Loading Bible Translation
First-time download in progress. This may take a few seconds…
Punjabi Bible Wordproject Bible
18 verses
1ਜੇ ਤੁਹਾਡੇ ਵਿੱਚ ਕੋਈ ਨਬੀ ਅਥਵਾ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਅਥਵਾ ਅਚਰਜ ਕੰਮ ਵਿਖਾਵੇ।
2ਅਤੇ ਉਹ ਨਿਸ਼ਾਨ ਅਥਵਾ ਅਚਰਜ ਕੰਮ ਪੂਰਾ ਹੋ ਜਾਵੇ ਜਿਹ ਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਕਿ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਜਿਨ੍ਹਾਂ ਨੂੰ ਤੁਸਾਂ ਨਹੀਂ ਜਾਤਾ ਸੀ ਅਤੇ ਓਹਨਾਂ ਦੀ ਪੂਜਾ ਕਰੀਏ।
3ਤਾਂ ਤੁਸੀਂ ਉਸ ਨਬੀ ਅਥਵਾ ਸੁਫ਼ਨਾ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਖਦਾ ਹੈ ਕਿ ਉਹ ਜਾਣੇ ਭਈ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ।
4ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਿਓ। ਉਸ ਤੋਂ ਡਰਿਓ, ਉਸ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸ ਦੀ ਅਵਾਜ਼ ਨੂੰ ਸੁਣਿਓ, ਉਸ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ।
5ਅਤੇ ਉਹ ਨਬੀ ਅਥਵਾ ਸੁਫ਼ਨਿਆਂ ਦੇ ਵੇਖਣ ਵਾਲਾ ਮਾਰ ਦਿੱਤਾ ਜਾਵੇ ਕਿਉਂ ਜੋ ਉਸ ਨੇ ਬੋਲ ਕੇ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਕੁਰਾਹੇ ਪਾਇਆ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ। ਉਹ ਤੁਹਾਨੂੰ ਉਸ ਰਾਹ ਤੋਂ ਜਿਹ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੱਲਣ ਦਾ ਹੁਕਮ ਦਿੱਤਾ ਸੀ ਕੁਰਾਹੇ ਪਾਇਆ ਚਾਹੁੰਦਾ ਹੈ। ਇਉਂ ਤੁਸੀਂ ਉਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦੇਈਓ।
6ਜੇ ਤੁਹਾਡਾ ਸੱਕਾ ਭਰਾ ਯਾ ਤੁਹਾਡਾ ਪੁੱਤ੍ਰ ਯਾ ਤੁਹਾਡੀ ਧੀ ਯਾ ਤੁਹਾਡੀ ਪਰੀਤਮਾ ਯਾ ਤਾਹਾਡਾ ਜਾਨੀ ਦੋਸਤ ਤੁਹਾਨੂੰ ਗੁੱਝੇ ਗੁੱਝੇ ਏਹ ਆਖ ਕੇ ਫੁਸਲਾਵੇ ਭਈ ਅਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਓਹਨਾਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ।
7ਅਰਥਾਤ ਪਰਾਈਆਂ ਕੌਮਾਂ ਦੇ ਦੇਵਤਿਆਂ ਤੋਂ ਜਿਹੜੇ ਤੁਹਾਡੇ ਆਲੇ ਦੁਆਲੇ ਅਤੇ ਦੂਰ ਨੇੜੇ ਧਰਤੀ ਦੇ ਇੱਕ ਸਿਰੇ ਤੋਂ ਧਰਤੀ ਦੇ ਦੂਜੇ ਸਿਰੇ ਤੀਕ ਹਨ।
8ਤਾਂ ਤੁਸੀਂ ਹਾਮੀ ਨਾ ਭਰੋ, ਨਾ ਉਸ ਦੀ ਸੁਣੋ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸ ਨੂੰ ਮਾਫ਼ ਕਰੋ, ਨਾ ਉਸ ਨੂੰ ਲੁਕਾਓ।
