Loading Bible Translation
First-time download in progress. This may take a few seconds…
Punjabi Bible Wordproject Bible
29 verses
1ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪੁੱਤ੍ਰ ਹੋ। ਨਾ ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਘਾਇਲ ਕਰਿਓ, ਨਾ ਆਪਣੇ ਭਰਵੱਟਿਆਂ ਦਾ ਭੱਦਣ ਕਰਾਇਓ।
2ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤ੍ਰ ਪਰਜਾ ਹੋ ਅਤੇ ਯਹੋਵਾਹ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਪਿਰਥਵੀ ਦੀਆਂ ਸਾਰੀਆਂ ਉੱਮਤਾਂ ਵਿੱਚੋਂ ਉਸ ਦੀ ਇੱਕ ਅਣੋਖੀ ਉੱਮਤ ਹੋਵੋ।
3ਤੁਸੀਂ ਕਿਸੇ ਘਿਣਾਉਣੀ ਚੀਜ਼ ਨੂੰ ਨਾ ਖਾਓ।
4ਜਿਨ੍ਹਾਂ ਜਾਨਵਰਾਂ ਨੂੰ ਤੁਸੀਂ ਖਾ ਸੱਕਦੇ ਹੋ ਓਹ ਏਹ ਹਨ ਅਰਥਾਤ ਬਲਦ, ਭੇਡ, ਅਤੇ ਬੱਕਰੀ।
5ਹਰਨ, ਚਿਕਾਰਾ, ਲਾਲ ਹਰਨ, ਬਣ ਬੱਕਰਾ, ਸਾਂਬਰ, ਜੰਗਲੀ ਸਾਨ੍ਹ ਅਤੇ ਪਹਾੜੀ ਭੇਡ।
6ਅਤੇ ਪਸੂਆਂ ਵਿੱਚੋਂ ਹਰ ਇੱਕ ਪਸੂ ਜਿਹ ਦੇ ਖੁਰ ਪਾਟੇ ਹੋਏ ਅਰਥਾਤ ਖੁਰਾਂ ਦੇ ਦੋ ਵੱਖੋ ਵੱਖ ਹਿੱਸੇ ਹੋਣ ਅਤੇ ਉਗਾਲੀ ਕਰਨ ਵਾਲਾ ਹੋਵੇ ਉਹ ਤੁਸੀਂ ਖਾਇਓ।
7ਤਾਂ ਵੀ ਤੁਸੀਂ ਇਨ੍ਹਾਂ ਵਿੱਚੋਂ ਨਾ ਖਾਇਓ ਭਾਵੇਂ ਏਹ ਉਗਾਲੀ ਕਰਦੇ ਯਾ ਇਨ੍ਹਾਂ ਦੇ ਖੁਰ ਪਾਟੇ ਹੋਏ ਹੋਣ ਅਰਥਾਤ ਊਠ, ਸਹਿਆ, ਅਤੇ ਪਹਾੜੀ ਸਹਿਆ, ਕਿਉਂ ਜੋ ਏਹ ਉਗਾਲੀ ਤਾਂ ਕਰਦੇ ਹਨ ਪਰ ਇਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ, ਏਹ ਤੁਹਾਡੇ ਲਈ ਅਸ਼ੁੱਧ ਹਨ।
8ਸੂਰ ਕਿਉਂ ਜੋ ਏਹ ਦੇ ਖੁਰ ਤਾਂ ਪਾਟੇ ਹੋਏ ਹਨ ਪਰ ਏਹ ਉਗਾਲੀ ਨਹੀਂ ਕਰਦਾ, ਏਹ ਤੁਹਾਡੇ ਲਈ ਅਸ਼ੁੱਧ ਹੈ, ਤੁਸੀਂ ਏਹ ਦੇ ਮਾਸ ਵਿੱਚੋਂ ਨਾ ਖਾਣਾ ਨਾ ਏਹ ਦੀ ਲੋਥ ਨੂੰ ਛੋਹਣਾ।
9ਏਹਨਾਂ ਸਾਰਿਆਂ ਵਿੱਚੋਂ ਜਿਹੜੇ ਪਾਣੀ ਵਿੱਚ ਹਨ ਤੁਸੀਂ ਖਾਇਓ ਜਿਹ ਦੇ ਪਰ ਅਤੇ ਚਾਨੇ ਹੋਣ ਤੁਸੀਂ ਖਾਇਓ।
