇ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਕਿ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੇ ਅਤੇ ਯਹੋਵਾਹ ਦੇ ਅੱਗੇ ਖੜਾ ਰਿਹਾ ਕਰੇ ਅਤੇ ਉਸ ਦੀ ਉਪਾਸਨਾ ਕਰੇ ਅਤੇ ਉਸ ਦੇ ਨਾਮ ਉੱਤੇ ਆਸੀਸ ਦੇਵੇ ਜਿਵੇਂ ਅੱਜ ਤੀਕ ਦਿੰਦੇ ਆਏ ਹਨ।
9ਏਸ ਲਈ ਲੇਵੀ ਦਾ ਕੋਈ ਭਾਗ ਅਥਵਾ ਕੋਈ ਮਿਲਖ ਉਸ ਦੇ ਭਰਾਵਾਂ ਨਾਲ ਨਹੀਂ। ਯਹੋਵਾਹ ਹੀ ਉਸ ਦੀ ਮਿਲਖ ਹੈ ਜਿਵੇਂ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਬੋਲਿਆ ਸੀ।
10ਮੈਂ ਪਹਾੜ ਉੱਤੇ ਜਿਵੇਂ ਪਹਿਲਾਂ ਚਾਲੀ ਦਿਨ ਤੇ ਚਾਲੀ ਰਾਤਾਂ ਰਿਹਾਂ ਸਾਂ ਫੇਰ ਰਿਹਾ ਤਾਂ ਉਸ ਵੇਲੇ ਵੀ ਯਹੋਵਾਹ ਨੇ ਮੇਰੀ ਸੁਣ ਲਈ ਤੇ ਯਹੋਵਾਹ ਤੁਹਾਨੂੰ ਨਾਸ ਕਰਨਾ ਨਹੀਂ ਚਾਹੁੰਦਾ ਸੀ।
11ਯਹੋਵਾਹ ਨੇ ਮੈਨੂੰ ਆਖਿਆ, ਉੱਠ ਅਤੇ ਪਰਜਾ ਦੇ ਅੱਗੇ ਅੱਗੇ ਕੂਚ ਕਰ ਅਤੇ ਓਹ ਜਾਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਜਿਹ ਦੇ ਦੇਣ ਦੀ ਸੌਂਹ ਮੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਖਾਧੀ ਸੀ।
12ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਥੋਂ ਹੋਰ ਕੀ ਚਾਹੁੰਦਾ ਹੈ ਭਈ ਕੇਵਲ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ।
13ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾ���ੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ।
14ਵੇਖੋ, ਅਕਾਸ਼ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ ਸਗੋਂ ਅਕਾਸ਼ਾ ਦੇ ਅਕਾਸ਼, ਨਾਲੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ।
15ਕੇਵਲ ਤੁਹਾਡੇ ਪਿਉ ਦਾਦਿਆਂ ਨਾਲ ਪਰਸੰਨ ਹੋ ਕੇ ਯਹੋਵਾਹ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੀ ਅੰਸ ਨੂੰ ਸਾਰੇ ਲੋਕਾਂ ਵਿੱਚੋਂ ਚੁਣਿਆ ਜਿਵੇਂ ਅੱਜ ਦੇ ਦਿਨ ਹੈ।
16ਆਪਣੇ ਮਨਾਂ ਦੀਆਂ ਖਲੜੀਆਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਾਠੇ ਨਾ ਬਣੋ।
17ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਇੱਕ ਮਹਾਨ ਸ਼ਕਤੀਮਾਨ ਅਤੇ ਭੈ ਦਾਇਕ ਪਰਮੇਸ਼ੁਰ ਹੈ ਜਿਹੜਾ ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਢੀ ਲੈਂਦਾ ਹੈ।
18ਉਹ ਯਤੀਮ ਅਤੇ ਵਿਧਵਾ ਦਾ ਨਿਆਉਂ ਕਰਦਾ ਹੈ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਹ ਨੂੰ ਰੋਟੀ ਕੱਪੜਾ ਦੇਵੇ।
19ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਮਿਸਰ ਦੇਸ ਵਿੱਚ ਤੁਸੀਂ ਵੀ ਪਰਦੇਸੀ ਸਾਓ।
20ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਖਾਓ, ਉਸ ਦੀ ਓਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸ ਦੇ ਨਾਮ ਉੱਤੇ ਸੌਂਹ ਖਾਓ।
21ਉਹੀ ਤੁਹਾਡੀ ਮਹਿਮਾ ਦੇ ਯੋਗ ਹੈ। ਉਹ ਤੁਹਾਡਾ ਪਰਮੇਸ਼ੁਰ ਹੈ ਜਿਹ ਨੇ ਤੁਹਾਡੇ ਲਈ ਏਹ ਵੱਡੇ ਅਤੇ ਭਿਆਨਕ ਕੰਮ ਕੀਤੇ ਜਿਹੜੇ ਤੁਸਾਂ ਆਪਣੀ ਅੱਖੀਂ ਵੇਖੇ।
22ਤੁਹਾਡੇ ਪਿਓ ਦਾਦੇ ਮਿਸਰ ਵਿੱਚ ਸੱਤਰ ਪ੍ਰਾਣੀਆਂ ਨਾਲ ਗਏ ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਕਾਸ਼ ਦਿਆਂ ਤਾਰਿਆਂ ਜਿੰਨਾ ਵਧਾਇਆ ਹੈ।