9ਪਰ ਤੁਸੀਂ ਉਸ ਨੂੰ ਜ਼ਰੂਰ ਹੀ ਮਾਰ ਸੁੱਟੋ, ਉਸ ਦੇ ਮਾਰਨ ਉੱਤੇ ਤੇਰਾ ਹੱਥ ਪਹਿਲ ਕਰੇ ਅਤੇ ਉਸ ਦੇ ਮਗਰੋਂ ਸਾਰੀ ਪਰਜਾ ਦੇ ਹੱਥ।
10ਤੁਸੀਂ ਉਸ ਨੂੰ ਪੱਥਰਾਂ ਨਾਲ ਪਥਰਾਉ ਕਰਿਓ ਕਿ ਉਹ ਮਰ ਜਾਵੇ ਕਿਉਂ ਜੋ ਉਹ ਤੁਹਾਨੂੰ ਤੁਹਾਡੇ ਯਹੋਵਾਹ ਪਰਮੇਸ਼ੁਰ ਤੋਂ ਕੁਰਾਹੇ ਪਾਉਣਾ ਚਾਹੁੰਦਾ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ।
11ਸਾਰਾ ਇਸਰਾਏਲ ਸੁਣੇ ਅਤੇ ਡਰੇ ਅਤੇ ਫੇਰ ਤੁਹਾਡੇ ਵਿੱਚ ਅਜੇਹੀ ਬੁਰਿਆਈ ਦਾ ਕੰਮ ਨਾ ਹੋਵੇ।
12ਜੇ ਤੁਸੀਂ ਆਪਣੇ ਕਿਸੇ ਸ਼ਹਿਰ ਦੇ ਵਿਖੇ ਸੁਣੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵੱਸਣ ਲਈ ਦਿੰਦਾ ਹੈ।
13ਕਿ ਤੁਹਾਡੇ ਵਿੱਚੋਂ ਕਈ ਇੱਕ ਨਖਿੱਧ ਮਨੁੱਖ ਨਿੱਕਲੇ ਹਨ ਅਤੇ ਉਨ੍���ਾਂ ਨੇ ਸ਼ਹਿਰ ਦੇ ਵਸਨੀਕਾਂ ਨੂੰ ਏਹ ਆਖ ਕੇ ਕੁਰਾਹੇ ਪਾਇਆ ਕਿ ਆਓ ਚੱਲੀਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਤੁਸਾਂ ਨਹੀਂ ਜਾਤਾ।
14ਤਾਂ ਤੁਸੀਂ ਪੁੱਛੋ ਅਤੇ ਲੱਭੋ ਅਤੇ ਪੱਕਾ ਪਤਾ ਲਓ ਅਤੇ ਵੇਖੋ, ਜੇ ਏਹ ਗੱਲ ਸੱਚੀ ਅਤੇ ਪੱਕੀ ਹੈ ਕਿ ਏਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ।
15ਤਾਂ ਤੁਸੀਂ ਉਸ ਸ਼ਹਿਰ ਦੇ ਵਸਨੀਕਾਂ ਨੂੰ ਜ਼ਰੂਰ ਤੇਗ ਦੀ ਧਾਰ ਨਾਲ ਵੱਢ ਸੁੱਟਣਾ, ਉਸ ਨੂੰ, ਉਸ ਦੇ ਵਿੱਚ ਦੀਆਂ ਸਭ ਚੀਜ਼ਾਂ ਨੂੰ, ਉਸ ਦੇ ਡੰਗਰਾਂ ਨੂੰ ਤੇਗ ਦੀ ਧਾਰ ਨਾਲ ਅਰਪਣ ਕਰ ਦੇਣਾ।
16ਉਸ ਦਾ ਸਾਰਾ ਹੀ ਲੁੱਟ ਦਾ ਮਾਲ ਉਸ ਦੇ ਚੌਂਕ ਵਿੱਚ ਇੱਕਠਾ ਕਰ ਕੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਦੇ ਸਾਰੇ ਹੀ ਲੁੱਟ ਦੇ ਮਾਲ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅੱਗ ਨਾਲ ਸਾੜ ਸੁੱਟਿਓ ਤਾਂ ਜੋ ਉਹ ਸਦਾ ਲਈ ਇੱਕ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਕਦੀ ਨਾ ਉਸਾਰਿਆ ਜਾਵੇ।
17ਅਤੇ ਉਸ ਹਰਾਮ ਤੋਂ ਕੋਈ ਚੀਜ਼ ਤੁਹਾਡੇ ਹੱਥ ਨਾ ਲੱਗੇ ਤਾਂ ਜੋ ਯਹੋਵਾਹ ਆਪਣੇ ਕ੍ਰੋਧ ਦੀ ਸਖ਼ਤੀ ਤੋਂ ਮੁੜੇ ਅਤੇ ਤੁਹਾਡੇ ਉੱਤੇ ਰਹਮ ਕਰ ਕੇ ਦਯਾਵਾਨ ਹੋਵੇ ਅਤੇ ਤੁਹਾਨੂੰ ਵਧਾਵੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ।
18ਏਹ ਹੋਵੇਗਾ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਤੇ ਤੁਸੀਂ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਹੈ ਕਰੋਗੇ।