10ਜਿਹ ਦੇ ਪਰ ਅਤੇ ਚਾਨੇ ਨਾ ਹੋਣ ਉਹ ਤੁਸੀਂ ਨਾ ਖਾਓ। ਉਹ ਤੁਹਾਡੇ ਲਈ ਅਸ਼ੁੱਧ ਹਨ।
11ਸਾਰੇ ਪਵਿੱਤ੍ਰ ਪੰਛੀ ਤੁਸੀਂ ਖਾਓ।
12ਪਰ ਏਹ ਓਹ ਹਨ ਜਿਨ੍ਹਾਂ ਨੂੰ ਤੁਸੀਂ ਨਾ ਖਾਇਓ ਅਰਥਾਤ ਉਕਾਬ, ਹੱਡ ਖੋਰ, ਸਮੁੰਦਰੀ ਉਕਾਬ,
13ਇੱਲ, ਲਗੜ ਅਰ ਗਿੱਧ ਉਸ ਦੀ ਜਿਨਸ ਅਨੁਸਾਰ।
14ਹਰ ਇੱਕ ਪਹਾੜੀ ਕਾਂ ਉਸ ਦੀ ਜਿਨਸ ਅਨੁਸਾਰ।
15ਸ਼ੁਤਰ ਮੁਰਗ, ਬਿਲ ਬਤੌਰੀ, ਕੁਰਲ ਅਤੇ ਬਾਜ਼ ਉਸ ਦੀ ਜਿਨਸ ਅਨੁਸਾਰ।
16ਨਿੱਕਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ।
17ਹਵਾਸਲ ਗਿਰਝ, ਮਾਹੀ ਗੀਰ।
18ਲਮ ਢੀਂਗ ਅਤੇ ਬਗਲਾ ਉਸ ਦੀ ਜਿਨਸ ਅਨੁਸਾਰ, ਚੱਕੀ ਰਾਹ ਅਤੇ ਚੰਮ ਗਿੱਦੜ।
19ਅਤੇ ਸਾਰੇ ਘਿਸਰਨ ਵਾਲੇ ਪੰਖੇਰੂ ਓਹ ਤੁਹਾਡੇ ਲਈ ਅਸ਼ੁੱਧ ਹਨ। ਓਹ ਨਾ ਖਾਧੇ ਜਾਣ।
20ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾਇਓ।
21ਤੁਸੀਂ ਮੁਰਦਾਰ ਨਾ ਖਾਇਓ। ਤੁਸੀਂ ਉਸ ਨੂੰ ਉਸ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਦੇ ਸੱਕਦੇ ਹੋ। ਉਹ ਉਸ ਨੂੰ ਖਾਵੇ ਅਥਵਾ ਉਸ ਨੂੰ ਕਿਸੇ ਓਪਰੇ ਕੋਲ ਵੇਚ ਸੱਕਦੇ ਹੋ ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤ੍ਰ ਪਰਜਾ ਹੋ। ਤੁਸੀਂ ਮੇਮਨੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲਿਓ।
22ਤੁਸੀਂ ਜ਼ਰੂਰ ਆਪਣੇ ਬੀ ਦੀ ਸਾਰੀ ਪੈਦਾਵਾਰ ਦਾ ਜਿਹੜੀ ਖੇਤ ਵਿੱਚੋਂ ਵਰ੍ਹੇ ਦੇ ਵਰ੍ਹੇ ਨਿੱਕਲਦੀ ਹੈ ਦਸਵੰਧ ਦਿਓ।
23ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਉਹ ਆਪਣਾ ਨਾਮ ਵਸਾਉਣ ਲਈ ਚੁਣੇ ਆਪਣੇ ਅੰਨ, ਆਪਣੀ ਨਵੀਂ ਮੈ, ਆਪਣੇ ਤੇਲ ਦੇ ਦਸਵੰਧ ਨੂੰ ਅਤੇ ਆਪਣੇ ਇੱਜੜ ਤੇ ਆਪਣੇ ਚੌਣੇ ਦੇ ਪਲੋਠਿਆਂ ਨੂੰ ਖਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਸਦਾ ਤੀਕ ਰੱਖਣਾ ਸਿੱਖੋ।
