Loading Bible Translation
First-time download in progress. This may take a few seconds…
Punjabi Bible Wordproject Bible
18 verses
1ਅਬੀਮਲਕ ਦੇ ਪਿੱਛੋਂ ਦੋਦੋ ਦੇ ਪੋਤ੍ਰੇ ਪੁਆਹ ਦਾ ਪੁੱਤ੍ਰ ਤੋਲਾ ਜੋ ਯਿੱਸਾਕਾਰ ਦੇ ਗੋਤ ਸੀ ਸੋ ਇਸਰਾਏਲ ਦੇ ਬਚਾਓ ਲਈ ਉੱਠਿਆ ਅਤੇ ਉਹ ਇਫ਼ਰਾਈਮ ਪਹਾੜ ਦੇ ਵਿਚਕਾਰ ਸ਼ਾਮੀਰ ਦੇ ਵਿੱਚ ਰਹਿੰਦਾ ਸੀ।
2ਉਹ ਤੇਈ ਵਰਹੇ ਇਸਰਾਏਲ ਦਾ ਨਿਆਉਂ ਕਰ ਕੇ ਮਰ ਗਿਆ ਅਤੇ ਸ਼ਾਮੀਰ ਵਿੱਚ ਦੱਬਿਆ ਗਿਆ।
3ਉਹ ਦੇ ਪਿੱਛੋਂ ਇੱਕ ਗਿਲਆਦੀ ਯਾਈਰ ਉੱਠਿਆ ਅਤੇ ਉਹ ਨੇ ਬਾਈ ਵਰਹੇ ਇਸਰਾਏਲ ਦਾ ਨਿਆਉਂ ਕੀਤਾ।
4ਉਹ ਦੇ ਤੀਹ ਪੁੱਤ੍ਰ ਸਨ ਜੋ ਤੀਹਾਂ ਖੋਤੀਆਂ ਦਿਆਂ ਬੱਚਿਆਂ ਉੱਤੇ ਚੜ੍ਹਦੇ ਸਨ ਅਤੇ ਉਨ੍ਹਾਂ ਦੇ ਤੀਹ ਨਗਰ ਸਨ ਜਿਨ੍ਹਾਂ ਦੇ ਨਾਉਂ ਅੱਜ ਦੇ ਦਿਨ ਤੋੜੀ ਯਾਈਰ ਦੀਆਂ ਵਸਤੀਆਂ ਹਨ ਜੋ ਗਿਲਆਦ ਦੇਸ ਵਿੱਚ ਹਨ।
5ਅਤੇ ਯਾਈਰ ਮਰ ਗਿਆ ਅਰ ਕਾਮੋਨ ਵਿੱਚ ਦੱਬਿਆ ਗਿਆ।
6ਤਦ ਇਸਰਾਏਲੀ ਯਹੋਵਾਹ ਅੱਗੇ ਫੇਰ ਬੁਰਿਆਈ ਕਰਨ ਲੱਗੇ ਅਰ ਉਨ੍ਹਾਂ ਨੇ ਬਆਲਾਂ ਅਰ ਅਸ਼ਤਾਰੋਥਾਂ ਆਰਾਮ ਦਿਆਂ ਦਿਓਤਿਆਂ, ਮੁਆਬ ਦਿਆਂ ਦਿਓਤਿਆਂ, ਅਮੋਨੀਆਂ ਦੇ ਦਿਓਤਿਆਂ ਅਤੇ ਫ਼ਲਿਸਤੀਆਂ ਦੇ ਦਿਓਤਿਆਂ ਦੀ ਪੂਜਾ ਕੀਤੀ ਅਰ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ।
7ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਬਲ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਅਤੇ ਅੰਮੋਨੀਆਂ ਦੇ ਹੱਥ ਵਿੱਚ ਵੇਚ ਦਿੱਤਾ।
8ਉਨ੍ਹਾਂ ਨੇ ਉੱਸੇ ਵਰਹੇ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ ਵਿੱਚ ਜੋ ਗਿਲਆਦ ਵਿੱਚ ਹੈ ਸਨ ਅਠਾਰਾਂ ਵਰਿਹਾਂ ਤੋੜੀ ਡਾਢਾ ਦੁੱਖ ਦਿੱਤਾ।
9ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜੇਹੀ ਲੜਾਈ ਕੀਤੀ ਜੋ ਇਸਰਾਏਲੀ ਡਾਢੇ ਔਖੇ ਹੋਏ।
10ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਆਖਿਆ, ਅਸਾਂ ਤੇਰਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ।
11ਅਤੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ, ਭਲਾ, ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅੰਮੋਨੀਆਂ ਅਤੇ ਫਲਿੱਸਤੀਆਂ ਦੇ ਹੱਥੋਂ ਨਹੀਂ ਛੁਡਾਇਆ?
12ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਔਖਿਆਂ ਕੀਤਾ ਅਰ ਤੁਸਾਂ ਮੇਰੇ ਅੱਗੇ ਦੁਹਾਈ ਦਿੱਤੀ ਸੋ ਮੈਂ ਉਨ੍ਹਾਂ ਦੇ ਹੱਥੋਂ ਭੀ ਤੁਹਾਨੂੰ ਛੁਡਾਇਆ।
13ਤਾਂ ਵੀ ਤੁਸਾਂ ਮੈਨੂੰ ਛੱਡ ਕੇ ਓਪਰਿਆਂ ਦੇਵਤਿਆਂ ਦੀ ਪੂਜਾ ਕੀਤੀ ਸੋ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ।
14ਤੁਸੀਂ ਜਾਓ ਅਤੇ ਉਨ੍ਹਾਂ ਦਿਓਤਿਆਂ ਅੱਗੇ ਚਿੱਲਾਓ ਜਿਨ੍ਹਾਂ ਨੂੰ ਤੁਸਾਂ ਮੰਨ ਲਿਆ ਹੈ ਜੋ ਓਹ ਤੁਹਾਨੂੰ ਤੁਹਾਡੇ ਔਖੇ ਦੇ ਵੇਲੇ ਛੁਡਾਉਣ।
15ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਆਖਿਆ, ਅਸਾਂ ਪਾਪ ਤਾਂ ਕੀਤਾ ਹੈ ਪਰ ਜਿਹੜਾ ਤੇਰੇ ਵੇਖਣ ਵਿੱਚ ਚੰਗਾ ਦਿੱਸੇ ਓਹੇ ਸਾਡੇ ਨਾਲ ਕਰ! ਹੁਣ ਸਾਡਾ ਛੁਟਕਾਰਾ ਕਰ।
16ਤਾਂ ਉਨ੍ਹਾਂ ਨੇ ਓਪਰਿਆਂ ਦਿਓਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਪ੍ਰਭੂ ਦੀ ਭਗਤੀ ਕੀਤੀ ਤਾਂ ਉਹ ਦਾ ਜੀ ਇਸਰਾਏਲ ਦੇ ਦੁਖ ਨਾਲ ਦੁੱਖੀ ਹੋਇਆ।
17ਉਸ ਵੇਲੇ ਅੰਮੋਨੀ ਇਕੱਠੇ ਹੋਏ ਅਤੇ ਉਨ੍ਹਾਂ ਗਿਲਆਦ ਵਿੱਚ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਭੀ ਰਲ ਕੇ ਮਿਸਫਾਹ ਵਿੱਚ ਤੰਬੂ ਲਾਏ।
18ਤਾਂ ਗਿਲਆਦ ਦਿਆਂ ਲੋਕਾਂ ਅਤੇ ਸਰਦਾਰਾਂ ਨੇ ਆਪੋ ਵਿੱਚਾ ਆਖਿਆ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਨਾਲ ਲੜਾਈ ਛੇੜੇਗਾ? ਓਹੋ ਸਾਰੇ ਗਿਲਆਦ ਦੇ ਵਾਸੀਆਂ ਦਾ ਪਰਮੁਖ ਬਣੇਗਾ।