Loading Bible Translation
First-time download in progress. This may take a few seconds…
Punjabi Bible Wordproject Bible
15 verses
1ਪਰ ਤੂੰ ਓਹ ਗੱਲਾਂ ਆਖੀਂ ਜਿਹੜੀਆਂ ਖਰੀ ਸਿੱਖਿਆ ਨਾਲ ਫੱਬਣ।
2ਭਈ ਬੁੱਢੇ ਪੁਰਸ਼ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਅਤੇ ਨਿਹਚਾ, ਪ੍ਰੇਮ, ਅਰ ਧੀਰਜ ਵਿੱਚ ਪੱਕੇ ਹੋਣ।
3ਇਸੇ ਪਰਕਾਰ ਬੁੱਢੀਆਂ ਇਸਤ੍ਰੀਆਂ ਦਾ ਚਾਲ ਚਲਣ ਅਦਬ ਵਾਲਾ ਹੋਵੇ, ਓਹ ਨਾ ਉਂਗਲ ਕਰਨ ਵਾਲੀਆਂ, ਨਾ ਬਹੁਤ ਮੈ ਦੀਆਂ ਗੁਲਾਮਾਂ ਹੋਣ, ਸਗੋਂ ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।
4ਭਈ ਮੁਟਿਆਰਾਂ ਨੂੰ ਅਜਿਹੀ ਮੱਤ ਦੇਣ ਜੋ ਓਹ ਆਪਣੇ ਪਤੀਆਂ ਨਾਲ ਪ੍ਰੇਮ ਰੱਖਣ, ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ।
5ਸੁਰਤ ਵਾਲੀਆਂ, ਸਤਵੰਤੀਆਂ, ਸੁਘੜ ਬੀਬੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਭਈ ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।
6ਇਸੇ ਪਰਕਾਰ ਜੁਆਨਾਂ ਨੂੰ ਤਗੀਦ ਕਰ ਭਈ ਸੁਰਤ ਵਾਲੇ ਹੋਣ।
7ਅਤੇ ਸਭਨੀਂ ਗੱਲੀਂ ਤੂੰ ਆਪਣੇ ਆਪ ਨੂੰ ਸ਼ੁਭ ਕਰਮਾਂ ਦਾ ਨਮੂਨਾ ਕਰ ਵਿਖਾਲ, - ਸਿੱਖਿਆ ਦੇਣ ਵਿੱਚ ਸੁਚੱਮਤਾਈ ਅਤੇ ਗੰਭੀਰਤਾਈ।
8ਅਤੇ ਖਰਾ ਬਚਨ ਹੋਵੇ ਜਿਹ ਦੇ ਉੱਤੇ ਕੋਈ ਦੋਸ਼ ਨਾ ਲੱਗ ਸੱਕੇ ਭਈ ਵਿਰੋਧੀ ਸਾਡੇ ਉੱਤੇ ਔਗੁਣ ਲਾਉਣ ਦਾ ਦਾਉ ਨਾ ਪਾ ਕੇ ਲੱਜਿਆਵਾਨ ਹੋਵੇ।
9ਗੁਲਾਮਾਂ ਨੂੰ ਤਗੀਦ ਕਰ ਕੇ ਆਪਣਿਆਂ ਮਾਲਕਾਂ ਦੇ ਅਧੀਨ ਰਹਿਣ ਅਤੇ ਸਭਨਾਂ ਗੱਲਾਂ ਵਿੱਚ ਉਨ੍ਹਾਂ ਦੇ ਮਨ ਭਾਉਂਦੇ ਹੋਣ ਅਤੇ ਗੱਲ ਨਾ ਮੋੜਨ।
10ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਮਾਤਬਰੀ ਵਿਖਾਲਣ ਭਈ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਨ।
11ਕਿਉਂ ਜੋ ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ।
12ਅਤੇ ਸਾਨੂੰ ਤਾੜਨਾ ਦਿੰਦੀ ਹੈ ਭਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ।
13ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾਂ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪਰਗਟ ਹੋਣ ਦੀ ਉਡੀਕ ਰੱਖੀਏ।
14ਜਿਹ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।
15ਏਹ ਗੱਲਾਂ ਆਖ ਅਤੇ ਪੂਰੇ ਇਖ਼ਤਿਆਰ ਨਾਲ ਤਗੀਦ ਕਰ ਅਤੇ ਝਿੜਕ ਦਿਹ। ਕੋਈ ਤੈਨੂੰ ਤੁੱਛ ਨਾ ਜਾਣੇ !