Loading Bible Translation
First-time download in progress. This may take a few seconds…
Punjabi Bible Wordproject Bible
22 verses
1ੇਵੀ ਜਾਜਕਾਂ ਅਰਥਾਤ ਲੇਵੀ ਦੀ ਸਾਰੀ ਗੋਤ ਦਾ ਕੋਈ ਭਾਗ ਯਾ ਮਿਲਖ ਇਸਰਾਏਲ ਨਾਲ ਨਾ ਹੋਵੇਗੀ। ਓਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਉਹ ਦੀ ਮਿਲਖ ਖਾਣਗੇ।
2ਰ ਉਨ੍ਹਾਂ ਦੀ ਆਪਣੇ ਭਰਾਵਾਂ ਨਾਲ ਕੋਈ ਮਿਲਖ ਨਹੀਂ। ਯਹੋਵਾਹ ਹੀ ਉਨ੍ਹਾਂ ਦੀ ਮਿਲਖ ਹੈ ਜਿਵੇਂ ਉਹ ਉਨ੍ਹਾਂ ਨਾਲ ਬੋਲਿਆ ਸੀ।
3ਰਜਾ ਵੱਲੋਂ ਜਾਜਕਾਂ ਦਾ ਏਹ ਹੱਕ ਹੋਵੇਗਾ ਜਿਹੜੇ ਬਲੀ ਚੜ੍ਹਾਉਂਦੇ ਹਨ ਭਾਵੇਂ ਬਲਦ ਭਾਵੇਂ ਲੇਲਾ ਓਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਓਝੜੀ ਦੇਣ।
4ਆਪਣੇ ਅੰਨ, ਨਵੀਂ ਮੈ, ਤੇਲ ਦੀ ਪਹਿਲੀ ਪੈਦਾਵਾਰ ਅਤੇ ਆਪਣੇ ਇੱਜੜ ਦੀ ਪਹਿਲੀ ਮੋਨੀ ਦੀ ਉੱਨ ਉਸ ਨੂੰ ਦਿਓ।
5ਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਤੁਹਾਡੀਆਂ ਸਾਰੀਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤ੍ਰ ਯਹੋਵਾਹ ਦੇ ਨਾਮ ਦੀ ਉਪਾਸਨਾ ਲਈ ਸਦਾ ਤੀਕ ਖੜੇ ਰਿਹਾ ਕਰਨ।
6ੇ ਕੋਈ ਲੇਵੀ ਤੁਹਾਡੇ ਕਿਸੇ ਫਾਟਕ ਤੋਂ ਸਾਰੇ ਇਸਰਾਏਲ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਹੈ ਆਵੇ ਅਤੇ ਆਪਣੇ ਜੀਅ ਦੀ ਸਾਰੀ ਇੱਛਿਆ ਨਾਲ ਉਸ ਅਸਥਾਨ ਨੂੰ ਜਾਵੇ ਜਿਹੜਾ ਯਹੋਵਾਹ ਚੁਣੇਗਾ।
7ਦ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਪਾਸਨਾ ਕਰੇਗਾ ਜਿਵੇਂ ਉਸ ਦੇ ਸਾਰੇ ਲੇਵੀ ਭਰਾ ਕਰਦੇ ਹਨ ਜਿਹੜੇ ਉੱਥੇ ਯਹੋਵਾਹ ਦੇ ਅੱਗੇ ਖੜੇ ਰਹਿੰਦੇ ਹਨ।
8ੋ ਕੁਝ ਉਸ ਦੇ ਪਿਉ ਦਾਦਿਆਂ ਦੀ ਮਿਲਖ ਦੀ ਬਿੱਕਰੀ ਤੋਂ ਹੋਵੇ ਉਸ ਤੋਂ ਬਿਨਾ ਓਹ ਇੱਕੋ ਜਿਹਾ ਹਿੱਸਾ ਖਾਣ।
9ਦ ਤੁਸੀਂ ਉਸ ਦੇਸ ਵਿੱਚ ਆਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਤਾਂ ਤੁਸੀਂ ਇਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਙੁ ਕਰਨਾ ਨਾ ਸਿੱਖਿਓ।
10ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤ੍ਰ ਯਾ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ ਯਾ ਕੋਈ ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ।
11ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ।
12ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੋਂ ਕੱਢਣ ਵਾਲਾ ਹੈ।
13ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ।
14ਕਿਉਂ ਜੋ ਏਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਲੱਗੇ ਹੋ ਮਹੂਰਤ ਵੇਖਣ ਵਾਲਿਆਂ ਦੀ ਅਤੇ ਫ਼ਾਲ ਪਾਉਣ ਵਾਲਿਆਂ ਦੀ ਸੁਣਦੀਆਂ ਹਨ ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਉਂ ਕਰਨ ਨਹੀਂ ਦਿੰਦਾ।
15ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਮੇਰੇ ਵਰਗਾ ਤੁਹਾਡੇ ਲਈ ਇੱਕ ਨਬੀ ਖੜਾ ਕਰੇਗਾ, ਤੁਸੀਂ ਉਸ ਦੀ ਸੁਣਿਓ।
16ਉਸ ਸਾਰੇ ਦੇ ਅਨੁਸਾਰ ਜਿਹੜਾ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਹੋਰੇਬ ਉੱਤੇ ਸਭਾ ਦੇ ਦਿਨ ਏਹ ਆਖ ਕੇ ਮੰਗਿਆ ਕਿ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀਏ ਨਾ ਫੇਰ ਏਹ ਵੱਡੀ ਅੱਗ ਵੇਖੀਏ ਤਾਂ ਜੋ ਅਸੀਂ ਮਰ ਨਾ ਜਾਈਏ।
17ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਜੋ ਕੁਝ ਓਹ ਬੋਲੇ ਹਨ ਸੋ ਠੀਕ ਹੈ।
18ਮੈਂ ਉਨ੍ਹਾਂ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਏਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ ਉਨ੍ਹਾਂ ਨੂੰ ਦੱਸੇਗਾ।
19ਤਾਂ ਐਉਂ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਸ਼ਬਦ ਨਾ ਸੁਣੇਗਾ ਜੋ ਉਹ ਮੇਰੇ ਨਾਮ ਉੱਤੇ ਬੋਲੇਗਾ ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ।
20ਪਰ ਉਹ ਨਬੀ ਜਿਹੜਾ ਹਿੱਕ ਧੱਕੇ ਨਾਲ ਮੇਰੇ ਨਾਮ ਉੱਤੇ ਬਚਨ ਬੋਲੇ ਜਿਹ ਦਾ ਮੈਂ ਬੋਲਣ ਦਾ ਹੁਕਮ ਨਹੀਂ ਦਿੱਤਾ ਅਥਵਾ ਜਿਹੜਾ ਦੂਜੇ ਦੇਵਤਿਆਂ ਦੇ ਨਾਉਂ ਉੱਤੇ ਬੋਲੇਗਾ ਉਹ ਨਬੀ ਮਾਰਿਆ ਜਾਵੇ।
21ਜੇ ਤੁਸੀਂ ਆਪਣੇ ਮਨ ਵਿੱਚ ਆਖੋ ਭਈ ਅਸੀਂ ਉਸ ਬਚਨ ਨੂੰ ਜਿਹੜਾ ਯਹੋਵਾਹ ਨਹੀਂ ਬੋਲਿਆ ਕਿਵੇਂ ਜਾਣੀਏ?
22ਜਦ ਉਹ ਨਬੀ ਯਹੋਵਾਹ ਦੇ ਨਾਮ ਉੱਤੇ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ, ਨਾ ਹੀ ਉਹ ਬੀਤੇ ਤਾਂ ਏਹ ਉਹ ਗੱਲ ਹੈ ਜਿਹੜੀ ਯਹੋਵਾਹ ਨਹੀਂ ਬੋਲਿਆ। ਉਹ ਨਬੀ ਹਿੱਕ ਧੱਕੇ ਨਾਲ ਉਹ ਗੱਲ ਬੋਲਿਆ, ਤੁਸੀਂ ਉਸ ਤੋਂ ਨਾ ਡਰੋ।