24ਜੇ ਉਹ ਰਾਹ ਤੁਹਾਡੇ ਲਈ ਅਜੇਹਾ ਲੰਮਾ ਹੋਵੇ ਕਿ ਤੁਸੀਂ ਉਹ ਨੂੰ ਉੱਥੇ ਲੈ ਜਾ ਨਾ ਸੱਕੋ ਯਾ ਉਹ ਅਸਥਾਨ ਤੁਹਾਥੋਂ ਦੁਰੇਡਾ ਹੋਵੇ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਧਰਨ ਲਈ ਚੁਣੇਗਾ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
25ਤਦ ਤੁਸੀਂ ਉਹ ਨੂੰ ਚਾਂਦੀ ਨਾਲ ਬਦਲ ਕੇ ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਬੰਨ੍ਹ ਲਓ ਅਤੇ ਉਸ ਅਸਥਾਨ ਨੂੰ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ।
26ਤੁਸੀਂ ਉਸ ਚਾਂਦੀ ਨੂੰ ਆਪਣੀ ਜਾਨ ਦੀ ਇੱਛਿਆ ਲਈ ਦਿਓ ਅਰਥਾਤ ਬਲਦ ਲਈ, ਭੇਡ ਲਈ, ਮੈ ਲਈ, ਸ਼ਰਾਬ ਲਈ ਯਾ ਜਿਸ ਕਾਸੇ ਨੂੰ ਤੁਹਾਡਾ ਜੀ ਲੋਚੇ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਓ। ਤੁਸੀਂ ਅਤੇ ਤੁਹਾਡਾ ਘਰਾਣਾ ਉੱਥੇ ਅਨੰਦ ਕਰੋ।
27ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਤੁਸੀਂ ਉਸ ਨੂੰ ਭੁੱਲ ਨਾ ਜਾਇਓ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਅਤੇ ਮਿਲਖ ਨਹੀਂ ਹੈ।
28ਹਰ ਤਿੰਨਾਂ ਵਰਿਹਾਂ ਦੇ ਅੰਤ ਵਿੱਚ ਤੁਸੀਂ ਆਪਣੀ ਪੈਦਾਵਾਰ ਦਾ ਸਾਰਾ ਦਸਵੰਧ ਹਰ ਤੀਜੇ ਵਰ੍ਹੇ ਵਿੱਚ ਲਿਆਓ ਅਤੇ ਆਪਣੇ ਫਾਟਕਾਂ ਦੇ ਅੰਦਰ ਰੱਖੋ।
29ਤਾਂ ਲੇਵੀ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਅਤੇ ਮਿਲਖ ਨਹੀਂ ਹੈ, ਨਾਲ ਪਰਦੇਸੀ, ਯਤੀਮ ਅਤੇ ਵਿਧਵਾ ਵੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹਨ ਆਣ ਕੇ ਖਾਣ ਅਤੇ ਰੱਜਣ ਤਾਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਹੱਥਾਂ ਦੇ ਕੰਮਾਂ ਉੱਤੇ ਜਿਹੜੇ ਤੁਸੀਂ ਕਰਦੇ ਹੋ ਤੁਹਾਨੂੰ ਬਰਕਤ ਦੇਵੇ।