Loading Bible Translation
First-time download in progress. This may take a few seconds…
Punjabi Bible Wordproject Bible
15 verses
1ਇਫ਼ਰਾਈਮ ਦੇ ਲੋਕ ਇਕੱਠੇ ਹੋ ਕੇ ਉੱਤਰ ਵੱਲ ਗਏ ਅਤੇ ਯਿਫ਼ਤਾਹ ਨੂੰ ਆਖਿਆ, ਤੂੰ ਜੋ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਤਾਂ ਸਾਨੂੰ ਕਿਉਂ ਨਹੀਂ ਦੱਸਿਆ ਜੋ ਅਸੀ ਭੀ ਤੇਰੇ ਨਾਲ ਜਾਂਦੇ ਸੋ ਹੁਣ ਅਸੀ ਤੇਰੇ ਘਰ ਨੂੰ ਤੇਰੇ ਸਣੇ ਫੂਕ ਸੁੱਟਾਂਗੇ।
2ਤਾਂ ਯਿਫ਼ਤਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੇਰਾ ਅਤੇ ਮੇਰਿਆ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋ ਰਿਹਾ ਅਤੇ ਜਦ ਮੈਂ ਤੁਹਾਨੂੰ ਸੱਦਿਆ ਤਾਂ ਤੁਸਾਂ ਉਨ੍ਹਾਂ ਦੇ ਹੱਥੋਂ ਮੈਨੂੰ ਨਾ ਛੁਡਾਇਆ।
3ਜਦ ਮੈਂ ਇਹ ਡਿੱਠਾ ਜੋ ਤੁਹਾਡੇ ਵੱਲੋਂ ਬਚਾਓ ਨਹੀਂ ਹੁੰਦਾ ਤਾਂ ਮੈਂ ਆਪਣੀ ਜਿੰਦ ਤਲੀ ਉੱਤੇ ਰੱਖੀ ਅਤੇ ਪਾਰ ਲੰਘ ਕੇ ਅੰਮੋਨੀਆਂ ਦਾ ਸਾਹਮਣਾ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹੱਥ ਸੌਂਪ ਦਿੱਤਾ ਸੋ ਤੁਸੀਂ ਅੱਜ ਦੇ ਦਿਨ ਕਿਸ ਲਈ ਮੇਰੇ ਉੱਤੇ ਚੜ੍ਹ ਆਏ ਹੋ ਜੋ ਮੇਰੇ ਨਾਲ ਲੜੋ?
4ਤਦ ਯਿਫ਼ਤਾਹ ਨੇ ਸਭਨਾਂ ਗਿਲਆਦੀਆਂ ਨੂੰ ਇਕੱਠੇ ਕਰ ਕੇ ਇਫ਼ਰਾਈਮੀਆਂ ਨਾਲ ਲੜਾਈ ਕੀਤੀ ਅਤੇ ਗਿਲਆਦੀਆਂ ਨੇ ਇਫ਼ਰਾਈਮੀਆਂ ਨੂੰ ਮਾਰ ਲਿਆ ਇਸ ਲਈ ਜੋ ਓਹ ਆਖਦੇ ਸਨ, ਤੁਸੀਂ ਗਿਲਆਦੀ ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੀਆਂ ਦੇ ਵਿੱਚਕਾਰ ਰਹਿੰਦੇ ਹੋ।
5ਅਤੇ ਗਿਲਆਦੀਆਂ ਨੇ ਯਰਦਨ ਦਿਆਂ ਪੱਤਣਾਂ ਨੂੰ ਜੋ ਇਫ਼ਰਾਈਮੀਆਂ ਦੇ ਸਾਹਮਣੇ ਸਨ ਮੱਲ ਲਿਆ ਅਤੇ ਅਜੇਹਾ ਹੋਇਆ ਕਿ ਜਾਂ ਕੋਈ ਇਫ਼ਰਾਈਮੀ ਭੱਜਾ ਹੋਇਆ ਆਣ ਕੇ ਬੋਲਿਆ, ਮੈਨੂੰ ਪਾਰ ਲੰਘਣ ਦਿਓ, ਤਾਂ ਗਿਲਆਦੀਆਂ ਨੇ ਉਹ ਨੂੰ ਪੁੱਛਿਆ, ਤੂੰ ਇਫ਼ਰਾਈਮੀ ਹੈ? ਜੇ ਉਹ ਨੇ ਆਖਿਆ, ਨਹੀਂ।
6ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਕਹੁ ਤਾਂ “ਸ਼ਿੱਬੋਲਥ” ਅਤੇ ਉਹ ਨੇ ਆਖਿਆ “ਸ਼ਿੱਬੋਲਥ” ਇਸ ਲਈ ਜੋ ਇਹ ਗੱਲ ਉਹ ਦੀ ਜੀਭ ਉੱਤੇ ਠੀਕ ਨਹੀਂ ਚੜ੍ਹਦੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਫੜ ਕੇ ਯਰਦਨ ਦਿਆਂ ਪਤਣਾਂ ਕੋਲ ਵੱਢ ਸੁੱਟਿਆ। ਸੋ ਉਸ ਵੇਲੇ ਬਤਾਲੀ ਹਜ਼ਾਰ ਇਫ਼ਰਾਈਮੀ ਵੱਡੇ ਗਏ।
7ਯਿਫ਼ਤਾਹ ਨੇ ਛਿਆਂ ਵਰਿਹਾਂ ਤੋੜੀ ਇਸਰਾਏਲ ਦਾ ਨਿਆਉਂ ਕੀਤਾ। ਇਹ ਦੇ ਪਿੱਛੋਂ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਸ਼ਹਿਰ ਵਿੱਚ ਦੱਬਿਆ ਗਿਆ।
8ਉਹ ਦੇ ਪਿੱਛੋਂ ਇਬਸਾਨ ਬੈਤਲਹਮੀ ਇਸਰਾਏਲ ਦਾ ਨਿਆਈ ਬਣਿਆ।
9ਉਹ ਦੇ ਤੀਹ ਪੁੱਤ੍ਰ ਅਤੇ ਤੀਹ ਧੀਆਂ ਸਨ ਸੋ ਤੀਹੇ ਧੀਆਂ ਉਹ ਨੇ ਪਰਦੇਸ ਵਿਆਹੀਆਂ ਅਤੇ ਆਪਣਿਆਂ ਤੀਹਾਂ ਪੁੱਤ੍ਰਾਂ ਦੇ ਲਈ ਪਰਦੇਸੋਂ ਤੀਹ ਨੂੰਹਾਂ ਲੈ ਆਇਆ ਅਤੇ ਸੱਤਾਂ ਵਰਿਹਾਂ ਤੋੜੀ ਉਹ ਇਸਰਾਏਲੀਆਂ ਦਾ ਨਿਆਈ ਬਣਿਆ ਰਿਹਾ।
10ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ।
11ਉਹ ਦੇ ਪਿੱਛੋਂ ਜ਼ਬੂਲੁਨੀ ਏਲੋਨ ਇਸਰਾਏਲੀਆਂ ਦਾ ਨਿਆਈ ਹੋਇਆ ਅਤੇ ਉਹ ਦਸਾਂ ਵਰਿਹਾਂ ਤੋੜੀ ਇਸਰਾਏਲੀਆਂ ਦਾ ਨਿਆਈ ਬਣਿਆ ਰਿਹਾ।
12ਅਤੇ ਜ਼ਬੂਲੁਨੀ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਦੇਸ ਵਿੱਚ ਅੱਯਾਲੋਨ ਵਿੱਚ ਦੱਬਿਆ ਗਿਆ।
13ਉਹ ਦੇ ਪਿੱਛੋਂ ਹਿੱਲੇਲ ਫਿਰਾਤੋਨੀ ਦਾ ਪੁੱਤ੍ਰ ਅਬਦੋਨ ਇਸਰਾਏਲ ਦਾ ਨਿਆਈ ਬਣਿਆ।
14ਉਹ ਦੇ ਚਾਲੀ ਪੁੱਤ੍ਰ ਅਤੇ ਤੀਹ ਪੋਤ੍ਰੇ ਸਨ ਜਿਹੜੇ ਸੱਤਰਾਂ ਖੋਤੀਆਂ ਦੇ ਬੱਚਿਆਂ ਉੱਤੇ ਚੜ੍ਹਦੇ ਸਨ। ਉਹ ਨੇ ਅੱਠ ਵਰਹੇ ਇਸਰਾਏਲੀਆਂ ਉੱਤੇ ਨਿਆਉਂ ਕੀਤਾ।
15ਤਾਂ ਹਿੱਲੇਲ ਫਿਰਾਤੋਨੀ ਦਾ ਪੁੱਤ੍ਰ ਅਬਦੋਨ ਮਰ ਗਿਆ ਅਤੇ ਅਮਾਲੇਕ ਦੇ ਪਹਾੜ ਵਿੱਚ ਇਫ਼ਰਾਈਮ ਦੇ ਦੇਸ ਵਿੱਚ ਫਿਰਾਤੋਨ ਦੇ ਵਿੱਚ ਦੱਬਿਆ ��ਿਆ।